Punjab State Deer Lottery :  ਇੱਕ ਸਕਿਊਰਿਟੀ ਗਾਰਡ ਨੇ 1.5 ਕਰੋੜ ਦਾ ਇਨਾਮ ਜਿੱਤਿਆ ਹੈ। ਉਨ੍ਹਾਂ ਨੇ ਪੰਜਾਬ ਸਟੇਟ ਡੀਅਰ ਲਾਟਰੀ ਲਈ ₹200 ਦੀ ਟਿਕਟ ਖਰੀਦੀ ਸੀ ਅਤੇ ਫ਼ਿਰ ਰਾਤੋ-ਰਾਤ ਕਿਸਮਤ ਬਦਲ ਗਈ। ਸਕਿਊਰਿਟੀ ਗਾਰਡ ਕਪਿਲ ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਰਾਏਪੁਰ ਰਾਣੀ ਦੇ ਮੌਲੀ ਪਿੰਡ ਦਾ ਰਹਿਣ ਵਾਲਾ ਹੈ। ਲਾਟਰੀ ਜਿੱਤਣ ਤੋਂ ਬਾਅਦ ਉਸਦਾ ਪਰਿਵਾਰ ਬਹੁਤ ਖੁਸ਼ ਹੈ। ਲੋਕ ਹੁਣ ਉਸਨੂੰ ਵਧਾਈ ਦੇਣ ਲਈ ਪਹੁੰਚ ਰਹੇ ਹਨ।

Continues below advertisement

ਪਤਨੀ ਅਤੇ ਤਿੰਨ ਬੱਚੇ

ਕਪਿਲ ਦੇਵ ਇੱਕ ਸਾਧਾਰਨ ਪਰਿਵਾਰ ਤੋਂ ਆਉਂਦਾ ਹੈ। ਉਸਦੀ ਪਤਨੀ ਅਤੇ ਤਿੰਨ ਬੱਚੇ ਹਨ। ਉਸਦੇ ਪਿਤਾ ਪੰਜਾਬ ਖੇਤੀਬਾੜੀ ਵਿਭਾਗ ਤੋਂ ਸੇਵਾਮੁਕਤ ਹਨ। ਕਪਿਲ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਸਕਿਊਰਿਟੀ ਗਾਰਡ ਵਜੋਂ ਕੰਮ ਕਰਦਾ ਹੈ ਪਰ ਤਨਖਾਹ ਜ਼ਿਆਦਾ ਨਹੀਂ ਹੈ। ਹਾਲਾਂਕਿ, ਉਹ ਚਾਹੁੰਦਾ ਸੀ ਉਸਦੀ ਜ਼ਿੰਦਗੀ ਬਦਲੇ।

Continues below advertisement

 ਕਪਿਲ ਦੇਵ ਨੇ ਮੋਹਾਲੀ ਦੇ ਜ਼ੀਰਕਪੁਰ ਵਿੱਚ ਲੋਕੇਸ਼ ਲਾਟਰੀ ਏਜੰਸੀ ਤੋਂ ਮਹੀਨਾਵਾਰ ਪੰਜਾਬ ਸਟੇਟ ਡੀਅਰ ਲਾਟਰੀ ਟਿਕਟ ਖਰੀਦੀ। ਐਲਾਨੇ ਗਏ ਨਤੀਜਿਆਂ ਵਿੱਚ ਉਸਦੀ ਟਿਕਟ ਨੇ ਪਹਿਲਾ ਇਨਾਮ ਜਿੱਤਿਆ।ਲਾਟਰੀ ਏਜੰਸੀ ਦੇ ਸੰਚਾਲਕ ਲੋਕੇਸ਼ ਕੁਮਾਰ ਨੇ ਦੱਸਿਆ ਕਿ ਕਪਿਲ ਦੇਵ ਸਾਡੀ ਏਜੰਸੀ ਤੋਂ ਲਾਟਰੀ ਟਿਕਟ ਖਰੀਦ ਕੇ ਕਰੋੜਪਤੀ ਬਣਨ ਵਾਲਾ 30ਵਾਂ ਵਿਅਕਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਵੀ 29 ਲੋਕ ਉਨ੍ਹਾਂ ਦੀ ਏਜੰਸੀ ਤੋਂ ਕਰੋੜਪਤੀ ਬਣ ਚੁੱਕੇ ਹਨ।

ਦੱਸ ਦੇਈਏ ਕਿ ਪੰਜਾਬ ਵਿੱਚ ਔਨਲਾਈਨ ਲਾਟਰੀ ਪੂਰੀ ਤਰ੍ਹਾਂ ਬੈਨ ਹੈ। ਪੰਜਾਬ ਰਾਜ ਲਾਟਰੀ ਵਿਭਾਗ ਨਾ ਤਾਂ ਔਨਲਾਈਨ ਟਿਕਟਾਂ ਵੇਚਦਾ ਹੈ ਅਤੇ ਨਾ ਹੀ ਸੰਚਾਲਿਤ ਕਰਦਾ ਹੈ। ਲਾਟਰੀ ਵਿਕਰੇਤਾ ਤੋਂ ਅਸਲੀ ਟਿਕਟਾ ਖਰੀਦੋ। ਫੋਟੋ ਜਾਂ ਔਨਲਾਈਨ ਕਾਪੀ ਵਾਲੀ ਟਿਕਟ ਵੈਧ ਨਹੀਂ ਹੁੰਦੀ। ਵਿਭਾਗ ਕਦੇ ਵੀ ਜੇਤੂਆਂ ਤੋਂ ਔਨਲਾਈਨ ਭੁਗਤਾਨ ਜਾਂ ਟੈਕਸ ਦੇ ਨਾਮ 'ਤੇ ਪੈਸੇ ਨਹੀਂ ਮੰਗਦਾ।