ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਲੇ ਮਹੱਲੇ ਉੱਤੇ ਸਿੰਘ ਸਾਹਿਬ ਦੇ ਏਕਤਾ ਦੇ ਸੰਦੇਸ਼ ਉੱਤੇ ਧਿਆਨ ਦੇਣ ਤੇ ਇਕੱਠੇ ਹੋਣ ਉੱਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਉਹ ਪੰਜ ਮੈਂਬਰੀ ਕਮੇਟੀ ਸਮੇਤ ਸਾਰੇ ਮੈਂਬਰਾਂ ਨੂੰ ਅਪੀਲ ਕਰਦੇ ਹਨ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਪੰਥਕ ਤਾਕਤਾਂ ਨੂੰ ਮਜ਼ਬੂਤ ਕਰਨ ਵਾਸਤੇ ਸਾਰੇ ਮਤਭੇਦ ਭੁਲਾ ਕੇ ਪੰਥ ਦੀ ਏਕਤਾ ਵਾਸਤੇ ਕੰਮ ਕਰਨ ਅਤੇ ਉਹਨਾਂ ਏਜੰਸੀਆਂ ਨੂੰ ਕਰਾਰੀ ਹਾਰ ਦੇਣ ਜੋ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਆਪਣੀ ਪੂਰੀ ਵਾਹ ਲਗਾ ਰਹੀਆਂ ਹਨ।



 ਥੋੜੀ ਬਹੁਤ ਨਾਰਾਜ਼ਗੀ ਨੂੰ ਦੂਰ ਕਰੀਏ


ਇਸ ਕਰਕੇ ਆਓ ਉਸ ਅਪੀਲ 'ਤੇ ਫੁੱਲ ਚੜਾਉਂਦੇ ਹੋਏ, ਮਾੜਾ ਮੋਟਾ ਮਨਾਂ 'ਚ ਜੋ ਹੁੰਦਾ ਹੈ ਉਹ ਗੱਲਾਂ ਦੂਰ ਕਰੀਏ, ਵੱਡੀਆਂ ਵੱਡੀਆਂ ਗੱਲਾਂ ਦੂਰ ਹੋ ਜਾਂਦੀਆਂ ਹਨ ਆਪਾਂ ਇਕੱਠੇ ਹੋ ਕੇ ਬੈਠੀਏ। ਭਰਤੀ ਦੀਆਂ ਕਾਪੀਆਂ ਲਿਜਾਓ ਦਫਤਰ 'ਚੋ ਜਿੰਨ੍ਹਾ ਤੁਹਾਡਾ ਦਿਲ ਕਰੇ, ਭਰਤੀ ਕਰੋ। ਸਾਰੇ ਭਰਾਵਾਂ ਨੂੰ ਅਸੀਂ ਆਪਣੀ ਗਲਵਕੜੀ 'ਚ ਲੈਣਾ ਚਾਉਂਦੇ ਹਾਂ ਸਾਡੀ ਪਾਰਟੀ ਵੱਲੋਂ ਸਾਰਿਆਂ ਨੂੰ ਅਪੀਲ ਹੈ।


ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਰੁੱਸੇ ਹੋਏ ਆਗੂਆਂ ਨੂੰ ਅਪੀਲ ਕੀਤੀ ਸੀ ਕਿ ਉਹ ਅਕਾਲੀ ਦਲ ਦੀ ਭਰਤੀ ਮੁਹਿੰਮ ਦਾ ਹਿੱਸਾ ਬਣਨ। ਉਹਨਾਂ ਕਿਹਾ ਕਿ ਮੈਂ ਬੀਤੇ ਸਮੇਂ ਵਿਚ ਵੀ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਪਾਰਟੀ ਦੀਆਂ ਮੈਂਬਰਸ਼ਿਪ ਭਰਤੀ ਮੁਹਿੰਮ ਦੀਆਂ ਪਰਚੀਆਂ ਲੈਣ ਅਤੇ ਮੈਂਬਰਸ਼ਿਪ ਭਰਤੀ ਦਾ ਹਿੱਸਾ ਬਣਨ। ਉਹਨਾਂ ਕਿਹਾ ਕਿ ਮੈਂ ਅੱਜ ਵੀ ਮੁੜ ਦੁਹਰਾਉਂਦਾ ਹਾਂ ਅਤੇ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਮੈਂਬਰਸ਼ਿਪ ਭਰਤੀ ਦੀਆਂ ਕਾਪੀਆਂ ਲੈਣ ਅਤੇ ਪਰਚੀਆਂ ਭਰਵਾ ਕੇ ਆਪਣੀ ਪਰਚੀ ਦੇ ਡੈਲੀਗੇਟ ਬਣਵਾਉਣ ਜੋ ਜਥੇਬੰਦਕ ਚੋਣਾਂ ਦਾ ਹਿੱਸਾ ਬਣ ਸਕਣ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।