ਪੰਜਾਬ ਸਰਕਾਰ ਪੰਜਾਬੀ ਯੂਥ ਦੇ ਲਈ ਨਵੇਂ-ਨਵੇਂ ਉਪਰਾਲੇ ਕਰ ਰਹੀ ਹੈ। ਜਿਸ ਕਰਕੇ ਪੰਜਾਬ ਸਰਕਾਰ ਸਾਰੇ ਪ੍ਰਦੇਸ਼ ਵਿੱਚ 3117 ਮਾਡਲ ਪਲੇ ਗ੍ਰਾਊਂਡ ਦਾ ਨਿਰਮਾਣ ਕਰ ਰਹੀ ਹੈ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਖੰਨਾ ਵਿੱਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਇਨ੍ਹਾਂ ਖੇਡ ਮੈਦਾਨਾਂ ‘ਤੇ 966 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਅਗਲੇ ਛੇ ਮਹੀਨਿਆਂ ਵਿੱਚ ਇਹਨਾਂ ਨੂੰ ਤਿਆਰ ਕਰਨ ਦਾ ਟਿੱਚਾ ਹੈ।

Continues below advertisement

ਇਹ ਯੋਜਨਾ 23 ਜ਼ਿਲ੍ਹਿਆਂ 'ਚ ਲਾਗੂ ਕੀਤੀ ਜਾਏਗੀ

ਮੰਤਰੀ ਸੌਂਦ ਨੇ ਦੱਸਿਆ ਕਿ ਆਪਣੇ ਵਿਧਾਨ ਸਭਾ ਖੰਨਾ ਵਿੱਚ 30 ਪਿੰਡਾਂ ਵਿੱਚ ਸਾਢੇ ਸੱਤ ਕਰੋੜ ਰੁਪਏ ਦੀ ਲਾਗਤ ਨਾਲ ਪਲੇ ਗ੍ਰਾਊਂਡ ਬਣਾਏ ਜਾਣਗੇ। ਇਨ੍ਹਾਂ ਮੈਦਾਨਾਂ ਵਿੱਚ ਓਪਨ ਜਿੰਮ ਦੀ ਸੁਵਿਧਾ ਵੀ ਉਪਲਬਧ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਪਿੰਡਾਂ ਵਿੱਚ ਪਹਿਲਾਂ ਤੋਂ ਖੇਡ ਸਟੇਡੀਅਮ ਮੌਜੂਦ ਹਨ, ਸਰਕਾਰ ਉਨ੍ਹਾਂ ਦੀ ਸਥਿਤੀ ਵਿੱਚ ਸੁਧਾਰ ਕਰਕੇ ਉਨ੍ਹਾਂ ਨੂੰ ਆਧੁਨਿਕ ਬਣਾਏਗੀ। ਇਹ ਯੋਜਨਾ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਲਾਗੂ ਕੀਤੀ ਜਾਵੇਗੀ।

Continues below advertisement

ਕਿਹੜੇ ਜ਼ਿਲ੍ਹੇ ਵਿੱਚ ਕਿੰਨੇ ਮੈਦਾਨ ਬਣਨਗੇ…

ਜ਼ਿਲ੍ਹਿਆਂ ਵਿੱਚ ਬਣਨ ਵਾਲੇ ਮੈਦਾਨਾਂ ਦੀ ਸੰਖਿਆ: ਨਗਰ ਸੁਧਾਰ ਟਰੱਸਟ ਖੰਨਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੰਤਰੀ ਸੌਂਦ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਣਨ ਵਾਲੇ ਮੈਦਾਨਾਂ ਦੀ ਗਿਣਤੀ ਦੱਸੀ। ਅੰਮ੍ਰਿਤਸਰ ਵਿੱਚ 194, ਬਠਿੰਡਾ ਵਿੱਚ 186, ਲੁਧਿਆਣਾ ਵਿੱਚ 257, ਗੁਰਦਾਸਪੁਰ ਵਿੱਚ 198, ਹੁਸ਼ਿਆਰਪੁਰ ਵਿੱਚ 202, ਜਲੰਧਰ ਵਿੱਚ 168 ਅਤੇ ਪਟਿਆਲਾ ਵਿੱਚ 191 ਮਾਡਲ ਮੈਦਾਨ ਤਿਆਰ ਕੀਤੇ ਜਾਣਗੇ। ਹੋਰ ਜ਼ਿਲ੍ਹਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਮੈਦਾਨ ਬਣਨਗੇ।

30 ਪਿੰਡਾਂ ਵਿੱਚ ਮਾਡਲ ਮੈਦਾਨ

ਖੰਨਾ ਵਿਧਾਨ ਸਭਾ ਖੇਤਰ ਦੇ ਉਹਨਾਂ 30 ਪਿੰਡਾਂ ਵਿੱਚ ਇਹ ਮਾਡਲ ਖੇਡ ਮੈਦਾਨ ਬਣਨਗੇ, ਜਿਨ੍ਹਾਂ ਵਿੱਚ ਖੰਨਾ ਵਿਧਾਨ ਸਭਾ ਖੇਤਰ ਦੇ ਉਹਨਾਂ 30 ਪਿੰਡਾਂ ਵਿੱਚ ਇਹ ਮਾਡਲ ਖੇਡ ਮੈਦਾਨ ਬਣਨਗੇ, ਜਿਨ੍ਹਾਂ ਵਿੱਚ ਮਲਕਪੁਰ,ਕੰਮਾਂ,ਫ਼ਤਹਿਪੁਰ,ਪੰਜਰੁੱਖਾ,ਸਹਿਬਪੁਰਾ,ਖੱਟੜਾ, ਰੋਹਣੋ ਖ਼ੁਰਦ,ਲਿਬੜਾ ,ਜਸਪਾਲੋਂ,ਫੈਜਗੜ੍ਹ,ਭਾਦਲਾ ਊਚਾ,ਮਾਣਕ ਮਾਜਰਾ,ਮਹਿੰਦੀਪੁਰ, ਲਲਹੇੜੀ, ਗੋਹਾ ,ਗੰਢੁਆਂ,ਕਿਸ਼ਨਗੜ੍ਹ,ਭਮਦੀ,ਇਕੋਲਾਹੀ,ਕੌੜੀ,ਤੁਰਮਰੀ,ਦਹੇੜੂ,ਬੀਬੀਪੁਰ,ਬੂਥਗੜ੍ਹ,ਰਾਜੇਵਾਲਾ, ਈਸੜੂ,ਇਸ਼ਨਪੁਰ,ਨਸਰਾਲੀ, ਇਸ਼ਨਪੁਰ, ਨਸਰਾਲੀ ਹਨ।

ਕਈ ਖੇਡਾਂ ਸਮੇਤ ਓਪਨ ਜਿੰਮ ਦੀ ਸੁਵਿਧਾ

ਇਨ੍ਹਾਂ ਮੈਦਾਨਾਂ ਵਿੱਚ ਓਪਨ ਜਿੰਮ, ਬੈਠਣ ਦੀ ਵਿਆਵਸਥਾ ਅਤੇ ਬਾਸਕਟਬਾਲ, ਹਾਕੀ, ਕ੍ਰਿਕਟ, ਵਾਲੀਬਾਲ ਵਰਗੀਆਂ ਖੇਡਾਂ ਲਈ ਆਧੁਨਿਕ ਸੁਵਿਧਾਵਾਂ ਹੋਣਗੀਆਂ। ਮੰਤਰੀ ਨੇ ਕਿਹਾ ਕਿ ਇਸ ਪਹਿਲ ਦਾ ਉਦੇਸ਼ ਯੁਵਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਉਨ੍ਹਾਂ ਨੂੰ ਸਕਾਰਾਤਮਕ ਜੀਵਨ ਵੱਲ ਪ੍ਰੇਰਿਤ ਕਰਨਾ ਹੈ। ਮੰਤਰੀ ਸੌਂਦ ਨੇ ਜ਼ੋਰ ਦਿੱਤਾ ਕਿ ਇਹ ਪ੍ਰੋਜੈਕਟ ਪੰਜਾਬ ਦੇ ਭਵਿੱਖ ਵਿੱਚ ਇੱਕ ਮਹੱਤਵਪੂਰਨ ਨਿਵੇਸ਼ ਹੈ, ਜਿਸ ਨਾਲ ਹਰ ਬੱਚੇ ਨੂੰ ਖੇਡਣ ਦਾ ਮੌਕਾ ਮਿਲੇਗਾ।