Punjab Political Crisis LIVE: ਖੜਗੇ ਕਮੇਟੀ ਨੇ ਹਾਈ ਕਮਾਨ ਨੂੰ ਸੌਂਪੀ ਪੰਜਾਬ ਕਾਂਗਰਸ ਦੇ ਕਲੇਸ਼ ਬਾਰੇ ਰਿਪੋਰਟ

Punjab Political Crisis LIVE:ਪੰਜਾਬ ਕਾਂਗਰਸ ਅੰਦਰਲਾ ਕਲੇਸ਼ ਜਲਦ ਖਤਮ ਹੋ ਸਕਦਾ ਹੈ। ਇਸ ਬਾਰੇ ਹਾਈਕਮਾਨ ਦੀਆਂ ਦਿੱਲੀ ਵਿੱਚ ਅਹਿਮ ਮੀਟਿੰਗਾਂ ਚੱਲ ਰਹੀਆਂ ਹਨ। ਪੰਜਾਬ ਦਾ ਅੰਦਰੂਨੀ ਕਲੇਸ਼ ਮਕਾਉਣ ਲਈ ਬਣਾਈ ਗਈ ਤਿੰਨ ਮੈਂਬਰੀ ਖੜਗੇ ਕਮੇਟੀ ਨੇ ਕਾਂਗਰਸ ਹਾਈ ਕਮਾਨ ਨੂੰ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਹੈ। ਇਸ ਕਮੇਟੀ ਵਿੱਚ ਹਰੀਸ਼ ਰਾਵਤ, ਮੱਲਿਕਾਰਜੁਨ ਖੜਗੇ ਤੇ ਜੇਪੀ ਅਗਰਵਾਲ ਸ਼ਾਮਲ ਸੀ।

ਏਬੀਪੀ ਸਾਂਝਾ Last Updated: 10 Jun 2021 03:38 PM
ਖੜਗੇ ਕਮੇਟੀ ਨੇ ਹਾਈ ਕਮਾਨ ਨੂੰ ਸੌਂਪੀ ਪੰਜਾਬ ਕਾਂਗਰਸ ਦੇ ਕਲੇਸ਼ ਬਾਰੇ ਰਿਪੋਰਟ

ਪੰਜਾਬ ਦਾ ਅੰਦਰੂਨੀ ਕਲੇਸ਼ ਮਕਾਉਣ ਲਈ ਬਣਾਈ ਗਈ ਤਿੰਨ ਮੈਂਬਰੀ ਖੜਗੇ ਕਮੇਟੀ ਨੇ ਕਾਂਗਰਸ ਹਾਈ ਕਮਾਨ ਨੂੰ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਹੈ। ਇਸ ਕਮੇਟੀ ਵਿੱਚ ਹਰੀਸ਼ ਰਾਵਤ, ਮੱਲਿਕਾਰਜੁਨ ਖੜਗੇ ਤੇ ਜੇਪੀ ਅਗਰਵਾਲ ਸ਼ਾਮਲ ਸੀ।

ਇਸ ਕਮੇਟੀ ਨੇ ਪੰਜਾਬ ਦੇ ਇੱਕ ਤਿਹਾਈ ਵਿਧਾਇਕਾਂ, ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਸੀ।

ਕੈਪਟਨ ਨਾਲ ਸੰਸਦ ਮੈਂਬਰਾਂ ਦੀ ਮੀਟਿੰਗ

ਕਾਂਗਰਸ ਦੇ ਪੰਜ ਸੰਸਦ ਮੈਂਬਰਾਂ ਨੇ ਬੁੱਧਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਅਗਵਾਈ ਵਿੱਚ ਭਰੋਸਾ ਜ਼ਾਹਿਰ ਕੀਤਾ ਹੈ। ਸੰਸਦ ਮੈਂਬਰ ਪ੍ਰਨੀਤ ਕੌਰ, ਜਸਬੀਰ ਸਿੰਘ ਗਿੱਲ, ਚੌਧਰੀ ਸੰਤੋਖ ਸਿੰਘ, ਡਾ. ਅਮਰ ਸਿੰਘ ਤੇ ਮੁਹੰਮਦ ਸਦੀਕ ਨੇ ਅੱਜ ਅਗਲੀਆਂ ਚੋਣਾਂ ਦੀ ਰਣਨੀਤੀ ਲਈ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮੁਲਾਕਾਤ ਕੀਤੀ।

ਅਮਰਿੰਦਰ ਹੀ ਅਸਲ ਕੈਪ

ਕੈਪਟਨ ਅਮਰਿੰਦਰ ਸਿੰਘ ਦੇ ਕੈਂਪ ਨੇ ਉਨ੍ਹਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਵਜੋਂ ਚਿਹਰੇ ਵਜੋਂ ਪੇਸ਼ ਕਰਨ ਵਾਲੇ ਹੋਰਡਿੰਗ ਲਾਏ ਹਨ। ਰਾਜ ਦੇ ਵੱਖ ਵੱਖ ਹਿੱਸਿਆਂ ਵਿੱਚ “ਸਾਡਾ ਸਾਂਝਾ ਨਾਅਰਾ ਕੈਪਟਨ ਦੁਬਾਰਾ” ਦੇ ਪੋਸਟਰ ਸਾਹਮਣੇ ਆਏ ਹਨ। ਦੂਜੇ ਪਾਸੇ ਕਾਂਗਰਸ ਦੀ ਬਾਗੀ ਧੜਾ ਅਜੇ ਖਾਮੋਸ਼ ਹੈ। 

ਕੈਪਟਨ ਦੇ ਹਮਾਇਤੀ ਮੈਦਾਨ 'ਚ

ਪੰਜਾਬ ਕਾਂਗਰਸ ਦਾ ਕਲੇਸ਼

ਪੰਜਾਬ ਕਾਂਗਰਸ ਦਾ ਕਲੇਸ਼ ਨਿਬੇੜਣ ਲਈ ਬਣੇ ਤਿੰਨ ਮੈਂਬਰੀ ਮੱਲੀਕਾਰਜੁਨ ਖੜਗੇ ਪੈਨਲ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪਣ ਤੋਂ ਪਹਿਲਾਂ ਆਪਣੀ ਰਿਪੋਰਟ ਨੂੰ ਅੰਤਮ ਰੂਪ ਦੇ ਦਿੱਤਾ ਹੈ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਨੇਤਾਵਾਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਆਪਣੇ ਰਾਜਨੀਤਕ ਹਿੱਤਾਂ ਨੂੰ ਅੱਗੇ ਵਧਾਉਣ ਲਈ ਡਿਜੀਟਲ ਮੀਡੀਆ ਤੇ ਹੋਰਡਿੰਗ ਮੁਹਿੰਮਾਂ ਨੂੰ ਵਧਾਵਾ ਦਿੱਤਾ ਹੈ।

ਰਿਪੋਰਟ ਬਾਰੇ ਖੜਗੇ ਬੋਲੇ

ਖੜਗੇ ਕਮੇਟੀ ਦੇ ਚੇਅਰਮੈਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਵਿਵਾਦ ਨੂੰ ਸੁਲਝਾਉਣ ਲਈ ਉਹ ਆਪਣੀ ਰਿਪੋਰਟ ਤਿੰਨ-ਚਾਰ ਦਿਨਾਂ ’ਚ ਕਾਂਗਰਸ ਹਾਈਕਮਾਨ ਨੂੰ ਸੌਂਪ ਦੇਣਗੇ। ਉਨ੍ਹਾਂ ਕਿਹਾ ਕਿ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਤੇ ਪਾਰਟੀ ਨੂੰ ਮਜ਼ਬੂਤ ਕਰਨਾ ਹੈ। 

ਕੀ ਟਲ ਗਈ ਰਿਪੋਰਟ

ਰਿਪੋਰਟ ਸੌਂਪਣ ਦਾ ਮਾਮਲਾ ਪਿੱਛੇ ਪਾਉਣ ਦੇ ਦੋ ਕਾਰਨ ਦੱਸੇ ਜਾ ਰਹੇ ਹਨ। ਪਹਿਲਾ, ਸਾਬਕਾ ਕੇਂਦਰੀ ਮੰਤਰੀ ਤੇ ਰਾਹੁਲ ਗਾਂਧੀ ਦੇ ਨੇੜਲੇ ਜਿਤਿਨ ਪ੍ਰਸਾਦ (ਯੂਪੀ) ਬੁੱਧਵਾਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਤੇ ਦੂਸਰਾ ਨਵਜੋਤ ਸਿੱਧੂ ਨੂੰ ਲੈ ਕੇ ਕੋਈ ਪੇਚ ਫਸ ਗਿਆ ਹੈ। 

ਰਿਪੋਰਟ 'ਤੇ ਭੰਬਲਭੂਸਾ

ਇਹ ਵੀ ਚਰਚਾ ਹੈ ਕਿ ਖੜਗੇ ਕਮੇਟੀ ਨੇ ਪੰਜਾਬ ਕਾਂਗਰਸ ਦੇ ਵਿਵਾਦ ਸਬੰਧੀ ਹਾਈਕਮਾਨ ਨੂੰ ਰਿਪੋਰਟ ਸੌਂਪਣ ਦੇ ਮਾਮਲੇ ਨੂੰ ਫਿਲਹਾਲ ਤਿੰਨ ਦਿਨਾਂ ਲਈ ਟਾਲ ਦਿੱਤਾ ਹੈ। ਇਹ ਰਿਪੋਰਟ ਬੁੱਧਵਾਰ ਜਾਂ ਵੀਰਵਾਰ ਨੂੰ ਸੌਂਪੀ ਜਾਣੀ ਸੀ। 

ਕੈਪਟਨ ਹੀ ਬਣਨਗੇ ਮੁੱਖ ਮੰਤਰੀ

ਇਨ੍ਹਾਂ ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਇੱਕ ਹੋਰ ਕਾਰਜਕਾਲ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ। ਸੰਸਦ ਮੈਂਬਰਾਂ ਨੇ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਇਕਜੁਟ ਹੋ ਕੇ ਲੜੇਗੀ ਤੇ ਪੰਜਾਬੀ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਤੇ ਮੋਹਰ ਲਾਉਣਗੇ। 

ਕਾਂਗਰਸ ਦਾ ਕਲੇਸ਼

ਸੰਸਦ ਮੈਂਬਰ ਪ੍ਰਨੀਤ ਕੌਰ, ਜਸਬੀਰ ਸਿੰਘ ਗਿੱਲ, ਚੌਧਰੀ ਸੰਤੋਖ ਸਿੰਘ, ਡਾ. ਅਮਰ ਸਿੰਘ ਤੇ ਮੁਹੰਮਦ ਸਦੀਕ ਨੇ ਬੁੱਧਵਾਰ ਅਗਲੀਆਂ ਚੋਣਾਂ ਦੀ ਰਣਨੀਤੀ ਲਈ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮੁਲਾਕਾਤ ਕੀਤੀ। 

ਸੰਸਦ ਮੈਂਬਰਾਂ ਦੀ ਕੈਪਟਨ ਨੂੰ ਹਮਾਇਤ

ਕਾਂਗਰਸ ਦੇ ਪੰਜ ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਅਗਵਾਈ ਵਿੱਚ ਭਰੋਸਾ ਜ਼ਾਹਿਰ ਕੀਤਾ ਹੈ। 

ਮੀਟਿੰਗਾਂ ਦਾ ਦੌਰ

ਸੂਤਰਾਂ ਮੁਤਾਬਕ ਖੜਗੇ ਕਮੇਟੀ ਦੇ ਮੈਂਬਰਾਂ ਨੇ ਮੰਗਲਵਾਰ ਦਿੱਲੀ ਵਿੱਚ ਦੇਰ ਸ਼ਾਮ ਮੀਟਿੰਗ ਕੀਤੀ ਜਿਸ ਵਿੱਚ ਪੰਜਾਬ ਕਾਂਗਰਸ ਦੇ ਵਿਵਾਦ ਬਾਰੇ ਰਿਪੋਰਟ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਇਸ ਰਿਪੋਰਟ ਬਾਰੇ ਬੁੱਧਵਾਰ ਨੂੰ ਵੀ ਮੀਟਿੰਗ ਹੋਈ ਸੀ। ਖੜਗੇ ਕਮੇਟੀ ਨਵਜੋਤ ਸਿੱਧੂ ਦੀ ਉੱਪ ਮੁੱਖ ਮੰਤਰੀ ਤੇ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਵਜੋਂ ਸਿਫਾਰਸ਼ ਕਰ ਸਕਦੀ ਹੈ।

ਪੰਜਾਬ ਦੇ ਲੀਡਰਾਂ ਦੀਆਂ ਨਜ਼ਰਾਂ ਹਾਈਕਮਾਨ ਦੇ ਫੈਸਲੇ ਉੱਪਰ

ਪੰਜਾਬ ਦੇ ਲੀਡਰਾਂ ਦੀਆਂ ਨਜ਼ਰਾਂ ਹਾਈਕਮਾਨ ਦੇ ਫੈਸਲੇ ਉੱਪਰ ਹਨ। ਇਸ ਲਈ ਅਜੇ ਸਭ ਸ਼ਾਂਤ ਨਜ਼ਰ ਆ ਰਿਹਾ ਹੈ। ਬੇਸ਼ੱਕ ਕੈਪਟਨ ਧੜਾ ਸਰਗਰਮ ਹੈ ਪਰ ਕਾਂਗਰਸੀ ਲੀਡਰ ਨਵਜੋਤ ਸਿੱਧੂ ਤੇ ਵਜ਼ੀਰ ਸੁਖਜਿੰਦਰ ਰੰਧਾਵਾ ਫਿਲਹਾਲ ਚੁੱਪ ਵੱਟ ਕੇ ਮਾਹੌਲ ਵੇਖ ਰਹੇ ਹਨ।

ਪੰਜਾਬ ਕਾਂਗਰਸ ਅੰਦਰਲਾ ਕਲੇਸ਼ ਜਲਦ ਖਤਮ ਹੋ ਸਕਦਾ

ਪੰਜਾਬ ਕਾਂਗਰਸ ਅੰਦਰਲਾ ਕਲੇਸ਼ ਜਲਦ ਖਤਮ ਹੋ ਸਕਦਾ ਹੈ। ਇਸ ਬਾਰੇ ਹਾਈਕਮਾਨ ਦੀਆਂ ਦਿੱਲੀ ਵਿੱਚ ਅਹਿਮ ਮੀਟਿੰਗਾਂ ਚੱਲ ਰਹੀਆਂ ਹਨ। ਸੂਤਰਾਂ ਮੁਤਾਬਕ ਖੜਗੇ ਕਮੇਟੀ ਪੰਜਾਬ ਦੇ ਲੀਡਰਾਂ ਨਾਲ ਮਟਿੰਗਾਂ ਮਗਰੋਂ ਰਿਪੋਰਟ ਤਿਆਰ ਕਰ ਲਈ ਹੈ। ਇਹ ਰਿਪੋਰਟ ਅੱਜ ਹਾਈਕਮਾਨ ਨੂੰ ਸੌਂਪੀ ਜਾਵੇਗੀ।

ਪਿਛੋਕੜ

Punjab Political Crisis LIVE:

ਪੰਜਾਬ ਕਾਂਗਰਸ ਅੰਦਰਲਾ ਕਲੇਸ਼ ਜਲਦ ਖਤਮ ਹੋ ਸਕਦਾ ਹੈ। ਇਸ ਬਾਰੇ ਹਾਈਕਮਾਨ ਦੀਆਂ ਦਿੱਲੀ ਵਿੱਚ ਅਹਿਮ ਮੀਟਿੰਗਾਂ ਚੱਲ ਰਹੀਆਂ ਹਨ। ਸੂਤਰਾਂ ਮੁਤਾਬਕ ਖੜਗੇ ਕਮੇਟੀ ਪੰਜਾਬ ਦੇ ਲੀਡਰਾਂ ਨਾਲ ਮਟਿੰਗਾਂ ਮਗਰੋਂ ਰਿਪੋਰਟ ਤਿਆਰ ਕਰ ਲਈ ਹੈ। ਇਹ ਰਿਪੋਰਟ ਅੱਜ ਹਾਈਕਮਾਨ ਨੂੰ ਸੌਂਪੀ ਜਾਵੇਗੀ।

ਪੰਜਾਬ ਦੇ ਲੀਡਰਾਂ ਦੀਆਂ ਨਜ਼ਰਾਂ ਹਾਈਕਮਾਨ ਦੇ ਫੈਸਲੇ ਉੱਪਰ ਹਨ। ਇਸ ਲਈ ਅਜੇ ਸਭ ਸ਼ਾਂਤ ਨਜ਼ਰ ਆ ਰਿਹਾ ਹੈ। ਬੇਸ਼ੱਕ ਕੈਪਟਨ ਧੜਾ ਸਰਗਰਮ ਹੈ ਪਰ ਕਾਂਗਰਸੀ ਲੀਡਰ ਨਵਜੋਤ ਸਿੱਧੂ ਤੇ ਵਜ਼ੀਰ ਸੁਖਜਿੰਦਰ ਰੰਧਾਵਾ ਫਿਲਹਾਲ ਚੁੱਪ ਵੱਟ ਕੇ ਮਾਹੌਲ ਵੇਖ ਰਹੇ ਹਨ।

ਸੂਤਰਾਂ ਮੁਤਾਬਕ ਖੜਗੇ ਕਮੇਟੀ ਦੇ ਮੈਂਬਰਾਂ ਨੇ ਮੰਗਲਵਾਰ ਦਿੱਲੀ ਵਿੱਚ ਦੇਰ ਸ਼ਾਮ ਮੀਟਿੰਗ ਕੀਤੀ ਜਿਸ ਵਿੱਚ ਪੰਜਾਬ ਕਾਂਗਰਸ ਦੇ ਵਿਵਾਦ ਬਾਰੇ ਰਿਪੋਰਟ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਇਸ ਰਿਪੋਰਟ ਬਾਰੇ ਬੁੱਧਵਾਰ ਨੂੰ ਵੀ ਮੀਟਿੰਗ ਹੋਈ ਸੀ। ਖੜਗੇ ਕਮੇਟੀ ਨਵਜੋਤ ਸਿੱਧੂ ਦੀ ਉੱਪ ਮੁੱਖ ਮੰਤਰੀ ਤੇ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਵਜੋਂ ਸਿਫਾਰਸ਼ ਕਰ ਸਕਦੀ ਹੈ।

ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਸੁਨੀਲ ਜਾਖੜ ਨੂੰ ਲਾਂਭੇ ਕੀਤੇ ਜਾਣ ਦੀ ਵੀ ਚਰਚਾ ਹੈ। ਇਸ ਅਹੁਦੇ ਲਈ ਕਿਸੇ ਗੈਰ ਸਿੱਖ ਨੂੰ ਅੱਗੇ ਲਿਆਂਦਾ ਜਾ ਸਕਦਾ ਹੈ। ਇਸੇ ਦੌਰਾਨ ਕੈਪਟਨ ਖੇਮੇ ਨੇ ਸਰਗਰਮੀ ਵਿੱਢ ਦਿੱਤੀ ਹੈ। ਪੰਜਾਬ ਦੇ ਤਿੰਨ ਸੰਸਦ ਮੈਂਬਰਾਂ ਰਵਨੀਤ ਬਿੱਟੂ, ਗੁਰਜੀਤ ਔਜਲਾ ਤੇ ਜਸਬੀਰ ਡਿੰਪਾ ਤੋਂ ਇਲਾਵਾ ਵਜ਼ੀਰ ਰਾਣਾ ਸੋਢੀ ਨੇ ਪਿਛਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿਸਵਾਂ ਫਾਰਮ ਹਾਊਸ ’ਤੇ ਸਿਆਸੀ ਮਿਲਣੀ ਕੀਤੀ ਹੈ।

ਸੂਤਰਾਂ ਅਨੁਸਾਰ ਇਨ੍ਹਾਂ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ 2022 ਦੀਆਂ ਚੋਣਾਂ ਵਿਚ ਅਗਵਾਈ ਕਰਨ ਲਈ ਆਖਿਆ ਹੈ ਤੇ ਸੰਸਦ ਮੈਂਬਰਾਂ ਨੇ ਕੈਪਟਨ ਨਾਲ ਖੜ੍ਹੇ ਹੋਣ ਦੀ ਗੱਲ ਆਖੀ ਹੈ। ਮਾਝੇ ਦੇ ਦੋ ਸੰਸਦ ਮੈਂਬਰ ਔਜਲਾ ਤੇ ਡਿੰਪਾ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਮਾਝੇ ਦੇ ਤਿੰਨ ਵਜ਼ੀਰਾਂ ਨੇ ਹਾਈਕਮਾਨ ਕੋਲ ਅਮਰਿੰਦਰ ਖ਼ਿਲਾਫ਼ ਆਪਣੀ ਸ਼ਿਕਾਇਤ ਦਰਜ ਕਰਾਈ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.