ਚੰਡੀਗੜ੍ਹ: ਪੰਜਾਬ ਸਰਕਾਰ (Punjab Government) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੀ ਤਸਵੀਰ ਨੂੰ ਕੋਵਿਡ-19 ਟੀਕਾ (Covid19 Vaccine) ਲਵਾਏ ਗਏ ਲੋਕਾਂ ਨੂੰ ਜਾਰੀ ਟੀਕਾ ਸਰਟੀਫਿਕੇਟ (vaccine certificate) ਤੋਂ ਹਟਾ ਦਿੱਤਾ ਹੈ। ਇਸ ਤਰ੍ਹਾਂ ਕਰਨ ਵਾਲਾ ਝਾਰਖੰਡ ਤੇ ਛੱਤੀਸਗੜ ਤੋਂ ਬਾਅਦ ਪੰਜਾਬ (Punjab) ਤੀਜਾ ਸੂਬਾ ਬਣ ਗਿਆ ਹੈ ਜਿਸ ਨੇ ਨਰਿੰਦਰ ਮੋਦੀ ਦੀ ਤਸਵੀਰ ਨੂੰ ਵੈਕਸੀਨ ਸਰਟੀਫਿਕੇਟ ਤੋਂ ਹਟਾਇਆ ਹੈ।


ਪੰਜਾਬ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਕੀਤੇ ਜਾ ਰਹੇ ਕੋਵਿਡ-19 ਟੀਕਾਕਰਨ ਸਰਟੀਫਿਕੇਟ ਦਾ ਮਿਸ਼ਨ ਹੁਣ ਸਿਰਫ ਮਿਸ਼ਨ ਫਤਿਹ ਦਾ ਲੋਗੋ ਹੈ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਇਹ ਕਦਮ ਰਾਜਨੀਤਕ ਨੇਤਾਵਾਂ ਵੱਲੋਂ ਵੈਕਸੀਨ ਸਰਟੀਫਿਕੇਟ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨੂੰ ਹਟਾਉਣ ਦੀ ਮੰਗ ‘ਤੇ ਇਤਰਾਜ਼ ਜਤਾਏ ਜਾਣ ਤੋਂ ਬਾਅਦ ਚੁੱਕਿਆ।


ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਤੋਂ ਟੀਕੇ ਦੀ ਢੁਕਵੀਂ ਉਪਲਬਧਤਾ ਦੀ ਘਾਟ ਕਾਰਨ, ਪੰਜਾਬ ਸਰਕਾਰ ਨੂੰ ਵੱਖ-ਵੱਖ ਨਿਰਮਾਤਾਵਾਂ ਤੋਂ ਸਿੱਧੇ ਵੈਕਸੀਨ ਖਰੀਦਣੀ ਪੈ ਰਹੀ ਹੈ। ਟੀਕਾਕਰਣ ਵਿਚ ਕੇਂਦਰ ਦਾ ਕੋਈ ਸਮਰਥਨ ਨਹੀਂ ਹੈ। ਨਰਿੰਦਰ ਮੋਦੀ ਦੀ ਤਸਵੀਰ ਨੂੰ ਟੀਕੇ ਦੇ ਸਰਟੀਫਿਕੇਟ ਤੋਂ ਹਟਾਉਣ ਦਾ ਵੀ ਇਹ ਇੱਕ ਕਾਰਨ ਮੰਨਿਆ ਜਾ ਰਿਹਾ ਹੈ। ਸੂਬੇ ਵਿਚ 18-45 ਸਾਲ ਦੀ ਉਮਰ ਸਮੂਹ ਦੇ ਟੀਕਾਕਰਨ ਦੌਰਾਨ ਜਾਰੀ ਕੀਤੇ ਜਾ ਰਹੇ ਟੀਕਾ ਸਰਟੀਫਿਕੇਟ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਨਹੀਂ ਹੈ।


ਪੰਜਾਬ 'ਚ ਕੋਰੋਨਾ ਦਾ ਹਾਲ:


ਪੰਜਾਬ 'ਚ ਪਿਛਲੇ ਦਿਨਾਂ ਤੋਂ ਲਗਾਤਾਰ ਕੋਰੋਨਾ ਪੌਜ਼ੇਟਿਵ ਕੇਸਾਂ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪਰ ਇਸ ਦੇ ਬਾਵਜੂਦ ਨਵੇਂ ਕੇਸਾਂ ਦਾ ਸਿਲਸਿਲਾ ਜਾਰੀ ਹੈ। ਪਿਛਲੇ 24 ਘੰਟਿਆਂ 'ਚ ਸੂਬੇ 'ਚ 4,124 ਨਵੇਂ ਪਾਜ਼ੇਟਿਵ ਕੇਸ ਪਾਏ ਗਏ ਜਦਕਿ 186 ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੌਰਾਨ 6,397 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ। ਸੂਬੇ 'ਚ ਸਭ ਤੋਂ ਜ਼ਿਆਦਾ ਪੌਜ਼ੇਟਿਵ ਕੇਸ ਲੁਧਿਆਣੇ 'ਚ 438 ਦਰਜ ਕੀਤੇ ਗਏ। ਬਠਿੰਡੇ 'ਚ 385, ਜਲੰਧਰ 'ਚ 337, ਮਾਨਸਾ 'ਚ 297, ਮੋਹਾਲੀ 'ਚ 268, ਪਟਿਆਲੇ 'ਚ 259, ਫਾਜ਼ਿਲਕਾ 'ਚ 251, ਪਠਾਨਕੋਟ 'ਚ 192, ਸੰਗਰੂਰ 'ਚ 180, ਫਿਰੋਜ਼ਪੁਰ 'ਚ 178, ਹੁਸ਼ਿਆਰਪੁਰ 'ਚ 167, ਗੁਰਦਾਸਪੁਰ 'ਚ 161, ਰੋਪੜ 'ਚ 146, ਮੁਕਤਸਰ 'ਚ 121, ਫ਼ਰੀਦਕੋਟ 'ਚ 104, ਫ਼ਤਹਿਗੜ੍ਹ ਸਾਹਿਬ 'ਚ 83, ਕਪੂਰਥਲਾ 'ਚ 70, ਨਵਾਂਸ਼ਹਿਰ 'ਚ 62, ਮੋਗਾ 'ਚ 48, ਤਰਨਤਾਰਨ 'ਚ 31 ਤੇ ਬਰਨਾਲਾ 'ਚ 28 ਪਾਜ਼ੇਟਿਵ ਕੇਸ ਦਰਜ ਕੀਤੇ ਗਏ।


ਇਹ ਵੀ ਪੜ੍ਹੋ: ਅਮਰੀਕਾ ਦੀ ਜੇਲ੍ਹ ’ਚ ਸਿੱਖ ਕੈਦੀ ਦੀ ਦਾੜ੍ਹੀ ਦੇ ਕੇਸ ਜਬਰੀ ਕਤਲ, ਸਿਵਲ ਰਾਈਟਸ ਡਿਵੀਜ਼ਨ ਕੋਲ ਪਹੁੰਚੀ ਸ਼ਿਕਾਇਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904