ਬਰਨਾਲਾ: ਪੰਜਾਬ 'ਚ ਝੋਨੇ ਦੇ ਬੀਜ ਦਾ ਘੁਟਾਲਾ ਜ਼ੋਰ ਫੜ੍ਹ ਚੁੱਕਿਆ ਹੈ। ਇਸ ਮੁੱਦੇ ਤੇ ਸਿਆਸਤ ਵੀ ਕਾਫੀ ਗਰਮਾਈ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਬਰਨਾਲਾ ਖੇਤੀਬਾੜੀ ਵਿਭਾਗ ਨੇ ਜ਼ਿਲ੍ਹੇ ਦੇ ਇੱਕ ਬੀਜ ਵਿਕਰੇਤਾ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਹੈ।


ਇਸ ਮਾਮਲੇ ਬਾਰ੍ਹੇ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਬੀਜ ਵਿਕਰੇਤਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਕੱਲਬ ਮੈਂਬਰ ਤੋਂ PR 129 ਬੀਜ ਦੋ ਕਿਲੋ ਦੇ ਕਰੀਬ ਲੈ ਕਿ ਬੀਜ ਤਿਆਰ ਕੀਤਾ ਸੀ।ਜਿਸ ਤੋਂ ਬਾਅਦ ਉਨ੍ਹਾਂ ਇਹ ਤਿਆਰ ਕੀਤਾ ਹੋਇਆ 4 ਕੁਇੰਟਲ 80 ਕਿਲੋ ਬੀਜ ਜਗਰਾਉਂ ਦੇ ਇੱਕ ਦੁਕਾਨਦਾਰ ਨੂੰ ਵੇਚਿਆ ਸੀ।

ਇਸ ਦੌਰਾਨ ਲੁਧਿਆਣਾ ਦੀ ਇੰਨਫੋਰਸਮੈਂਟ ਟੀਮ ਨੇ ਉਹ ਬੀਜ ਬਰਾਮਦ ਕਰ ਲਿਆ ਅਤੇ ਫਿਰ ਬਰਨਾਲਾ ਦੇ ਬੀਜ ਵਿਕਰੇਤਾ ਦਾ ਰਿਕਾਰਡ ਵੀ ਚੈੱਕ ਕੀਤਾ ਗਿਆ।ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਬੀਜ ਵਿਕਰੇਤਾ ਨੇ ਕੋਈ ਵੀ ਬਿੱਲ ਨਹੀਂ ਕੱਟਿਆ ਹੋਇਆ ਸੀ ਅਤੇ ਨਾ ਹੀ ਕੋਈ ਰਿਕਾਰਡ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਬਰਨਾਲਾ ਖੇਤੀਬਾੜੀ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਬੀਜ ਵਿਕਰੇਤਾ ਦਾ ਲਾਇਸੈਂਸ ਰੱਦ ਕਰ ਦਿੱਤਾ ਅਤੇ ਬੀਜ ਨੂੰ ਸੈਂਪਲ ਲਈ ਵੀ ਭੇਜਿਆ ਹੈ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਨਾਲ ਲੜਾਈ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ

ਲੌਕਡਾਊਨ ਵਧਾਉਣ ਦੀ ਤਿਆਰੀ! ਅਮਿਤ ਸ਼ਾਹ ਵੱਲੋਂ ਮੁੱਖ ਮੰਤਰੀਆਂ ਨਾਲ ਚਰਚਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ