Punjab Holidays in November 2024: ਨਵੰਬਰ ਮਹੀਨੇ ਵਿੱਚ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਦੀ ਭਰਮਾਰ ਹੈ। ਨਵੰਬਰ ਦਾ ਮਹੀਨਾ ਪੰਜਾਬ ਵਾਸੀਆਂ ਲਈ ਛੁੱਟੀਆਂ ਨਾਲ ਸ਼ੁਰੂ ਹੋ ਰਿਹਾ ਹੈ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਨਵੰਬਰ ਮਹੀਨੇ ਵਿੱਚ ਤਿੰਨ ਜਨਤਕ ਛੁੱਟੀਆਂ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬ ਵਿੱਚ ਨਵੰਬਰ ਮਹੀਨੇ ਵਿੱਚ ਪੰਜ Restricted ਛੁੱਟੀਆਂ ਹਨ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀਆਂ ਹਨ।


ਹੋਰ ਪੜ੍ਹੋ : ਜਾਣੋ ਕੌਣ ਹੈ ਵਿਨੀ ਮਹਾਜਨ? ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਵਜੋਂ ਦਿੱਤੀਆਂ ਸੇਵਾਵਾਂ, ਜਾਣੋ ਕਿਵੇਂ ਦਾ ਰਿਹਾ 37 ਸਾਲਾਂ ਦਾ ਪ੍ਰਸ਼ਾਸਨਿਕ ਕਰੀਅਰ



ਪੰਜਾਬ ਸਰਕਾਰ ਦੇ ਕੈਲੰਡਰ ਵਿੱਚ ਕੁੱਲ 28 ਜਨਤਕ ਛੁੱਟੀਆਂ ਹਨ। ਇਸ ਵਾਰ ਇਨ੍ਹਾਂ ਵਿੱਚੋਂ ਤਿੰਨ ਨਵੰਬਰ ਮਹੀਨੇ ਵਿੱਚ ਹਨ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਨਵੰਬਰ ਮਹੀਨੇ ਵਿੱਚ ਸਰਕਾਰੀ ਛੁੱਟੀ ਹੋਣ ਕਾਰਨ ਛੁੱਟੀ ਹੋਵੇਗੀ।


1 ਨਵੰਬਰ 2024 - ਸ਼ੁੱਕਰਵਾਰ - ਵਿਸ਼ਵਕਰਮਾ ਦਿਵਸ
15 ਨਵੰਬਰ 2024- ਸ਼ੁੱਕਰਵਾਰ – ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ
16 ਨਵੰਬਰ 2024- ਸ਼ਨੀਵਾਰ – ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ



ਪੰਜਾਬ ਸਰਕਾਰ ਦੇ ਛੁੱਟੀਆਂ ਦੇ ਕੈਲੰਡਰ ਵਿੱਚ ਕੁੱਲ 28 Restricted ਛੁੱਟੀਆਂ ਹਨ। ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਇਨ੍ਹਾਂ ਦਿਨਾਂ ਵਿੱਚ ਦੋ ਛੁੱਟੀਆਂ ਲੈਣ ਦੀ ਸਹੂਲਤ ਦਿੰਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਨਵੰਬਰ ਮਹੀਨੇ ਵਿੱਚ ਕਿਹੜੇ ਦਿਨ Restricted ਛੁੱਟੀਆਂ ਹਨ।


1 ਨਵੰਬਰ 2024 - ਸ਼ੁੱਕਰਵਾਰ - ਨਵਾਂ ਪੰਜਾਬ ਦਿਵਸ
2 ਨਵੰਬਰ 2024 - ਸ਼ਨੀਵਾਰ - ਗੋਵਰਧਨ ਪੂਜਾ
3 ਨਵੰਬਰ 2024 - ਐਤਵਾਰ - ਗੁਰੂ ਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
7 ਨਵੰਬਰ 2024 - ਵੀਰਵਾਰ - ਛਠ ਪੂਜਾ
12 ਨਵੰਬਰ 2024 – ਮੰਗਲਵਾਰ – ਸੰਤ ਨਾਮ ਦੇਵ ਜੀ ਦਾ ਜਨਮ ਦਿਨ


 


ਸ਼ਨੀਵਾਰ/ਐਤਵਾਰ ਛੁੱਟੀਆਂ ਦੀਆਂ ਤਾਰੀਖਾਂ ਨਵੰਬਰ 2024


2 ਨਵੰਬਰ 2024 - ਸ਼ਨੀਵਾਰ
3 ਨਵੰਬਰ 2024- ਐਤਵਾਰ
9 ਨਵੰਬਰ 2024 - ਸ਼ਨੀਵਾਰ
10 ਨਵੰਬਰ 2024 - ਐਤਵਾਰ
16 ਨਵੰਬਰ 2024 - ਸ਼ਨੀਵਾਰ


17 ਨਵੰਬਰ 2024 - ਐਤਵਾਰ
23 ਨਵੰਬਰ 2024 - ਸ਼ਨੀਵਾਰ
24 ਨਵੰਬਰ 2024- ਐਤਵਾਰ
30 ਨਵੰਬਰ 2024 - ਸ਼ਨੀਵਾਰ