Punjab News: ਪੰਜਾਬ ਵਾਸੀਆਂ ਨੂੰ ਅੱਜ ਫਿਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦੇਈਏ ਕਿ ਸਬ ਅਰਬਨ ਸਬ ਡਿਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਰਾਜੀਵ ਜਸਵਾਲ ਅਤੇ ਜੇਈ ਵਿਨੇ ਕੁਮਾਰ ਨੇ ਕਿਹਾ ਹੈ ਕਿ 132 ਕੇਵੀ ਸਬ-ਸਟੇਸ਼ਨ ਤੋਂ ਚੱਲਣ ਵਾਲੇ 11 ਕੇਵੀ ਚੋਹਾਲ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ 24 ਦਸੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ ਪਿੰਡ ਚੋਹਾਲ, ਨਾਰੀ ਮੁਹੱਲਾ ਚੋਹਾਲ, ਰਾਮਗੜ੍ਹ ਮੁਹੱਲਾ ਚੋਹਾਲ, ਨਵੀਂ ਕਲੋਨੀ ਚੋਹਾਲ, ਜੇਸੀਟੀ ਕਲੋਨੀ ਆਦਿ ਖੇਤਰ ਪ੍ਰਭਾਵਿਤ ਹੋਣਗੇ।
ਇਸੇ ਤਰ੍ਹਾਂ, ਸਬ-ਡਿਵੀਜ਼ਨ ਪੀਐਸਪੀਸੀਐਲ ਹਰਿਆਣਾ ਦੇ ਐਸਡੀਓ, ਇੰਜੀਨੀਅਰ ਜਸਵੰਤ ਸਿੰਘ ਨੇ ਦੱਸਿਆ ਕਿ 24 ਦਸੰਬਰ ਨੂੰ 132 ਕੇਵੀ ਚੋਹਲ ਸਬ-ਸਟੇਸ਼ਨ ਤੋਂ ਆਉਣ ਵਾਲੀ 66 ਕੇਵੀ ਸਬ-ਸਟੇਸ਼ਨ ਜਨੌਦੀ ਲਾਈਨ ਦੀ ਜ਼ਰੂਰੀ ਮੁਰੰਮਤ, ਜਨੌਦੀ ਸਬ-ਸਟੇਸ਼ਨ ਤੋਂ ਚੱਲਣ ਵਾਲੇ ਸਾਰੇ ਫੀਡਰ ਜਿਵੇਂ ਕਿ ਫੀਡਰ 11 ਕੇਵੀ ਲਾਲਪੁਰ ਯੂਪੀਐਸ, 11 ਕੇਵੀ ਬਸੀ ਵਾਜਿਦ ਕੰਢੀ ਏ.ਪੀ., 11 ਕੇਵੀ ਭਟੋਲੀਆਂ ਕੰਢੀ ਏ.ਪੀ., 11 ਕੇਵੀ ਢੋਲਵਾਹਾ ਕੰਢੀ ਮਿਕਸ, 11 ਕੇਵੀ ਜਨੌਦੀ-2 ਕੰਢੀ ਮਿਕਸ, 11 ਕੇਵੀ ਅਟਵਾਰਾਪੁਰ ਕੰਢੀ ਮਿਕਸ ਦੀ ਸਪਲਾਈ ਜ਼ਰੂਰੀ ਮੁਰੰਮਤ ਲਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।
ਇਸ ਕਾਰਨ, ਢੋਲਵਾਹਾ, ਰਾਮਤਟਵਾਲੀ, ਜਨੌਦੀ, ਤਪਾ, ਬਹੇੜਾ, ਬੜੀ ਖੱਡ, ਕੁਕਾਨੇਟ, ਡੇਹਰੀਆਂ, ਕੋਰਟ, ਪਟਿਆਲ, ਲਾਲਪੁਰ, ਰੋਡਾ, ਕਾਹਲਵਾਂ, ਭਟੋਲੀਆਂ ਡੰਡੋਹ, ਅਟਵਾਰਾਪੁਰ ਆਦਿ ਪਿੰਡਾਂ ਦੇ ਘਰਾਂ, ਏ.ਪੀ. ਮੋਟਰਾਂ/ਟਿਊਬਵੈੱਲਾਂ ਅਤੇ ਫੈਕਟਰੀਆਂ ਨੂੰ ਬਿਜਲੀ ਦੀ ਸਪਲਾਈ ਉਪਰੋਕਤ ਦੱਸੇ ਗਏ ਸਮੇਂ ਅਨੁਸਾਰ ਬੰਦ ਰਹੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।