ਨਵੀਂ ਦਿੱਲੀ: ਦੇਸ਼ ਦੀ ਸੇਵਾ ਲਈ ਫ਼ੌਜ ਵਿੱਚ ਨੌਕਰੀ ਕਰਨ ਦਾ ਜਨੂੰਨ ਉੱਤਰੀ ਭਾਰਤ ਦੇ ਨੌਜਵਾਨਾਂ ਵਿੱਚ ਵਧੇਰੇ ਹੈ। ਉੱਤਰੀ ਭਾਰਤ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਆਰਮੀ, ਭਾਰਤੀ ਹਵਾਈ ਫ਼ੌਜ ਤੇ ਸਮੁੰਦਰੀ ਫ਼ੌਜ ਵਿੱਚ ਸ਼ਾਮਲ ਹੋ ਰਹੇ ਹਨ। ਜਿੱਥੋਂ ਤੱਕ ਆਰਮੀ ਵਿੱਚ ਗ਼ੈਰ ਅਫ਼ਸਰ ਵਜੋਂ ਜਾਣ ਦੀ ਗੱਲ ਹੈ ਤਾਂ ਇਸ ਮਾਮਲੇ ਵਿੱਚ ਪੰਜਾਬ ਸਾਰਿਆਂ ਤੋਂ ਅੱਗੇ ਹੈ। ਹਰਿਆਣਾ ਦੇ ਜ਼ਿਆਦਾਤਰ ਨੌਜਵਾਨ ਹਵਾਈ ਫ਼ੌਜ ਤੇ ਸਮੁੰਦਰੀ ਫ਼ੌਜ ਵਿੱਚ ਜਾ ਰਹੇ ਹਨ।
ਭਾਰਤੀ ਫ਼ੌਜ ਵਿੱਚ ਕੁੱਲ 11.54 ਲੱਖ ਫ਼ੌਜ ਤੇ ਜੇਸੀਓ ਹਨ ਜਿਨ੍ਹਾਂ ਵਿੱਚੋਂ 2.52 ਲੱਖ ਜਵਾਨ ਉੱਤਰ-ਪੱਛਮੀ ਸੂਬਿਆਂ ਤੋਂ ਹਨ। ਸਿਰਫ਼ ਪੰਜਾਬ ਤੋਂ ਹੀ 89,893 ਫ਼ੌਜੀ ਤੇ ਜੇਸੀਓ ਹਨ। ਇਸੇ ਤਰ੍ਹਾਂ ਹਵਾਈ ਫ਼ੌਜ ਵਿੱਚੋਂ 20,483 ਜਵਾਨ ਉੱਤਰ-ਪੱਛਮੀ ਸੂਬਿਆਂ ਤੋਂ ਹਨ। ਇਨ੍ਹਾਂ ਵਿੱਚੋਂ ਹਰਿਆਣਾ ਦੇ ਜਵਾਨਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਜੋ 13,524 ਹੈ। ਭਾਰਤੀ ਨੇਵੀ ਵਿੱਚ ਕੁੱਲ 50,140 ਜਵਾਨ ਹਨ ਜਿਨ੍ਹਾਂ ਵਿੱਚੋਂ 11,258 ਜਵਾਨ ਉੱਤਰ-ਪੱਛਮੀ ਸੂਬਿਆਂ ਤੋਂ ਹਨ। ਇਨ੍ਹਾਂ ਸੂਬਿਆਂ ਵਿੱਚੋਂ ਵੀ ਹਰਿਆਣਾ ਹੀ ਸਭ ਤੋਂ ਅੱਗੇ ਹੈ ਜਿੱਥੋਂ 6114 ਜਵਾਨ ਨੇਵੀ ਵਿੱਚ ਹਨ।
ਕੁਝ ਸਮਾਂ ਪਹਿਲਾਂ ਲੋਕ ਸਭਾ ਵਿੱਚ ਰੱਖਿਆ ਮੰਤਰਾਲੇ ਨੇ ਅੰਕੜੇ ਪੇਸ਼ ਕੀਤੇ ਹਨ ਜਿਨ੍ਹਾਂ ਵਿੱਚ ਇਹ ਕਿਹਾ ਗਿਆ ਹੈ ਕਿ ਉੱਤਰੀ ਭਾਰਤ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਭਾਰਤੀ ਆਰਮੀ ਵਿੱਚ ਇੱਕ ਫ਼ੌਜੀ ਦੇ ਤੌਰ 'ਤੇ ਜਾ ਰਹੇ ਹਨ। ਉੱਤਰੀ ਭਾਰਤ ਦੇ ਇਨ੍ਹਾਂ ਸੂਬਿਆਂ ਵਿੱਚ ਪੰਜਾਬ ਪਹਿਲੇ ਸਥਾਨ 'ਤੇ ਹੈ। ਪੰਜਾਬ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੂਜੇ, ਹਰਿਆਣਾ ਤੀਜੇ ਸਥਾਨ 'ਤੇ ਹੈ। ਇਨ੍ਹਾਂ ਸੂਬਿਆਂ ਦੇ ਨਾਲ-ਨਾਲ ਦਿੱਲੀ, ਚੰਡੀਗੜ੍ਹ ਤੇ ਜੰਮੂ-ਕਸ਼ਮੀਰ ਤੋਂ ਵੀ ਨੌਜਵਾਨ ਫ਼ੌਜ ਵਿੱਚ ਜਾ ਰਹੇ ਹਨ।
ਤਿੰਨਾਂ ਫ਼ੌਜਾਂ ਵਿੱਚ ਜਵਾਨਾਂ ਦੀ ਕੁਲ ਗਿਣਤੀ 13,41,944 ਹੈ। ਇਨ੍ਹਾਂ ਵਿੱਚੋਂ 2,84,440 ਜਵਾਨ ਉੱਤਰ-ਪੱਛਮੀ ਸੂਬਿਆਂ ਦੇ ਰਹਿਣ ਵਾਲੇ ਹਨ। ਦੇਸ਼ ਦੀ ਕੁਲ ਆਬਾਦੀ ਵਿੱਚੋਂ 16.50 ਫ਼ੀਸਦੀ ਆਬਾਦੀ ਵਾਲੇ ਉੱਤਰ ਪ੍ਰਦੇਸ਼ ਤੋਂ ਫ਼ੌਜ ਵਿੱਚ 1,74,309, ਹਵਾਈ ਫ਼ੌਜ ਵਿਚ 32,817 ਅਤੇ ਨੇਵੀ ਵਿੱਚ 11,256 ਜਵਾਨ ਹਨ।
ਭਾਰਤੀ ਫੌਜ 'ਚ ਪੰਜਾਬੀਆਂ ਦੀ ਚੜ੍ਹਾਈ, ਹਰਿਆਣਾ ਦੇ ਛੋਹਰੇ ਵੀ ਘੱਟ ਨਹੀਂ
ਏਬੀਪੀ ਸਾਂਝਾ
Updated at:
25 Nov 2019 04:14 PM (IST)
ਦੇਸ਼ ਦੀ ਸੇਵਾ ਲਈ ਫ਼ੌਜ ਵਿੱਚ ਨੌਕਰੀ ਕਰਨ ਦਾ ਜਨੂੰਨ ਉੱਤਰੀ ਭਾਰਤ ਦੇ ਨੌਜਵਾਨਾਂ ਵਿੱਚ ਵਧੇਰੇ ਹੈ। ਉੱਤਰੀ ਭਾਰਤ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਆਰਮੀ, ਭਾਰਤੀ ਹਵਾਈ ਫ਼ੌਜ ਤੇ ਸਮੁੰਦਰੀ ਫ਼ੌਜ ਵਿੱਚ ਸ਼ਾਮਲ ਹੋ ਰਹੇ ਹਨ। ਜਿੱਥੋਂ ਤੱਕ ਆਰਮੀ ਵਿੱਚ ਗ਼ੈਰ ਅਫ਼ਸਰ ਵਜੋਂ ਜਾਣ ਦੀ ਗੱਲ ਹੈ ਤਾਂ ਇਸ ਮਾਮਲੇ ਵਿੱਚ ਪੰਜਾਬ ਸਾਰਿਆਂ ਤੋਂ ਅੱਗੇ ਹੈ। ਹਰਿਆਣਾ ਦੇ ਜ਼ਿਆਦਾਤਰ ਨੌਜਵਾਨ ਹਵਾਈ ਫ਼ੌਜ ਤੇ ਸਮੁੰਦਰੀ ਫ਼ੌਜ ਵਿੱਚ ਜਾ ਰਹੇ ਹਨ।
- - - - - - - - - Advertisement - - - - - - - - -