Encounter: ਮੋਹਾਲੀ ਦੇ ਜ਼ੀਰਕਪੁਰ ਵਿੱਚ ਸਥਿਤ ਮੈਕ ਡੀ ਦੇ ਨਜ਼ਦੀਕ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਪੁਲਿਸ ਮੁਕਾਬਲੇ ਦੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਮੋਹਾਲੀ ਸੀਆਈਏ ਸਟਾਫ ਨੂੰ ਆਪਣੇ ਸੂਤਰਾਂ ਤੋਂ ਗੈਂਗਸਟਰ ਜੱਗੂ ਭਗਵਾਨ ਗਿਰੋਹ ਦੇ 3 ਗੈਂਗਸਟਰ ਲੁਕੇ ਹੋਣ ਦੀ ਗੁਪਤ ਸੂਚਨਾ ਮਿਲੀ ਸੀ।



ਸਾਰਪ ਸ਼ੂਟਰ ਅਨਿਲ ਬਿਸ਼ਨੋਈ ਨੂੰ ਗ੍ਰਿਫਤਾਰ ਕਰਨ ਸੀ


ਇਸ ਤੋਂ ਬਾਅਦ ਮੋਹਾਲੀ ਸੀਆਈਏ ਟੀਮ ਮੌਕੇ ਉਪਰ ਪੁੱਜੀ ਜਿੱਥੇ ਦੋਵੇਂ ਧਿਰਾਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ। ਗੁਪਤ ਸੂਚਨਾ ਦੇ ਆਧਾਰ ਉਤੇ ਪੁਲਿਸ ਜੱਗੂ ਭਗਵਾਨ ਗਿਰੋਹ ਦੇ ਸਾਰਪ ਸ਼ੂਟਰ ਅਨਿਲ ਬਿਸ਼ਨੋਈ ਨੂੰ ਗ੍ਰਿਫਤਾਰ ਕਰਨ ਲਈ ਗਈ ਸੀ। ਜਿਥੇ ਦੋਵੇਂ ਧਿਰਾਂ ਵਿਚਾਲੇ ਗੋਲੀਆਂ ਚੱਲੀਆਂ।


ਮਾਮਲੇ ਬਾਬਤ ਸੀਆਈਏ ਸਟਾਫ ਇੰਚਾਰਜ ਸ਼ਿਵ ਕੁਮਾਰ ਨੇ ਦੱਸਿਆ ਕਿ ਲੰਘੇ ਦਿਨੀਂ ਘੜੂੰਆਂ ਵਿਖੇ ਹੋਈ ਗੋਲੀਬਾਰੀ ਦੀ ਵਾਰਦਾਤ 'ਚ ਉਕਤ ਮੁਲਜ਼ਮ ਅਨਿਲ ਵੀ ਲੋੜੀਂਦਾ ਸੀ, ਜਿਸ ਨੂੰ ਅੱਜ ਜ਼ੀਰਕਪੁਰ ਤੋਂ ਕਾਬੂ ਕਰਨ ਸਮੇਂ ਮੁਕਾਬਲਾ ਹੋਇਆ ।


ਗੈਂਗਸਟਰ ਜੱਗੂ ਭਗਵਾਨਪੁਰੀਏ ਲਈ ਕੰਮ ਕਰਦਾ


ਉਨ੍ਹਾਂ ਨੇ ਦੱਸਿਆ ਕਿ ਅਨਿਲ ਖਿਲਾਫ਼ ਜ਼ੀਰਕਪੁਰ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਅਨਿਲ ਡੱਬਵਾਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਗੈਂਗਸਟਰ ਜੱਗੂ ਭਗਵਾਨਪੁਰੀਏ ਲਈ ਕੰਮ ਕਰਦਾ ਹੈ। ਮੰਗਲਵਾਰ ਨੂੰ ਉਹ ਜ਼ੀਰਕਪੁਰ ਵਿਖੇ ਇੱਕ ਕਾਰੋਬਾਰੀ ਦੀ ਰੇਕੀ ਕਰ ਰਿਹਾ ਸੀ। ਸੀਆਈਏ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਸੂਚਨਾ ਮਿਲੀ, ਜਿਸ ਕਾਰਨ ਪੁਲਿਸ ਨੇ ਗੈਂਗਸਟਰ ਦੇ ਲਈ ਜਾਲ ਵਿਛਾਇਆ ਹੋਇਆ ਸੀ।


ਮੁਲਜ਼ਮ ਨੂੰ 200 ਫੁੱਟੀ ਏਅਰਪੋਰਟ ਰੋਡ ’ਤੇ ਸਰੈਂਡਰ ਕਰਨ ਲਈ ਕਿਹਾ ਗਿਆ ਪਰ ਅਨਿਲ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।  ਜਦੋਂ ਦੂਜੇ ਪਾਸੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਅਤੇ ਇੱਕ ਗੋਲੀ ਅਨਿਲ ਦੇ ਪੈਰ ਵਿੱਚ ਲੱਗ ਗਈ। ਮੁਲਜ਼ਮ ਕੋਲੋਂ 30 ਬੋਰ ਦੀ ਪਿਸਟਲ ਬਰਾਮਦ ਕੀਤਾ ਗਿਆ ਹੈ। ਡੀ.ਐੱਸ.ਪੀ. ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮ ਬਿਸ਼ਨੋਈ ਤੇ ਰਾਜਸਥਾਨ ਵਿੱਚ ਇੱਕ ਮਾਮਲਾ ਅਤੇ ਹਰਿਆਣਾ ਵਿੱਚ 3 ਮਾਮਲੇ ਦਰਜ ਹਨ। ਇਸ ਦੌਰਾਨ ਗੈਂਗਸਟਰ ਦੇ ਪੈਰ 'ਤੇ ਗੋਲੀ ਲੱਗੀ, ਜਿਸ ਨੂੰ ਸਰਕਾਰੀ ਹਸਪਤਾਲ ਮੋਹਾਲੀ ਵਿਖੇ ਜ਼ੇਰੇ ਇਲਾਜ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।