ਜਲਾਲਾਬਾਦ : ਇੱਥੇ ਦੇ ਨੇੜਲੇ ਪਿੰਡ ਸ਼ੇਰ ਮੁਹੰਮਦ ਵਿਚ ਵੱਡਾ ਹਾਦਸਾ ਵਾਪਰ ਗਿਆ। ਗੁਰਦੁਆਰਾ ਸਾਹਿਬ ਦੇ ਸਰੋਵਰ 'ਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ।
ਦਰਅਸਲ ਮੱਸਿਆ ਕਾਰਨ ਇਹ ਤਿੰਨ ਪਰਿਵਾਰ ਆਪਣੇ ਬੱਚਿਆਂ ਸਮੇਤ ਗੁਰਦੁਆਰਾ ਸਾਹਿਬ ਆਏ ਸਨ ਅਤੇ ਸਰੋਵਰ 'ਚ ਇਸ਼ਨਾਨ ਕਰਨ ਦੌਰਾਨ ਤਿੰਨ ਪਰਿਵਾਰਾਂ ਦੇ ਬੱਚਿਆਂ ਦੀ ਪੈਰ ਤਿਲਕ ਜਾਣ ਕਾਰਨ ਸਰੋਵਰ ਵਿੱਚ ਡੁੱਬ ਕੇ ਮੌਤ ਹੋ ਗਈ । ਨਾਨਕਸਰ ਦੇ ਗੁਰਦੁਆਰਾ ਸ਼ੇਰ ਮੁਹੰਮਦ ਵਿਖੇ ਇਸ਼ਨਾਨ ਕਰਨ ਗਏ ਸਨ ਜਿਸ ਦੌਰਾਨ ਮਸਤੀ ਕਰਦੇ ਬੱਚੇ ਸਰੋਵਰ ਦੇ ਅੰਦਰ ਚਲੇ ਗਏ ਅਤੇ ਲੜਕੇ ਅਤੇ ਲੜਕੀਆਂ ਦੇ ਪੈਰ ਤਿਲਕ ਜਾਣ ਕਾਰਨ ਨਾ ਸੰਭਲਦੇ ਹੋਏ ਉਨ੍ਹਾਂ ਦੀ ਮੌਤ ਹੋ ਗਈ । ਉਹਨਾਂ ਨਾਲ ਮੌਜੂਦ ਬੱਚਿਆਂ ਨੇ ਕਾਫੀ ਰੌਲਾ ਪਾਇਆ ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਅਤੇ ਹੋਰ ਸੇਵਾਦਾਰ ਮੌਕੇ ਤੇ ਪੁੱਜੇ ਉਨ੍ਹਾਂ ਨੂੰ ਬਾਹਰ ਕੱਢਿਆ ਲੇਕਿਨ ਉਸ ਸਮੇਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ ਮ੍ਰਿਤਕਾਂ ਵਿੱਚ ਇੱਕ ਲੜਕਾ ਅਤੇ ਉਸ ਦੀਆ ਭੂਆ ਦੀਆਂ ਦੋ ਲੜਕੀਆਂ ਸ਼ਾਮਲ ਹਨ । ਬੱਚਿਆਂ ਨੂੰ ਤੁਰੰਤ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।