Punjab News: ਘਰ 'ਚ ਰੱਖੇ ਪਾਠ ਦੌਰਾਨ ਡਿੱਗੀ ਛੱਤ, 22 ਲੋਕ ਦੱਬੇ ਗਏ ਹੇਠਾਂ, ਸੂਬਾ ਸਰਕਾਰ ਨੇ ਮਾਲੀ ਸਹਾਇਤਾ ਦੇਣ ਦਾ ਕੀਤਾ ਐਲਾਨ
ਤਰਨਤਾਰਨ ਦੇ ਇੱਕ ਪਿੰਡ ਤੋਂ ਬਹੁਤ ਹੀ ਦੁਖਦਾਇਕ ਘਟਨਾ ਸਾਹਮਣੇ ਆਈ ਹੈ। ਜਿੱਥੇ 20 ਤੋਂ 22 ਜਣੇ ਘਰ ਦੀ ਛੱਤ ਹੇਠਾਂ ਆ ਗਏ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹਰਭਜਨ ਸਿੰਘ ਉਰਫ ਲਵਲੀ ਪੁੱਤਰ ਭਗਵਾਨ ਸਿੰਘ ਦੇ ਘਰ..

Punjab News: ਤਰਨਤਾਰਨ ਦੇ ਪਿੰਡ ਸਭਰਾ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜਿੱਥੇ ਇਕ ਘਰ 'ਚ ਰੱਖੇ ਸਹਿਜ ਪਾਠ ਦੇ ਭੋਗ ਮੌਕੇ ਘਰ ਦੀ ਛੱਤ ਡਿੱਗ ਗਈ, ਜਿੱਥੇ 20 ਤੋਂ 22 ਜਣੇ ਘਰ ਦੀ ਛੱਤ ਹੇਠਾਂ ਆ ਗਏ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹਰਭਜਨ ਸਿੰਘ ਉਰਫ ਲਵਲੀ ਪੁੱਤਰ ਭਗਵਾਨ ਸਿੰਘ ਦੇ ਘਰ ਵਿਖੇ ਸਹਿਜ ਪਾਠ ਦਾ ਭੋਗ ਸੀ ਅਤੇ ਕੁੱਝ ਲੋਕ ਉਨ੍ਹਾਂ ਦੇ ਘਰ ਆਏ ਹੋਏ ਸਨ।
ਹੋਰ ਪੜ੍ਹੋ : ਠੱਗਾਂ ਦਾ ਨਵਾਂ ਢੰਗ! Fake Call ਰਾਹੀਂ ਨੌਜਵਾਨ ਤੋਂ ਲੁੱਟੇ 11 ਲੱਖ ਰੁਪਏ, ਜਾਣੋ ਪੂਰਾ ਮਾਮਲਾ
ਇਸ ਵਜ੍ਹਾ ਕਰਕੇ ਡਿੱਗੀ ਛੱਤ
ਦੱਸਿਆ ਜਾ ਰਿਹਾ ਹੈ ਕਿ ਘਰ ਦੀ ਛੱਤ 'ਤੇ ਟੈਂਟ ਲਗਾ ਕੇ ਲੋਕ ਛੱਤ 'ਤੇ ਬੈਠੇ ਹੋਏ ਸਨ ਅਤੇ ਛੱਤ ਕਾਫ਼ੀ ਪੁਰਾਣੀ ਸੀ ਜਿਸ ਕਾਰਨ ਉਹ ਡਿੱਗ ਗਈ ਅਤੇ 20 ਤੋਂ 22 ਜਣੇ ਛੱਤ ਦੇ ਹੇਠਾਂ ਆ ਗਏ ਤੇ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਲੋਕਾਂ ਦਾ ਚੀਕ-ਚਿਹਾੜਾ ਪੈ ਗਿਆ ਅਤੇ ਤੁਰੰਤ ਐਬੂਲੈਂਸ ਨੂੰ ਬੁਲਾਇਆ ਗਿਆ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
ਸੂਬਾ ਸਰਕਾਰ ਵੱਲੋਂ ਮਾਲੀ ਸਹਾਇਤਾ ਦੇਣ ਦਾ ਐਲਾਨ
ਇਸ ਹਾਦਸੇ ਦੌਰਾਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮ੍ਰਿਤਕ ਦੇ ਪਰਿਵਾਰ ਨੇ ਦੁੱਖ ਸਾਂਝਾ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਜ਼ਖ਼ਮੀਆਂ ਦਾ ਇਲਾਜ ਅਤੇ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਇਸ ਅਣਹੋਣੀ ਘਟਨਾ ਸਮੇਂ ਅਸੀਂ ਪਰਿਵਾਰਾਂ ਨਾਲ ਖੜ੍ਹੇ ਹਾਂ।
ਜ਼ਿਕਰਯੋਗ ਹੈ ਕਿ ਹਰਭਜਨ ਸਿੰਘ ਉਰਫ ਲਵਲੀ ਪੁੱਤਰ ਭਗਵਾਨ ਸਿੰਘ ਦੇ ਘਰ ਵਿਖੇ ਸਹਿਜ ਪਾਠ ਦਾ ਭੋਗ ਸੀ ਅਤੇ ਅਨੇਕਾਂ ਲੋਕ ਉਨ੍ਹਾਂ ਦੇ ਘਰ ਆਏ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਘਰ ਦੀ ਛੱਤ 'ਤੇ ਟੈਂਟ ਲਗਾ ਕੇ ਲੋਕ ਛੱਤ 'ਤੇ ਬੈਠੇ ਹੋਏ ਸਨ ਅਤੇ ਛੱਤ ਕਾਫੀ ਪੁਰਾਣੀ ਸੀ ਜਿਸ ਕਾਰਨ ਉਹ ਡਿੱਗ ਗਈ ਅਤੇ 20 ਤੋਂ 22 ਜਣੇ ਛੱਤ ਦੇ ਹੇਠਾਂ ਆ ਗਏ ਤੇ ਇਕ ਵਿਅਕਤੀ ਦੀ ਮੌਤ ਹੋ ਗਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















