ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਰਿਸ਼ਵਤਖੋਰ ਏਐਸਆਈ ਨੂੰ ਸਖਤ ਸਜ਼ਾ ਦਿੰਦੇ ਹੋਏ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਏਐਸਆਈ ਗੁਲਜ਼ਾਰ ਸਿੰਘ ਦਾ ਰਿਸ਼ਵਤ ਲੈਣ ਵਾਲਾ ਵਿਹਾਰ ਵੇਖਦੇ ਹੋਏ, ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਉਸ ਨੂੰ ਸਾਰੀਆਂ ਡਿਊਟੀਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਡੀਜੀਪੀ ਗੁਪਤਾ ਨੇ ਹਾਲ ਹੀ ਵਿੱਚ ਇੱਕ ਸਥਾਨਕ ਸਬਜ਼ੀ ਵਿਕਰੇਤਾ ਕੋਲੋਂ ਰਿਸ਼ਵਤ ਲੈਣ ਦੇ ਮਾਮਲੇ ਤੇ ਨੋਟਿਸ ਲੈਂਦੇ ਹੋਏ ਇਹ ਫੈਸਲਾ ਸੁਣਾਇਆ ਹੈ। ਉਨ੍ਹਾਂ ਇਹ ਫੈਸਲਾ ਦੂਜਿਆਂ ਲਈ ਇੱਕ ਮਿਸਾਲ ਵਜੋਂ ਦਿੱਤਾ ਹੈ ਤਾਂ ਜੋ ਇੱਕ ਕਰਮਚਾਰੀ ਦਾ ਖਰਾਬ ਵਿਹਾਰ ਪੰਜਾਬ ਪੁਲਿਸ ਦੀ ਛਵੀ ਨੂੰ ਐਸੇ ਮਾੜੇ ਹਾਲਾਤ 'ਚ ਖਰਾਬ ਨਾ ਕਰ ਸਕੇ।