ਪੰਜਾਬਵਿੱਚਤਾਪਮਾਨਵਿੱਚਹੌਲੀ-ਹੌਲੀਘਟਾਓਦੇਖਣਨੂੰਮਿਲੀਹੈ। ਇਸਦੇਬਾਵਜੂਦ, ਤਾਪਮਾਨਅਜੇਵੀਆਮਤੋਂਵੱਧਹੈ। ਹਾਲਾਤਇਹਹਨਕਿਪੰਜਾਬਦਾਵੱਧਤੋਂਵੱਧਤਾਪਮਾਨਆਮਤੋਂ 1.8 ਡਿਗਰੀਵੱਧਹੈ, ਜਦਕਿਘੱਟਤੋਂਘੱਟਤਾਪਮਾਨ 5.5 ਡਿਗਰੀਤੱਕਵੱਧਰਿਹਾਹੈ। ਮਾਨਸੂਨਦੇਖਤਮਹੋਣਅਤੇਮੌਸਮਸੁੱਕਾਹੋਣਕਾਰਨਇਹਬਦਲਾਅਦੇਖਣਨੂੰਮਿਲਰਹੇਹਨ।
ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ, ਰਾਜ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਦੀ ਹੌਲੀ ਘਟਾਓ ਦੇਖਣ ਨੂੰ ਮਿਲੀ ਹੈ। ਇਸ ਸਮੇਂ ਅਬੋਹਰ ਵਿੱਚ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਦਰਜ ਕੀਤਾ ਗਿਆ ਹੈ। ਪੰਜਾਬ ਵਿੱਚ ਨਾ ਤਾਂ ਬਰਸਾਤ ਹੋ ਰਹੀ ਹੈ ਅਤੇ ਨਾ ਹੀ ਹੋਣ ਦੇ ਸੰਕੇਤ ਦਿੱਸ ਰਹੇ ਹਨ।
ਦੂਜੇ ਪਾਸੇ, ਰਾਜ ਦੇ ਘੱਟ ਤੋਂ ਘੱਟ ਤਾਪਮਾਨ ਵਿੱਚ 0.7 ਡਿਗਰੀ ਦੀ ਘਟਾਓ ਹੋਈ ਹੈ, ਹਾਲਾਂਕਿ ਇਹ ਤਾਪਮਾਨ ਆਮ ਤੋਂ 5.5 ਡਿਗਰੀ ਵੱਧ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮੌਨਸੂਨ ਦੌਰਾਨ ਹੋਈ ਆਮ ਤੋਂ ਵੱਧ ਬਰਸਾਤ ਇਸ ਦਾ ਕਾਰਨ ਹੈ। ਪਰ ਜਲਦੀ ਹਾਲਾਤ ਆਮ ਹੋ ਜਾਣਗੇ।
ਮੌਸਮਸੁੱਕਾਰਹੇਗਾ, ਤਾਪਮਾਨਵਿੱਚਹੋਵੇਗੀਕਮੀ
ਪੰਜਾਬ ਵਿੱਚ ਇਸ ਵੇਲੇ ਤਾਪਮਾਨ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਪਰ ਹੁਣ ਹੌਲੀ-ਹੌਲੀ ਰਾਹਤ ਵੀ ਮਿਲਣ ਲੱਗੀ ਹੈ। ਮੌਸਮ ਵਿਗਿਆਨ ਕੇਂਦਰ ਦੇ ਅੰਕੜਿਆਂ ਅਨੁਸਾਰ, ਆਉਣ ਵਾਲੇ ਇੱਕ ਹਫ਼ਤੇ ਵਿੱਚ ਤਾਪਮਾਨ ਵਿੱਚ ਲਗਭਗ 2 ਡਿਗਰੀ ਤੱਕ ਦੀ ਕਮੀ ਦਰਜ ਕੀਤੀ ਜਾਵੇਗੀ। ਇਸ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਮੌਸਮ ਸੁੱਕਾ ਅਤੇ ਅਸਮਾਨ ਸਾਫ਼ ਰਹੇਗਾ। ਇਸ ਦੌਰਾਨ ਪੰਜਾਬ ਦਾ ਔਸਤ ਤਾਪਮਾਨ ਲਗਭਗ 22 ਤੋਂ 35 ਡਿਗਰੀ ਸੈਲਸੀਅਸ ਰਹਿਣ ਦੀ ਅੰਦਾਜ਼ਾ ਹੈ।
ਪੰਜਾਬਦੇਮੁੱਖਸ਼ਹਿਰਾਂਵਿੱਚਅੱਜਦਾਮੌਸਮ:
ਅੰਮ੍ਰਿਤਸਰ–ਅਸਮਾਨ ਸਾਫ਼ ਰਹੇਗਾ, ਧੁੱਪ ਖਿੱਲੇਗੀ। ਤਾਪਮਾਨ 25 ਤੋਂ 34 ਡਿਗਰੀ ਸੈਲਸੀਅਸ ਰਹਿਣ ਦਾ ਅੰਦਾਜ਼ਾ।
ਜਲੰਧਰ –ਅਸਮਾਨ ਸਾਫ਼ ਰਹੇਗਾ, ਧੁੱਪ ਖਿੱਲੇਗੀ। ਤਾਪਮਾਨ 25 ਤੋਂ 34 ਡਿਗਰੀ ਸੈਲਸੀਅਸ ਰਹਿਣ ਦਾ ਅੰਦਾਜ਼ਾ।
ਲੁਧਿਆਣਾ –ਅਸਮਾਨ ਸਾਫ਼ ਰਹੇਗਾ, ਧੁੱਪ ਨਿਕਲੇਗੀ। ਤਾਪਮਾਨ 25 ਤੋਂ 36 ਡਿਗਰੀ ਸੈਲਸੀਅਸ ਰਹਿਣ ਦਾ ਅੰਦਾਜ਼ਾ।
ਪਟਿਆਲਾ –ਅਸਮਾਨ ਸਾਫ਼ ਰਹੇਗਾ, ਧੁੱਪ ਖਿੱਲੇਗੀ। ਤਾਪਮਾਨ 27 ਤੋਂ 35 ਡਿਗਰੀ ਸੈਲਸੀਅਸ ਰਹਿਣ ਦਾ ਅੰਦਾਜ਼ਾ।
ਮੋਹਾਲੀ –ਅਸਮਾਨ ਸਾਫ਼ ਰਹੇਗਾ, ਧੁੱਪ ਖਿੱਲੇਗੀ। ਤਾਪਮਾਨ 27 ਤੋਂ 34 ਡਿਗਰੀ ਸੈਲਸੀਅਸ ਰਹਿਣ ਦਾ ਅੰਦਾਜ਼ਾ।
