ਫ਼ਰੀਦਕੋਟ: ਪੁਲਿਸ ਹਿਰਾਸਤ ਵਿੱਚ ਮਾਰੇ ਗਏ ਨੌਜਵਾਨ ਦੀ ਮੌਤ ਤੇ ਉਸ ਦੀ ਲਾਸ਼ ਖੁਰਦ-ਬੁਰਦ ਕਰਨ ਦੇ ਮਾਮਲੇ ਵਿੱਚ ਕੁਝ ਉੱਘ-ਸੁੱਘ ਲੱਗਣ ਦੀ ਆਸ ਬੱਝੀ ਹੈ। ਦਰਅਸਲ, ਪੰਜਾਬ ਪੁਲਿਸ ਨੂੰ ਰਾਜਸਥਾਨ ਨਹਿਰ 'ਚੋਂ ਮਿਲੀ ਲਾਸ਼ ਹੈ ਅਤੇ ਪੁਲਿਸ ਨੂੰ ਯਕੀਨ ਹੈ ਕਿ ਇਹ ਲਾਸ਼ ਜਸਪਾਲ ਸਿੰਘ ਦੀ ਹੀ ਹੈ। ਪੁਲਿਸ ਨੇ ਰਾਜਸਥਾਨ ਦੇ ਹਨੂੰਮਾਨਗੜ੍ਹ ਕੋਲ ਮਸੀਤਾਂ ਹੈਡ ਤੋਂ ਇਹ ਲਾਸ਼ ਬਰਾਮਦ ਕੀਤੀ ਹੈ।

ਹਾਲਾਂਕਿ, ਪੁਲਿਸ ਨੂੰ ਮਿਲੀ ਲਾਸ਼ ਦੀ ਸ਼ਨਾਖ਼ਤ ਨਹੀਂ ਹੋ ਸਕੀ ਅਤੇ ਹੁਣ ਜਸਪਾਲ ਦੇ ਮਾਪੇ ਇਸ ਲਾਸ਼ ਦੀ ਸ਼ਨਾਖ਼ਤ ਕਰਨਗੇ। ਜੇਕਰ ਮਾਪਿਆਂ ਤੋਂ ਸ਼ਨਾਖ਼ਤ ਨਾ ਹੋਈ ਤਾਂ DNA ਟੈਸਟ ਦਾ ਵਿਕਲਪ ਵੀ ਚੁਣਿਆ ਜਾ ਸਕਦਾ ਹੈ। ਜਸਪਾਲ ਦੀ ਮੌਤ ਫ਼ਰੀਦਕੋਟ ਪੁਲਿਸ ਦੀ ਹਿਰਾਸਤ ਦੌਰਾਨ ਬੀਤੀ 18 ਮਈ ਨੂੰ ਹੋਈ ਸੀ, ਜਿਸ ਦੇ ਇਨਸਾਫ ਤੇ ਲਾਸ਼ ਲਈ ਪਰਿਵਾਰ ਪਿਛਲੇ 11 ਦਿਨਾਂ ਤੋਂ ਪਰਿਵਾਰ ਐਸਐਸਪੀ ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠਾ ਹੈ।