karni sena president Sukhdev Singh Gogamedi Murder: ਰਾਜਸਥਾਨ 'ਚ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੰਜਾਬ ਪੁਲਿਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੀ ਪੁਲਿਸ ਨੇ ਰਾਜਸਥਾਨ ਪੁਲਿਸ ਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਸੀ ਕਿ ਸੁਖਦੇਵ ਸਿਘ ਗੋਗਾਮੇੜੀ ਦਾ ਕਤਲ ਹੋ ਸਕਦਾ ਹੈ। ਪੰਜਾਬ ਪੁਲਿਸ ਨੇ ਦੱਸਿਆ ਸੀ ਕਿ ਬਠਿੰਡਾ ਜੇਲ੍ਹ ਵਿੱਚ ਬੰਦ ਲਾਰੈਂਸ ਗੈਂਗ ਦਾ ਗੈਂਗਸਟਰ ਸੰਪਤ ਨਹਿਰਾ ਕਤਲ ਦੀ ਸਾਜ਼ਿਸ਼ ਰਚ ਰਿਹਾ ਸੀ।
ਇਸ ਦੀ ਜਾਣਕਾਰੀ ਪੰਜਾਬ ਪੁਲਿਸ ਦੇ ਖੁਫੀਆ ਵਿਭਾਗ ਨੇ ਮਾਰਚ ਮਹੀਨੇ ਹੀ ਰਾਜਸਥਾਨ ਪੁਲਿਸ ਨੂੰ ਭੇਜ ਦਿੱਤਾ ਸੀ। ਦੇਖਿਆ ਜਾਵੇ ਤਾਂ ਪੰਜਾਬ ਪੁਲਿਸ ਦੇ ਖੁਫੀਆ ਵਿਭਾਗ ਦੀ ਇਨਪੁਟ ਮਿਲਣ ਦੇ ਬਾਵਜੂਦ ਰਾਜਸਥਾਨ ਪੁਲਿਸ ਸੁਖਦੇਵ ਸਿੰਘ ਦੀ ਜਾਨ ਬਚਾਉਣ ਵਿੱਚ ਕਾਮਯਾਬ ਰਹੀ।
ਬੀਤੇ ਦਿਨ ਸੁਖਦੇਵ ਸਿੰਘ ਗੋਗਾਮੇੜੀ ਦਾ ਜੈਪੁਰ ਦੇ ਸ਼ਿਆਮ ਨਗਰ ਜਨਪਥ ਸਥਿਤ ਉਨ੍ਹਾਂ ਦੇ ਘਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਫਿਲਹਾਲ ਇਸ ਕਤਲੇਆਮ ਦੀ ਜ਼ਿੰਮੇਵਾਰੀ ਰਾਜਸਥਾਨ ਦੇ ਰੋਹਿਤ ਗੋਦਾਰਾ ਗੈਂਗ ਨੇ ਲਈ ਹੈ।
ਸੁਖਦੇਵ ਸਿੰਘ ਗੋਗਾਮੇੜੀ ਆਪਣੇ ਘਰ ਵਿੱਚ ਸੋਫੇ ’ਤੇ ਬੈਠੇ ਹਨ। ਉਨ੍ਹਾਂ ਦੇ ਸਾਹਮਣੇ ਤਿੰਨ ਜਣੇ ਬੈਠੇ ਸਨ। ਉੱਥੇ ਇੱਕ ਵਿਅਕਤੀ ਖੜ੍ਹਾ ਸੀ। ਗੱਲਬਾਤ ਦੌਰਾਨ ਅਚਾਨਕ ਸਾਹਮਣੇ ਬੈਠੇ ਦੋਵਾਂ ਵਿਅਕਤੀਆਂ ਨੇ ਪਿਸਤੌਲ ਕੱਢ ਕੇ ਫਾਇਰਿੰਗ ਕਰ ਦਿੱਤੀ।
ਗੋਲੀਬਾਰੀ ਕਰਨ ਵਾਲੇ ਦੋ ਵਿਅਕਤੀਆਂ ਨੇ ਗੋਗਾਮੇੜੀ ਦੇ ਨਾਲ-ਨਾਲ ਉੱਥੇ ਮੌਜੂਦ ਦੋ ਹੋਰ ਲੋਕਾਂ 'ਤੇ ਵੀ ਗੋਲੀਆਂ ਚਲਾ ਦਿੱਤੀਆਂ। ਕੁੱਲ ਇੱਕ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗੋਗਾਮੇੜੀ ਨੂੰ ਹੈ ਨਿਸ਼ਾਨਾ ਬਣਾਇਆ ਗਿਆ।
ਰੋਹਿਤ ਗੋਦਾਰਾ ਗੈਂਗ ਨੇ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਹ ਗੈਂਗ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ। ਰੋਹਿਤ ਗੋਦਾਰਾ ਨੇ ਕੁਝ ਮਹੀਨੇ ਪਹਿਲਾਂ ਗੋਗਾਮੇੜੀ ਨੂੰ ਧਮਕੀ ਵੀ ਦਿੱਤੀ ਸੀ। ਰੋਹਿਤ ਗੋਦਾਰਾ ਇੱਕ ਬਦਨਾਮ ਗੈਂਗਸਟਰ ਹੈ ਜੋ ਇਸ ਸਮੇਂ ਭਾਰਤ ਤੋਂ ਫਰਾਰ ਹੈ। NIA ਉਸ ਦੀ ਜਾਂਚ ਕਰ ਰਹੀ ਹੈ।