Punjab Power Cut on Monday: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਦੇ ਸ਼ਹਿਰ ਰਾਹੋਂ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ, 66 ਕੇਵੀ ਸਬ–ਸਟੇਸ਼ਨ ਰਾਹੋਂ ‘ਚ ਪਾਵਰ ਟ੍ਰਾਂਸਫਾਰਮਰ ਆਈ.ਟੀ. ਦੇ 11 ਕੇਵੀ ਮੇਨ ਬਸਬਾਰ ਦੀ ਲਾਜ਼ਮੀ ਮੁਰੰਮਤ ਅਤੇ ਰੱਖ–ਰਖਾਵ ਦਾ ਕੰਮ ਕੀਤਾ ਜਾਣਾ ਹੈ। ਇਸ ਕਾਰਨ 11 ਕੇਵੀ ਕਾਹਲਾਂ ਯੂ.ਪੀ.ਐਸ. ਫੀਡਰ, 11 ਕੇਵੀ ਅਰਬਨ ਰਾਹੋਂ ਨੰਬਰ-1 ਫੀਡਰ, ਅਤੇ ਇਨ੍ਹਾਂ ਨਾਲ ਜੁੜੇ ਪਿੰਡਾਂ—11 ਕੇਵੀ ਭਾਰਟਾ ਏਪੀ, 11 ਕੇਵੀ ਕਰੀਮਪੁਰ ਐਮਪੀ, 11 ਕੇਵੀ ਦਿਲਾਵਰਪੁਰ ਏਪੀ, 11 ਕੇਵੀ ਬਰਨਾਲਾ ਖੁੱਰਦ ਏਪੀ, ਤੇ 11 ਕੇਵੀ ਘੌਕੇਵਾਲ ਏਪੀ—ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਇੱਥੇ ਪੰਜ ਘੰਟਿਆਂ ਲਈ ਬਿਜਲੀ ਰਹੇਗੀ ਬੰਦ
ਇਹਨਾਂ ਸਭ ਇਲਾਕਿਆਂ ਵਿੱਚ ਬਿਜਲੀ ਕੱਲ੍ਹ ਯਾਨੀਕਿ 17 ਨਵੰਬਰ, ਸੋਮਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਮੁਲਤਵੀ ਰਹੇਗੀ। ਇਸ ਸੰਬੰਧੀ ਜਾਣਕਾਰੀ ਇੰਜੀਨੀਅਰ ਸ. ਅਤਿੰਦਰ ਸਿੰਘ (ਜੇ.ਈ.) ਵੱਲੋਂ ਦਿੱਤੀ ਗਈ ਹੈ।ਮੁਰੰਮਤ ਦੇ ਕੰਮ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਜਲੀ ਬੰਦ ਰਹਿਣ ਦੌਰਾਨ ਸੰਭਾਲ ਨਾਲ ਉਪਕਰਨ ਵਰਤਣ ਅਤੇ ਆਪਣੀਆਂ ਜ਼ਰੂਰੀ ਤਿਆਰੀਆਂ ਪਹਿਲਾਂ ਹੀ ਕਰ ਲੈਣ, ਤਾਂ ਜੋ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਬਿਜਲੀ ਕੱਟ ਲੱਗਣ ਤੋਂ ਪਹਿਲਾਂ ਕੁਝ ਜ਼ਰੂਰੀ ਕੰਮ ਨਬੇੜ ਲੈਣਾ ਚਾਹੀਦਾ ਹੈ ਤਾਂ ਜੋ ਬਾਅਦ ਵਿੱਚ ਦਿੱਕਤ ਨਾ ਆਵੇ। ਸਭ ਤੋਂ ਪਹਿਲਾਂ, ਆਪਣੇ ਮੋਬਾਈਲ ਫੋਨ ਤੇ ਹੋਰ ਜ਼ਰੂਰੀ ਇਲੈਕਟ੍ਰੌਨਿਕ ਡਿਵਾਈਸਾਂ ਪੂਰੀ ਤਰ੍ਹਾਂ ਚਾਰਜ ਕਰ ਲਓ। ਦੂਜੇ, ਪਾਣੀ ਵਾਲੇ ਮੋਟਰ ਜਾਂ ਹੋਰ ਘਰੇਲੂ ਕੰਮ ਜਿਵੇਂ ਕਿ ਖਾਣਾ ਬਣਾਉਣਾ, ਕੱਪੜੇ ਧੋਣ ਵਾਲਾ ਮਸ਼ੀਨ ਵਰਗੇ ਕੰਮ ਪਹਿਲਾਂ ਹੀ ਨਿਪਟਾ ਲਓ। ਫ੍ਰਿੱਜ ਫ਼ਾਲਤੂ ਵਾਰੀ ਨਾ ਖੋਲ੍ਹੋ, ਤਾਂ ਜੋ ਠੰਢਕ ਲੰਬੇ ਸਮੇਂ ਲਈ ਬਣੀ ਰਹੇ। ਇਸ ਦੇ ਨਾਲ ਹੀ, ਘਰ ਵਿੱਚ ਰੋਸ਼ਨੀ ਲਈ ਟਾਰਚ ਜਾਂ ਐਮਰਜੈਂਸੀ ਲਾਈਟ ਤਿਆਰ ਰੱਖੋ। ਇਹ ਛੋਟੀਆਂ–ਛੋਟੀਆਂ ਸਾਵਧਾਨੀਆਂ ਬਿਜਲੀ ਬੰਦ ਦੌਰਾਨ ਕਾਫ਼ੀ ਮਦਦਗਾਰ ਸਾਬਤ ਹੁੰਦੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।