ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ 15 ਦਸੰਬਰ ਨੂੰ ਪੰਜਾਬ ਆ ਰਹੇ ਹਨ। ਕੇਜਰੀਵਾਲ ਦੋ ਦਿਨ 15 ਤੇ 16 ਦਸੰਬਰ ਨੂੰ ਪੰਜਾਬ ਦਾ ਦੌਰਾ ਕਰਨਗੇ। ਉਹ ਅੱਜ ਜਲੰਧਰ 'ਚ ਤਿਰੰਗਾ ਯਾਤਰਾ ਕਰਨਗੇ। ਇਸ ਮਗਰੋਂ 16 ਨੂੰ ਬਾਦਲਾਂ ਦੇ ਗੜ੍ਹ ਲੰਬੀ ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ।
ਅਹਿਮ ਗੱਲ ਹੈ ਕਿ ਕੇਜਰੀਵਾਲ ਪੰਜਾਬ ਚੋਣਾਂ ਨੂੰ ਲੈ ਕੇ ਆਪਣੀ ਪਹਿਲੀ ਜਨਤਕ ਰੈਲੀ ਕਰਨਗੇ ਕਿਉਂਕਿ ਕਿਸਾਨਾਂ ਨੇ ਸਿਆਸੀ ਪਾਰਟੀਆਂ ਨੂੰ ਅੰਦੋਲਨ ਖਤਮ ਹੋਣ ਤੱਕ ਸਿਆਸੀ ਰੈਲੀਆਂ ਕਰਨ ਤੋਂ ਵਰਜਿਆ ਹੋਇਆ ਸੀ। ਇਸ ਲਈ ਕੇਜਰੀਵਾਲ ਪਿਛਲੇ ਸਮੇਂ ਪੰਜਾਬ ਦੇ ਕਈ ਗੇੜੇ ਲਾ ਗਏ ਪਰ ਉਨ੍ਹਾਂ ਨੇ ਕੋਈ ਰੈਲੀ ਨਹੀਂ ਕੀਤੀ।
ਆਮ ਆਦਮੀ ਪਾਰਟੀ ਨੇ ਆਪਣੇ ਸ਼ਕਤੀ ਪ੍ਰਦਰਸ਼ਨ ਲਈ ਬਾਦਲਾਂ ਦੇ ਗੜ੍ਹ ਲੰਬੀ ਨੂੰ ਹੀ ਚੁਣਿਆ ਹੈ ਜਿੱਥੇ ਕੇਜਰੀਵਾਲ ਆਪਣੀ ਪਹਿਲੀ ਜਨ ਸਭਾ ਨੂੰ ਸੰਬੋਧਨ ਕਰਨਗੇ। ਪਿਛਲੇ ਸਮੇਂ ਆਏ ਚੋਣ ਸਰਵੇਖਣਾਂ ਨੇ ਆਮ ਆਦਮੀ ਪਾਰਟੀ ਦਾ ਹੌਸਲਾ ਕਾਫੀ ਵਧਾ ਦਿੱਤਾ ਹੈ। ਇਸ ਲਈ ਕੇਜਰੀਵਾਲ ਨੇ ਆਪਣਾ ਪੂਰੀ ਜ਼ੋਰ ਪੰਜਾਬ ਵਿੱਚ ਲਾ ਦਿੱਤਾ ਹੈ।
ਕੇਜਰੀਵਾਲ ਨੇ ਸੋਮਵਾਰ ਨੂੰ ਹੀ ਦਾਅਵਾ ਕੀਤਾ ਹੈ ਕਿ ਪੰਜਾਬ 'ਚ ਕੁਝ ਮਹੀਨਿਆਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਇਸ ਲਈ ਦੂਜੀਆਂ ਪਾਰਟੀਆਂ ਦੇ ਕਈ ਨੇਤਾ ਆਮ ਆਦਮੀ ਪਾਰਟੀ ਨੇ ਸ਼ਾਮਲ ਹੋਣ ਲਈ ਆ ਰਹੇ ਹਨ ਪਰ ਅਸੀਂ ਕਿਸੇ ਵੀ ਹਾਲਤ ਵਿੱਚ ਭ੍ਰਿਸ਼ਟ ਤੇ ਅਪਰਾਧੀ ਨੇਤਾ ਨੂੰ ਨਹੀਂ ਲਵਾਂਗੇ। ਪੰਜਾਬ ਦਾ ਸਾਫ ਸੁਥਰੀ ਇਮਾਨਦਾਰ ਸਰਕਾਰ ਦੇਵਾਂਗਾ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਨੇ ਪਾਈਆਂ ਨਵੀਂਆਂ ਪੈੜਾਂ, ਹੁਣ ਠੇਠ ਹਰਿਆਣਵੀਂ ਤੇ ਯੂਪੀ ਵਾਲੇ ਵੀ ਬੋਲਣ ਲੱਗੇ ਪੰਜਾਬੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin