Punjab News: ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਚੰਡੀਗੜ੍ਹ ਦਫ਼ਤਰ ਵੱਲੋਂ ਸੂਬੇ ਦੇ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਸਰਦੀਆਂ ਦੀ ਵਰਦੀ ਪਾਉਣ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਪੰਜਾਬ ਪੁਲਿਸ ਦੇ ਸਾਰੇ ਰੈਂਕਾਂ ਲਈ ਸਰਦੀਆਂ ਦੀ ਵਰਦੀ 'ਚ ਤਬਦੀਲੀ 16 ਨਵੰਬਰ 2026 ਤੋਂ ਲਾਗੂ ਹੋਵੇਗੀ।
ਪੱਤਰ 'ਚ ਸਪੱਸ਼ਟ ਕੀਤਾ ਗਿਆ ਕਿ 15 ਨਵੰਬਰ 2026 ਤੱਕ ਸ਼ਾਮ/ਰਾਤ ਦੀ ਡਿਊਟੀ ਦੌਰਾਨ ਇੱਛਾ ਅਨੁਸਾਰ ਸਰਦੀਆਂ ਦੀ ਵਰਦੀ ਪਾ ਸਕਦੇ ਹਨ। ਇਸ ਸਬੰਧੀ ਪੰਜਾਬ ਦੇ ਸਾਰੇ ਪੁਲਿਸ ਦਫ਼ਤਰਾਂ ਦੇ ਮੁਖੀਆਂ ਅਤੇ ਪੁਲਿਸ ਹੈੱਡਕੁਆਰਟਰ ਦੀਆਂ ਸਾਰੀਆਂ ਬ੍ਰਾਂਚਾਂ ਦੇ ਮੁਖੀਆਂ ਨੂੰ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
