ਸੰਗਰੂਰ: 30 ਦਿਨਾਂ ਤੋਂ ਦਿੱਲੀ ਵਿਚ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਦੌਰਾਨ ਸੰਗਰੂਰ ਜ਼ਿਲ੍ਹੇ ਦੇ 6ਵੇਂ ਕਿਸਾਨ ਦੀ ਮੌਤ ਹੋਈ। ਮ੍ਰਿਤਕ ਕਿਸਾਨ 17 ਦਿਨਾਂ ਤੋਂ ਦਿੱਲੀ ਸੰਘਰਸ਼ ਵਿੱਚ ਲੜ ਰਿਹਾ ਸੀ। ਜਿੱਥੇ ਉਸਨੂੰ ਬਿਮਾਰ ਹੋਣ ਕਾਰਨ ਯੂਨੀਅਨ ਵਲੋਂ ਵਾਪਸ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਦੱਸ ਦਈਏ ਕਿ ਇਲਾਜ ਦੌਰਾਨ ਕਿਸਾਨ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ।

ਸਰਕਾਰ ਨੇ ਕਿਸਾਨ ਦੀ ਮੌਤ ਤੋਂ ਬਾਅਦ ਤੀਜੇ ਦਿਨ ਪੀੜਤ ਪਰਿਵਾਰ ਨੂੰ 5 ਲੱਖ ਮੁਆਵਜ਼ੇ ਦਾ ਚੈੱਕ ਸੌਂਪਿਆ। ਅਜਿਹੀ ਸਥਿਤੀ ਵਿੱਚ ਸ਼ਨੀਵਾਰ ਨੂੰ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਭਾਕਿਯੂ ਉਗਰਾਹਾਂ ਦੇ ਆਗੂ ਹਰਜੀਤ ਸਿੰਘ ਮਾਹਲਣ ਨੇ ਦੱਸਿਆ ਕਿ ਪਿੰਡ ਗੋਬਿੰਦਪੁਰਾ ਨਗਰੀ ਦਾ ਕਿਸਾਨ ਸੁਖਬੀਰ ਸਿੰਘ ਉਰਫ ਭੋਲਾ (52) ਆਪਣੀ ਪਤਨੀ ਸਮੇਤ 26 ਨਵੰਬਰ ਨੂੰ ਦਿੱਲੀ ਵਿੱਚ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਇਆ ਸੀ। ਉਹ ਉੱਥੇ 17 ਦਿਨ ਰਹਿਣ ਤੋਂ ਬਾਅਦ ਬਿਮਾਰ ਹੋ ਗਿਆ। ਜਿਸ ਕਾਰਨ ਉਸਨੂੰ ਵਾਪਸ ਪਿੰਡ ਭੇਜ ਦਿੱਤਾ ਗਿਆ। ਦੋ ਦਿਨ ਪਿੰਡ ਦੇ ਡਾਕਟਰ ਕੋਲੋਂ ਦਵਾਈ ਨਾ ਮਿਲਣ ਕਾਰਨ ਉਸ ਨੂੰ 14 ਦਸੰਬਰ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਪਤਾ ਲੱਗਿਆ ਕਿ ਉਸ ਦਾ ਦਿਮਾਗ ਦੀ ਨੱਸ ਫੱਟ ਗਈ ਹੈ।

ਜਿਸ ਤੋਂ ਬਾਅਦ ਉਸਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ ਆਈ। 22 ਦਸੰਬਰ ਨੂੰ ਸੁਖਵੀਰ ਸਿੰਘ ਦੀ ਮੌਤ ਹੋ ਗਈ। ਸੁਖਵੀਰ ਦੀ ਮੌਤ ਦਿੱਲੀ ਸੰਘਰਸ਼ ਦੌਰਾਨ ਬੀਮਾਰ ਪੈਣ ਕਾਰਨ ਹੋਈ ਹੈ। ਜਿਸ ਕਾਰਨ ਯੂਨੀਅਨ ਨੇ ਉਸ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਐਸਡੀਐਮ ਸੁਨਾਮ ਨੂੰ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕਰਦਿਆਂ ਮਿਲਿਆ ਸੀ। ਅਜਿਹੀ ਸਥਿਤੀ ਵਿੱਚ ਸ਼ੁੱਕਰਵਾਰ ਨੂੰ 5 ਲੱਖ ਦਾ ਚੈੱਕ ਪੀੜਤ ਪਰਿਵਾਰ ਨੂੰ ਸੌਂਪਿਆ ਗਿਆ ਹੈ। ਮ੍ਰਿਤਕ ਦਾ ਸ਼ਨੀਵਾਰ ਨੂੰ ਸਸਕਾਰ ਕੀਤਾ ਜਾਵੇਗਾ।

Farmers in Loss: ਖੇਤੀ ਕਾਨੂੰਨਾਂ ਦਾ ਹੁਣ ਤੋਂ ਫਸਲਾਂ ਦੀਆਂ ਕੀਮਤਾਂ 'ਤੇ ਦਿਖਣ ਲੱਗਿਆ ਅਸਰ, ਕੀਮਤਾਂ ਸਹੀ ਨਾ ਮਿਲਣ ਕਰਕੇ ਫਸਲਾਂ 'ਤੇ ਟਰੈਕਟਰ ਚਲਾਉਣ ਨੂੰ ਮਜਬੂਰ ਕਿਸਾਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904