Punjab News: ਹਾਈ ਅਲਰਟ 'ਤੇ ਪੰਜਾਬ, ਇਸ ਜ਼ਿਲ੍ਹੇ 'ਚ ਵਧਾਈ ਗਈ ਸੁਰੱਖਿਆ! ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ?
Sri Anandpur Sahib News: ਸਾਲ 2026 ਵਿੱਚ ਹੋਲੀ ਦੇ ਤਿਉਹਾਰ ਨੂੰ ਮਨਾਉਣ ਨੂੰ ਲੈ ਕੇ ਲੋਕਾਂ ਵਿਚਾਲੇ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਪੰਜਾਬ ਵਾਸੀਆਂ ਨੇ ਇਸ ਤਿਉਹਾਰ ਨੂੰ ਮਨਾਉਣ ਲਈ ਤਿਆਰੀਆਂ...

Sri Anandpur Sahib News: ਸਾਲ 2026 ਵਿੱਚ ਹੋਲੀ ਦੇ ਤਿਉਹਾਰ ਨੂੰ ਮਨਾਉਣ ਨੂੰ ਲੈ ਕੇ ਲੋਕਾਂ ਵਿਚਾਲੇ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਪੰਜਾਬ ਵਾਸੀਆਂ ਨੇ ਇਸ ਤਿਉਹਾਰ ਨੂੰ ਮਨਾਉਣ ਲਈ ਤਿਆਰੀਆਂ ਖਿੱਚ ਲਈਆਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਇਸਦੇ ਮੱਦੇਨਜ਼ਰ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਪ੍ਰਬੰਧਾਂ ਦੀ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ। ਅੱਜ ਡੀ. ਆਈ. ਜੀ. ਨਾਨਕ ਸਿੰਘ ਨਾਲ ਵੀ ਵਿਸਥਾਰਪੂਰਵਕ ਮੀਟਿੰਗ ਹੋਈ, ਜਿਸ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਲਈ ਵਧੇਰੇ ਫੋਰਸ ਦੀ ਮੰਗ ਅਤੇ ਤਾਇਨਾਤੀ ’ਤੇ ਸਹਿਮਤੀ ਬਣੀ।
4500 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ
ਇਹ ਜਾਣਕਾਰੀ ਐੱਸ. ਐੱਸ. ਪੀ. ਮਨਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਹੋਲਾ-ਮਹੱਲਾ ਦੌਰਾਨ ਲਗਭਗ 4500 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੂਰੇ ਖੇਤਰ ਨੂੰ 11 ਸੈਕਟਰਾਂ ਵਿੱਚ ਵੰਡ ਕੇ ਸੈਕਟਰ ਵਾਈਜ਼ ਮੈਪਿੰਗ ਅਤੇ ਡਿਊਟੀ ਪਲਾਨ ਤਿਆਰ ਕੀਤਾ ਗਿਆ ਹੈ। ਬੈਰੀਕੇਡਿੰਗ, 500 ਮੀਟਰ ਦੇ ਅੰਤਰਾਲ ’ਤੇ ਨਾਕਾਬੰਦੀ, ਸੀ. ਸੀ. ਟੀ. ਵੀ. ਨਿਗਰਾਨੀ ਅਤੇ ਡਰੋਨ ਰਾਹੀਂ ਟ੍ਰੈਫਿਕ ਪ੍ਰਬੰਧਾਂ ਤੇ ਨਜ਼ਰ ਰੱਖੀ ਜਾਵੇਗੀ।
ਟ੍ਰੈਫਿਕ ਡਾਇਵਰਜ਼ਨ ਯੋਜਨਾ ਨੰਗਲ, ਮਨਾਲੀ ਅਤੇ ਰੂਪਨਗਰ ਵੱਲ ਜਾਣ ਵਾਲੇ ਰਸਤਿਆਂ ’ਤੇ ਸੁਚੱਜੀ ਤਰ੍ਹਾਂ ਲਾਗੂ ਰਹੇਗੀ। ਗੈਰ-ਸਮਾਜਿਕ ਤੱਤਾਂ ’ਤੇ ਨਜ਼ਰ ਰੱਖਣ ਲਈ ਸਪੈਸ਼ਲ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਆਰਡਰਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇਗੀ। ਸ਼ਰਧਾਲੂਆਂ ਦੀ ਸਹੂਲਤ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਕੀਰਤਪੁਰ ਸਾਹਿਬ ਅਤੇ ਵਿਰਾਸਤ-ਏ-ਖਾਲਸਾ ਸਮੇਤ ਮੁੱਖ ਅਸਥਾਨਾਂ ਤੱਕ ਆਵਾਜਾਈ, ਪਾਰਕਿੰਗ ਅਤੇ ਦਿਸ਼ਾ-ਨਿਰਦੇਸ਼ਾਂ ਲਈ ਵਿਸਥਾਰਪੂਰਵਕ ਪ੍ਰਬੰਧ ਕੀਤੇ ਗਏ ਹਨ। ਪਾਰਕਿੰਗ ਸਪੌਟਸ ਤਿਆਰ ਕੀਤੇ ਗਏ ਹਨ ਅਤੇ ਬੱਸਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ। ਇਲੈਕਟ੍ਰਿਕ ਈ-ਰਿਕਸ਼ਾ ਸੇਵਾਵਾਂ ਵੀ ਵਧਾਈਆਂ ਗਈਆਂ ਹਨ ਤਾਂ ਜੋ ਸ਼ਰਧਾਲੂ ਆਸਾਨੀ ਨਾਲ ਦਰਸ਼ਨ ਕਰ ਸਕਣ।
ਮੋਬਾਇਲ ਐਪ ਰਾਹੀਂ ਮਿਲੇਗੀ ਇਹ ਖਾਸ ਜਾਣਕਾਰੀ
ਡੀ. ਸੀ. ਦਫ਼ਤਰ ਨਾਲ ਮਿਲ ਕੇ ਇਕ ਮੋਬਾਇਲ ਐਪ ਤਿਆਰ ਕੀਤੀ ਜਾ ਰਹੀ ਹੈ, ਜਿਸ ਰਾਹੀਂ ਪਾਰਕਿੰਗ, ਗੁਰਦੁਆਰਾ ਸਾਹਿਬਾਨ, ਸਹੂਲਤ ਕੇਂਦਰਾਂ ਅਤੇ ਹੋਰ ਮਹੱਤਵਪੂਰਣ ਥਾਵਾਂ ਬਾਰੇ ਜਾਣਕਾਰੀ ਮਿਲੇਗੀ। ਇੰਟੀਗ੍ਰੇਟਡ ਡਾਟਾਬੇਸ ਨਾਲ ਜੋੜਿਆ ਗਿਆ ਆਧੁਨਿਕ ਕੈਮਰਾ ਸਾਫਟਵੇਅਰ ਨਿਗਰਾਨੀ ਨੂੰ ਹੋਰ ਮਜ਼ਬੂਤ ਬਣਾਏਗਾ। ਪੰਜਾਬ ਪੁਲਸ ਅਤੇ ਰੂਪਨਗਰ ਪੁਲਸ ਵਚਨਬੱਧ ਹੈ ਕਿ ਹੋਲਾ-ਮਹੱਲਾ ਦੌਰਾਨ ਕਾਨੂੰਨ-ਵਿਵਸਥਾ, ਸੁਰੱਖਿਆ ਅਤੇ ਸ਼ਾਂਤੀ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾਵੇ। ਪ੍ਰਸ਼ਾਸਨ ਵੱਲੋਂ ਸੰਗਤਾਂ, ਮੀਡੀਆ ਅਤੇ ਸਥਾਨਕ ਵਲੰਟੀਅਰਾਂ ਦੇ ਸਹਿਯੋਗ ਨਾਲ ਤਿਉਹਾਰ ਨੂੰ ਸੁਰੱਖਿਅਤ ਢੰਗ ਨਾਲ ਮਨਾਉਣ ਦੀ ਅਪੀਲ ਕੀਤੀ ਗਈ ਹੈ।























