ਚੰਡੀਗੜ੍ਹ: ਪੰਜਾਬ ਵਿੱਚ ਤਾਲਾਬੰਦੀ ਕਾਰਨ ਠੱਪ ਪਏ ਸਰਕਾਰੀ ਕੰਮਕਾਜ ਅੱਜ ਤੋਂ ਸ਼ੁਰੂ ਹੋਣ ਜਾ ਰਹੇ ਹਨ। ਪੰਜਾਬ ਵਿੱਚ ਸੇਵਾ ਕੇਂਦਰ ਸਵੇਰੇ 9 ਤੋਂ ਸ਼ਾਮ ਦੇ 5 ਵਜੇ ਤਕ ਖੁੱਲ੍ਹਿਆ ਕਰਨਗੇ।
ਕੇਂਦਰੀ ਗ੍ਰਹਿ ਮੰਤਰਾਲਾ ਤੇ ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ ਜਾਰੀ ਕਰਦਿਆਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਅੱਠ ਮਈ ਤੋਂ ਸਵੇਰ ਛੇ ਵਜੇ ਤੋਂ ਪੰਜ ਵਜੇ ਤਕ ਸੇਵਾ ਕੇਂਦਰ ਫਿਰ ਤੋਂ ਖੋਲ੍ਹਣ ਦੇ ਨਿਰਦੇਸ਼ ਦਿੱਤੇ ਹਨ।
ਕੋਵਿਡ-19 ਦੌਰਾਨ ਇਨ੍ਹਾਂ ਸੇਵਾ ਕੇਂਦਰਾਂ 'ਚ ਆਉਣ ਵਾਲੇ ਸਾਰੇ ਨਾਗਰਿਕਾਂ ਤੇ ਕਰਮਚਾਰੀਆਂ ਲਈ ਜਾਰੀ ਐਡਵਾਇਜ਼ਰੀ ਦਾ ਪਾਲਣ ਕੀਤਾ ਜਾਵੇ। ਪਹਿਲੇ ਗੇੜ ਤਹਿਤ 516 ਸੇਵਾ ਕੇਂਦਰਾਂ 'ਚੋਂ 467 ਖੋਲ੍ਹੇ ਜਾਣਗੇ, ਜਿਨ੍ਹਾਂ 'ਚ ਕੁੱਲ 217 ਚੋਂ 13 ਸੇਵਾਵਾਂ ਦਿੱਤੀਆਂ ਜਾਣਗੀਆਂ। ਹਥਿਆਰ ਤੇ ਵਿਆਹ ਰਜਿਸਟ੍ਰੇਸ਼ਨ ਦੂਜੇ ਗੇੜ 'ਚ ਹੋਵੇਗੀ।
ਇਹ ਵੀ ਪੜ੍ਹੋ: ਘਰ ਵਾਪਸੀ ਕਰ ਰਹੇ ਮਜ਼ਦੂਰਾਂ ਨਾਲ ਦਰਦਨਾਕ ਹਾਦਸਾ, ਟਰੇਨ ਦੀ ਲਪੇਟ 'ਚ ਆਉਣ ਨਾਲ 14 ਦੀ ਮੌਤ
ਫਿਲਹਾਲ ਸੇਵਾ ਕੇਂਦਰਾਂ 'ਚ ਉਪਲਬਧ ਸੇਵਾਵਾਂ ਦੀ ਸੂਚੀ https: // dgrpg.punjab.gov.in/ ਤੇ ਦੇਖੀ ਜਾ ਸਕਦੀ ਹੈ। ਜਾਰੀ ਕੀਤੇ ਹੁਕਮਾਂ ਮੁਤਾਬਕ ਸਵੇਰ 9 ਵਜੇ ਤੋਂ ਦੁਪਹਿਰ ਇਕ ਵਜੇ ਤਕ ਕੋਈ ਵੀ ਨਾਗਰਿਕ ਜਾ ਸਕਦਾ ਹੈ ਜਦਕਿ ਦੁਪਹਿਰ ਇਕ ਵਜੇ ਤੋਂ ਸ਼ਾਮ ਪੰਜ ਵਜੇ ਤਕ ਕਰਫਿਊ ਪਾਸ ਵਾਲੇ ਲੋਕ ਹੀ ਜਾ ਸਕਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ