Taste Atlas, ਜੋ ਕਿ ਇਕ ਮਸ਼ਹੂਰ ਭੋਜਨ ਅਤੇ ਯਾਤਰਾ ਮਾਰਗਦਰਸ਼ਕ ਹੈ, ਨੇ ਹਾਲ ਹੀ ਵਿੱਚ ਆਪਣੇ ਸਾਲ ਦੇ ਅੰਤ ਦੇ ਕਈ ਰੈਂਕਿੰਗਜ਼ ਜਾਰੀ ਕੀਤੀਆਂ ਹਨ। Taste Atlas Awards 2024-25 ਦੇ ਹਿੱਸੇ ਵਜੋਂ, ਇਸਨੇ "ਦੁਨੀਆ ਦੇ 100 ਸਰਵੋਤਮ ਖਾਦ ਖੇਤਰਾਂ" ਦੀ ਸੂਚੀ ਸਾਂਝੀ ਕੀਤੀ। ਪੰਜਾਬ ਲਈ ਮਾਣ ਦੀ ਗੱਲ ਇਹ ਹੈ ਕਿ ਸਿਰਫ ਨਾ ਇਸ ਸੂਚੀ ਵਿੱਚ ਸ਼ਾਮਲ ਹੋਇਆ ਸਗੋਂ  Top 10 ਦੇ ਵਿੱਚ ਆਪਣੀ ਜਗ੍ਹਾ ਬਣਾਈ। 



ਸੂਚੀ ਵਿੱਚ ਪਹਿਲੇ ਤਿੰਨ ਸਥਾਨ Campania (ਇਟਲੀ), Peloponnese (ਗ੍ਰੀਸ), ਅਤੇ Emilia-Romagna (ਇਟਲੀ) ਨੇ ਹਾਸਲ ਕੀਤੇ। ਚੌਥੇ ਅਤੇ ਪੰਜਵੇਂ ਸਥਾਨ 'ਤੇ Sichuan (ਚੀਨ) ਅਤੇ Cyclades (ਗ੍ਰੀਸ) ਰਿਹਾ। ਪੰਜਾਬ ਨੂੰ ਸਾਰੇ ਸੰਸਾਰ ਵਿੱਚ 7ਵਾਂ ਸਥਾਨ ਮਿਲਿਆ।


Taste Atlas ਨੇ ਦੱਸਿਆ ਕਿ ਇਹ ਰੈਂਕਿੰਗ 15,478 ਵਿਭਿੰਨ ਖਾਣਿਆਂ ਲਈ 477,287 ਸਹੀ ਰੇਟਿੰਗਜ਼ 'ਤੇ ਆਧਾਰਿਤ ਹੈ। ਸੂਚੀ ਵਿੱਚ ਸ਼ਾਮਲ ਖੇਤਰਾਂ ਨੂੰ ਉਨ੍ਹਾਂ ਦੇ ਪ੍ਰਾਪਤ ਸਰਬੋਤਮ ਔਸਤ ਅੰਕਾਂ ਦੇ ਅਧਾਰ 'ਤੇ ਕ੍ਰਮਬੱਧ ਕੀਤਾ ਗਿਆ ਹੈ।










ਪੰਜਾਬ ਦੇ ਵਿੱਚ ਜਾ ਕੇ ਇਹ ਵਾਲੇ ਭੋਜਨ ਜ਼ਰੂਰ Try ਕਰਨੇ ਚਾਹੀਦੇ ਹਨ



Taste Atlas ਵੱਲੋਂ ਪੰਜਾਬ ਦੇ ਕੁੱਝ ਖਾਸ ਫੂਡਸ ਖਾਣੇ ਦੀ ਸਿਫਾਰਸ਼ ਕੀਤੀ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰੀ ਕੁਲਚਾ, ਟਿੱਕਾ, ਸ਼ਾਹੀ ਪਨੀਰ, ਤੰਦੂਰੀ ਮੁਰਗ ਅਤੇ ਸਾਗ ਪਨੀਰ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਾਬ ਦੇ ਕੁਝ ਪ੍ਰਸਿੱਧ ਰਵਾਇਤੀ ਰੈਸਟੋਰੈਂਟਾਂ ਬਾਰੇ ਵੀ ਦੱਸਿਆ ਹੈ, ਜਿੱਥੇ ਤੁਸੀਂ ਲਾਜਵਾਬ ਭੋਜਨ ਦਾ ਆਨੰਦ ਲੈ ਸਕਦੇ ਹੋ। ਇਨ੍ਹਾਂ ਵਿੱਚ ਅੰਮ੍ਰਿਤਸਰ ਦੇ ਕੇਸਰ ਦਾ ਢਾਬਾ, ਭਰਾਵਾਂ ਦਾ ਢਾਬਾ, Bade Bhai ka Brothers Dhaba (Amritsar), ਜਲੰਧਰ ਦੀ ਹਵੇਲੀ ਅਤੇ ਅੰਮ੍ਰਿਤਸਰ ਦਾ ਕ੍ਰਿਸਟਲ ਰੈਸਟੋਰੈਂਟ ਸ਼ਾਮਲ ਹਨ।


ਪੰਜਾਬ ਤੋਂ ਇਲਾਵਾ ਇਹ ਸੂਬਿਆਂ ਨੇ ਵੀ ਲਿਸਟ 'ਚ ਬਣਾਈ ਥਾਂ







ਪੰਜਾਬ ਹੀ ਨਹੀਂ, ਭਾਰਤ ਦੇ ਹੋਰ food region ਵੀ Taste Atlas ਦੀ ਦੁਨੀਆ ਦੇ 100 ਸਰਵੋਤਮ food region ਦੀ ਸੂਚੀ ਵਿੱਚ ਸ਼ਾਮਲ ਹਨ। ਮਹਾਰਾਸ਼ਟਰ ਨੂੰ 41ਵਾਂ ਸਥਾਨ ਮਿਲਿਆ। Taste Atlas ਨੇ ਮਹਾਰਾਸ਼ਟਰ ਦੇ ਮਿਸਲ ਪਾਵ, ਆਮਰਸ, ਸ਼੍ਰੀਖੰਡ ਅਤੇ ਪਾਵ ਭਾਜੀ ਵਰਗੇ ਪ੍ਰਸਿੱਧ ਭੋਜਨ ਦੱਸੇ।


ਪੱਛਮੀ ਬੰਗਾਲ ਨੇ ਗਲੋਬਲ ਸੂਚੀ ਵਿੱਚ 54ਵਾਂ ਸਥਾਨ ਪ੍ਰਾਪਤ ਕੀਤਾ। ਇਸ ਖੇਤਰ ਦੇ ਮਸ਼ਹੂਰ ਖਾਣਿਆਂ ਵਿੱਚ ਚਿੰਗਰੀ ਮਲਾਈ ਕਰੀ, ਸ਼ੋਰਸ਼ੇ ਇਲਿਸ਼, ਰਸ ਮਲਾਈ ਅਤੇ ਕਾਠੀ ਰੋਲ ਨੂੰ ਸ਼ਾਮਲ ਕੀਤਾ ਗਿਆ।


"ਦੱਖਣੀ ਭਾਰਤ" ਨੂੰ ਇਕ ਵੱਖਰੇ ਖੇਤਰ ਦੇ ਰੂਪ ਵਿੱਚ 59ਵਾਂ ਸਥਾਨ ਪ੍ਰਾਪਤ ਹੋਇਆ। Taste Atlas ਨੇ ਦੱਖਣੀ ਭਾਰਤ ਦੀ ਵੱਖ-ਵੱਖ ਫੂਡ ਸੰਸਕ੍ਰਿਤੀ ਨੂੰ ਦਰਸਾਉਣ ਵਾਲੇ ਮਸ਼ਹੂਰ ਭੋਜਨ ਜਿਵੇਂ ਕਿ ਮਸਾਲਾ ਡੋਸਾ, ਮਦਰਾਸ ਕਰੀ, ਹੈਦਰਾਬਾਦੀ ਬਿਰਯਾਨੀ ਆਦਿ ਦੀ ਸਿਫਾਰਸ਼ ਕੀਤੀ ਹੈ।