Punjab News: ਕਾਂਗਰਸ ਦੇ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਸਿੰਘ ਨੂੰ ਅਦਾਲਤ ਨੇ 4 ਹੋਰ ਦਿਨਾਂ ਲਈ ਰਿਮਾਂਡ  'ਤੇ ਭੇਜ ਦਿੱਤਾ ਹੈ। ਅੱਜ ਮੁੜ ਦਲਜੀਤ ਗਿਲਜੀਆਂ ਨੂੰ ਮੋਹਾਲੀ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਜਿੱਥੇ ਅਦਾਲਤ ਨੇ ਪੁਲਿਸ ਨੂੰ ਦਲਜੀਤ ਦਾ 4 ਹੋਰ ਦਿਨਾਂ ਰਿਮਾਂਡ ਦਿੱਤਾ ਹੈ ਹੁਣ 21 ਜੁਲਾਈ ਤੱਕ ਮੁੜ ਪੁੱਛਗਿੱਛ ਕੀਤੀ ਜਾਵੇਗੀ।


ਉੱਥੇ ਹੀ ਦਲਜੀਤ ਗਿਲਜੀਆਂ ਨੇ ਇਸਨੂੰ ਸਿਆਸੀ ਸਾਜਿਸ਼ ਦੱਸੀ ਹੈ। ਉਹਨਾਂ ਕਿਹਾ ਕਿ ਜਲਦ ਸਭ ਦੇ ਸਾਹਮਣੇ ਹੋਵੇਗੀ। ਦਲਜੀਤ ਸਿੰਘ ਗਿਲਜੀਆ ਦੇ ਵਕੀਲ ਨੇ ਕਿਹਾ ਕਿ ਇਸ ਕੇਸ ਦਾ ਦਲਜੀਤ ਨਾਲ ਕੋਈ ਵੀ ਡਾਇਰੇਕਟ ਲਿੰਕ ਨਹੀ ਹੈ । 


ਇਸ ਤੋਂ ਪਹਿਲਾਂ ਦਲਜੀਤ ਦੇ ਚੰਡੀਗੜ੍ਹ ਸਥਿਤ ਘਰ 'ਤੇ ਛਾਪੇਮਾਰੀ ਕੀਤੀ ਗਈ ਸੀ। ਉਥੋਂ ਪੁਲਿਸ ਨੂੰ ਦਲਜੀਤ ਦੀ ਕਾਰ ਮਿਲੀ। ਜਿਸ 'ਤੇ ਵਿਧਾਇਕ ਦਾ ਸਟਿੱਕਰ ਲੱਗਾ ਹੋਇਆ ਸੀ।