ਚੰਡੀਗੜ੍ਹ: ਲਗਾਤਾਰ ਵੱਧ ਰਹੇ ਤਾਪਮਾਨ ਦੇ ਵਿਚਕਾਰ ਚੰਡੀਗੜ੍ਹ ਸ਼ਹਿਰ ਤੇ ਆਲੇ-ਦੁਆਲੇ ਸ਼ੁੱਕਰਵਾਰ ਸਵੇਰੇ ਲੋਕਾਂ ਨੂੰ ਰਾਹਤ ਮਿਲੀ। ਸਵੇਰੇ ਸ਼ਹਿਰ ਵਿੱਚ ਭਰਵੀਂ ਬਾਰਸ਼ ਸ਼ੁਰੂ ਹੋ ਗਈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਸ਼ੁੱਕਰਵਾਰ ਸਵੇਰ ਤੋਂ ਹੀ ਮੌਸਮ ਦਾ ਮਿਜਾਜ਼ ਪੂਰੀ ਤਰ੍ਹਾਂ ਬਦਲ ਗਿਆ ਤੇ ਹਰ ਪਾਸੇ ਪੂਰਾ ਹਨ੍ਹੇਰਾ ਸੀ। ਆਲਮ ਇਹ ਸੀ ਕਿ ਸੜਕਾਂ 'ਤੇ ਲੰਘਣ ਵਾਲੇ ਵਾਹਨਾਂ ਨੂੰ ਲਾਈਟਾਂ ਲਾਈਆਂ ਜਾਣੀਆਂ ਪਈਆਂ।
ਇਸ ਬਾਰਸ਼ ਨੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਕਾਫੀ ਰਾਹਤ ਦਿੱਤੀ ਹੈ। ਗਰਮੀ ਦਾ ਆਲਮ ਇਹ ਹੈ ਕਿ ਸ਼ਹਿਰ ਦਾ ਤਾਪਮਾਨ ਸਵੇਰੇ 11 ਵਜੇ ਹੀ 38 ਡਿਗਰੀ ਤੱਕ ਪਹੁੰਚ ਜਾਂਦਾ ਸੀ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਤੇ ਐਤਵਾਰ ਨੂੰ ਵੀ ਸ਼ਹਿਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਖੇਤਰ ਦੇ ਕੁਝ ਹਿੱਸਿਆਂ ਵਿੱਚ ਦਿਨ ਦਾ ਤਾਪਮਾਨ ਵੀਰਵਾਰ ਨੂੰ 42 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਸੀ, ਜਿਸ ਨਾਲ ਉੱਚ ਨਮੀ ਦੇ ਨਾਲ-ਨਾਲ ਲੋਕਾਂ ਦੇ ਰਹਿਣ-ਸਹਿਣ ਦੇ ਹਾਲਾਤ ਮੁਸ਼ਕਲ ਹੋ ਗਏ ਸੀ।
ਜੇਕਰ ਸੂਬੇ ਦੇ ਮੌਸਮ ਬਾਰੇ ਗੱਲ ਕਰੀਏ ਤਾਂ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ਵਿੱਚ ਵੀਰਵਾਰ ਨੂੰ ਕ੍ਰਮਵਾਰ 41.4 ਡਿਗਰੀ, 41.6 ਡਿਗਰੀ ਤੇ 41.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਜਦਕਿ, ਚੰਡੀਗੜ੍ਹ ਵਿੱਚ ਤਾਪਮਾਨ 40.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਦਿਨ ਚੜ੍ਹਦਿਆਂ ਹੀ ਵਰ੍ਹਿਆ ਮੀਂਹ, ਗਰਮੀ ਤੋਂ ਰਾਹਤ, ਜਾਣੋ ਮੌਸਮ ਦਾ ਹਾਲ
ਏਬੀਪੀ ਸਾਂਝਾ
Updated at:
19 Jun 2020 12:22 PM (IST)
ਸ਼ੁੱਕਰਵਾਰ ਸਵੇਰ ਤੋਂ ਹੀ ਮੌਸਮ ਦਾ ਮਿਜਾਜ਼ਪੂਰੀ ਤਰ੍ਹਾਂ ਬਦਲ ਗਿਆ ਤੇ ਹਰ ਪਾਸੇ ਪੂਰਾ ਹਨ੍ਹੇਰਾ ਸੀ। ਆਲਮ ਇਹ ਸੀ ਕਿ ਸੜਕਾਂ 'ਤੇ ਲੰਘਣ ਵਾਲੇ ਵਾਹਨਾਂ ਨੂੰ ਲਾਈਟਾਂ ਜਗਾਉਣੀਆਂ ਪਈਆਂ।
- - - - - - - - - Advertisement - - - - - - - - -