Punjab Assembly Elections Live Updates: ਪੰਜਾਬ ਦਾ ਸਿਆਸੀ ਮਾਹੌਲ, ਜਾਣੋ ਸੂਬੇ 'ਚ ਚੋਣਾਂ ਸਬੰਧੀ ਹੋ ਰਹੀ ਹਲਚਲ ਦੀ ਹਰ ਅਪਡੇਟ ਇੱਕ ਕਲਿਕ 'ਚ

Punjab Assembly Elections Updates 2022: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ 14 ਦੀ ਬਜਾਏ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਸੰਤ ਰਵਿਦਾਸ ਜੈਅੰਤੀ ਕਾਰਨ ਚੋਣ ਕਮਿਸ਼ਨ ਨੇ ਵੋਟਾਂ ਦੀ ਤਰੀਕ 'ਚ ਬਦਲਾਅ ਕੀਤਾ ਹੈ।

ਏਬੀਪੀ ਸਾਂਝਾ Last Updated: 26 Jan 2022 02:03 PM
 ਪੰਜਾਬ ਵਿਧਾਨ ਸਭਾ ਚੋਣਾਂ 'ਚ ਅੰਮ੍ਰਿਤਸਰ ਪੂਰਬੀ ਸੀਟ ਇਸ ਵਾਰ ਸਭ ਤੋਂ ਹੌਟ ਰਹੇਗੀ

 ਪੰਜਾਬ ਵਿਧਾਨ ਸਭਾ ਚੋਣਾਂ 'ਚ ਅੰਮ੍ਰਿਤਸਰ ਪੂਰਬੀ ਸੀਟ ਇਸ ਵਾਰ ਸਭ ਤੋਂ ਹੌਟ ਰਹੇਗੀ ਕਿਉਂਕਿ ਅਕਾਲੀ ਦਲ ਨੇ ਸਿੱਧੂ ਜੋੜੇ ਦੀ ਇਸ ਰਵਾਇਤੀ ਸੀਟ ਤੋਂ ਅਕਾਲੀ ਦਲ ਦੇ ਵੱਡੇ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ। ਆਮ ਆਦਮੀ ਪਾਰਟੀ ਵੱਲੋਂ ਜੀਵਨਜੋਤ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਦਕਿ ਭਾਜਪਾ ਵੱਲੋਂ  ਉਮੀਦਵਾਰ ਅੇੈਲਾਨਿਆ ਜਾਣਾ ਬਾਕੀ ਹੈ।

Punjab Election 2022 : ਲੋਕ ਇਨਸਾਫ ਪਾਰਟੀ ਨੇ 10 ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ

ਲੋਕ ਇਨਸਾਫ ਪਾਰਟੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ 10 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ।  ਜਾਣਕਾਰੀ ਅਨੁਸਾਰ ਫਗਵਾੜਾ ਤੋਂ ਜਰਨੈਲ ਨੰਗਲ ,ਬਰਨਾਲਾ ਤੋਂ ਕਰਮਜੀਤ ਸਿੰਘ , ਨਕੋਦਰ ਤੋਂ ਦਵਿੰਦਰ ਸਿੰਘ ਸੰਗੋਵਾਲ , ਫਤਹਿਗੜ ਚੂੜੀਆਂ ਤੋਂ ਮਨਜੀਤ ਸਿੰਘ ਚਿਤੌੜਗੜ੍ਹ , ਬਾਬਾ ਬਕਾਲਾ ਤੋਂ ਹਰਪ੍ਰੀਤ ਸਿੰਘ , ਕੋਟਕਪੂਰਾ ਤੋਂ ਕੁਲਵਿੰਦਰ ਸਿੰਘ ਸੰਧੂ , ਜੀਰਾ ਤੋਂ ਦਵਿੰਦਰ ਸਿੰਘ , ਬੁਢਲਾਡਾ ਤੋਂ ਰਣਜੀਤ ਸਿੰਘ ,ਚਮਕੌਰ ਸਾਹਿਬ ਤੋਂ ਰਘਵੀਰ ਸਿੰਘ ਗੜਾਂਗ , ਭਦੌੜ ਤੋਂ ਬਾਬਾ ਜਗਰੂਪ ਸਿੰਘ ਚੋਣ ਲੜਨਗੇ।

Punjab Poll Of Polls : ਪੰਜਾਬ ਪੋਲ ਆਫ਼ ਪੋਲਸ 'ਚ ਕਿਸੇ ਵੀ ਪਾਰਟੀ ਨੂੰ ਨਹੀਂ ਮਿਲ ਰਿਹਾ ਬਹੁਮਤ, ਜਾਣੋ ਕੀ ਹਨ ਫਾਈਨਲ ਅੰਕੜੇ
 ਪੰਜਾਬ ਦੀ ਸਿਆਸੀ ਲੜਾਈ ਵਿੱਚ ਇਸ ਵਾਰ ਦੋ-ਤਿੰਨ ਨਹੀਂ ਸਗੋਂ ਪੰਜ ਵੱਡੀਆਂ ਟੀਮਾਂ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਭਾਵੇਂ ਸਰਵੇਖਣ ਸੱਤਾਧਾਰੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਰਮਿਆਨ ਸਖ਼ਤ ਮੁਕਾਬਲਾ ਦਰਸਾਉਂਦਾ ਹੈ ਪਰ ਇਸ ਵਾਰ ਸਿਆਸੀ ਮੈਦਾਨ ਵਿੱਚ ਅਕਾਲੀ-ਬਸਪਾ ਗਠਜੋੜ, ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਅਤੇ ਭਾਜਪਾ ਦਾ ਗਠਜੋੜ ਅਤੇ ਇਸ ਸਭ ਤੋਂ ਇਲਾਵਾ ਕਿਸਾਨਾਂ ਦਾ ਇੱਕ ਵਰਗ ਵੀ ਹੈ, ਜੋ ਤਾਲ ਠੋਕ ਰਿਹਾ ਹੈ। ਅਜਿਹੇ 'ਚ ਕਿਹੜੀ ਪਾਰਟੀ ਬਹੁਮਤ ਤੱਕ ਪਹੁੰਚੇਗੀ ਅਤੇ ਕੌਣ ਕਿੰਗਮੇਕਰ ਦੀ ਭੂਮਿਕਾ ਨਿਭਾਏਗਾ, ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ।

 

ਕਈ ਓਪੀਨੀਅਨ ਪੋਲਾਂ 'ਤੇ ਨਜ਼ਰ ਮਾਰੀਏ ਤਾਂ ਸਪੱਸ਼ਟ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ 'ਚ ਸੱਤਾ ਦੇ ਸਭ ਤੋਂ ਨੇੜੇ ਨਜ਼ਰ ਆ ਰਹੀ ਹੈ, ਹਾਲਾਂਕਿ ਦੋ ਸਰਵੇਖਣਾਂ ਨੂੰ ਛੱਡ ਕੇ ਕੋਈ ਵੀ ਪਾਰਟੀ ਨੂੰ ਬਹੁਮਤ ਨਹੀਂ ਦੇ ਰਿਹਾ। ਕਾਂਗਰਸ ਦੀ ਗੱਲ ਕਰੀਏ ਤਾਂ ਇਸ ਨੂੰ ਵੀ ਡੀਬੀ ਲਾਈਵ (ਦੇਸ਼ਬੰਧੂ ਲਾਈਵ) ਦੇ ਸਰਵੇਖਣ ਵਿੱਚ ਹੀ ਸੱਤਾ ਮਿਲਦੀ ਨਜ਼ਰ ਆ ਰਹੀ ਹੈ। ਡੀਬੀ ਲਾਈਵ ਦੇ ਸਰਵੇਖਣ ਵਿੱਚ ਕਾਂਗਰਸ 62 ਤੋਂ 64 ਸੀਟਾਂ ਜਿੱਤ ਰਹੀ ਹੈ, ਜਦੋਂ ਕਿ ਇੰਡੀਆ ਅਹੇਡ-ਈਟੀਜੀ ਦੇ ਸਰਵੇਖਣ ਵਿੱਚ ਆਮ ਆਦਮੀ ਪਾਰਟੀ ਨੂੰ 59-64 ਸੀਟਾਂ ਅਤੇ ਇੰਡੀਆ ਨਿਊਜ਼ ਦੇ ਸਰਵੇਖਣ ਵਿੱਚ 58-65 ਸੀਟਾਂ ਮਿਲ ਰਹੀਆਂ ਹਨ। 
Punjab Election 2022 : ਆਪਸੀ ਕਿੜਾਂ ਕੱਢ ਰਹੇ ਨੇ ਸਿੱਧੂ ਤੇ ਮਜੀਠੀਆ : ਜੀਵਨਜੋਤ ਕੌਰ

ਪਹਿਲਾਂ ਤਾਂ ਕਾਂਗਰਸ ਸਰਕਾਰ ਨੇ ਪੂਰੇ ਪੰਜ ਸਾਲ ਆਪਸੀ ਕਾਂਟੋ ਕਲੇਸ਼ 'ਚ ਕੱਢ ਕੇ ਪੰਜਾਬ ਦਾ ਬੇਤਹਾਸ਼ਾ ਨੁਕਸਾਨ ਕੀਤਾ, ਜਿਸ ਨੇ ਕਈ ਦਹਾਕੇ ਪੰਜਾਬ ਨੂੰ ਪਿਛਾਂਹ ਧੱਕ ਦਿੱਤਾ। ਹੁਣ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬਿਕਰਮ ਸਿੰਘ ਮਜੀਠੀਆ ਨੇ ਚੋਣ ਮੈਦਾਨ ਵਿਚ ਉਤਰਨ ਨਾਲ਼ ਹਲਕੇ ਦਾ ਕੋਈ ਭਲਾ ਨਹੀਂ ਹੋਵੇਗਾ ਬਲਕਿ ਇਹਨਾਂ ਨੇ ਆਪਸੀ ਕਿੜਾਂ ਕੱਢਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਨਾ। 


ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਪੂਰਬੀ ਤੋਂ ਉਮੀਦਵਾਰ ਜੀਵਨਜੋਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਜੀਵਨਜੋਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਕਾਸ ਦੇ ਕੰਮਾਂ 'ਤੇ ਯਕੀਨ ਕਰਦੀ ਹੈ ਅਤੇ ਸਮਾਜ ਦੇ ਭਲੇ ਲਈ ਲੋਕ ਉਸਾਰੂ ਕਮਾਂ ਚ ਵਿਸ਼ਵਾਸ ਰੱਖਦੀ ਹੈ। ਆਮ ਆਦਮੀ ਪਾਰਟੀ ਚੰਗੇ ਸਰਕਾਰੀ ਸਕੂਲ, ਵਧੀਆ ਸਿਹਤ ਸਹੂਲਤਾਂ ਨਾਲ ਲੈਸ ਸਰਕਾਰੀ ਹਸਪਤਾਲ, ਭ੍ਰਿਸ਼ਟਾਚਾਰ ਰਹਿਤ ਤੇ ਨਸ਼ਾ ਮੁਕਤ ਸਮਾਜ ਸਿਰਜਣ ਲਈ ਯਤਨਸ਼ੀਲ ਹੈ। 

Punjab Election: ਟਿਕਟਾਂ ਦੀ ਵੰਡ ਦਾ ਵਿਰੋਧ, ਸਤਵਿੰਦਰ ਬਿੱਟੀ ਨੇ ਪ੍ਰਗਟਾਇਆ ਰੋਸ

ਲੁਧਿਆਣਾ: ਪੰਜਾਬ ਕਾਂਗਰਸ ਵੱਲੋਂ ਜਾਰੀ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਵਿਰੋਧ ਸ਼ੁਰੂ ਹੋ ਗਿਆ ਹੈ।ਲੁਧਿਆਣਾ ਦੇ ਸਾਹਨੇਵਾਲ ਵਿਧਾਨ ਸਭਾ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਬਾਜਵਾ ਨੂੰ ਪਾਰਟੀ ਵੱਲੋਂ ਟਿਕਟ ਦਿੱਤੇ ਜਾਣ ਤੋਂ ਬਾਅਦ ਕਾਂਗਰਸੀ ਆਗੂ ਅਤੇ ਪ੍ਰਸਿੱਧ ਲੋਕ ਗਾਇਕ ਸਤਵਿੰਦਰ ਬਿੱਟੀ ਨੇ ਮੋਰਚਾ ਖੋਲ੍ਹ ਦਿੱਤਾ ਹੈ।

ਫ਼ਿਰੋਜ਼ਪੁਰ ਦਿਹਾਤੀ ਤੋਂ ਮੌਜੂਦਾ ਵਿਧਾਇਕਾ ਸਤਕਾਰ ਕੌਰ ਗਹਿਰੀ ਦਾ ਪਤੀ ਟਿਕਟ ਕੱਟੇ ਜਾਣ ਤੋਂ ਬਾਅਦ ਲੱਗਾ ਰੋਣ

ਫ਼ਿਰੋਜ਼ਪੁਰ ਦਿਹਾਤੀ ਦੇ ਮੌਜੂਦਾ ਵਿਧਾਇਕ ਸਤਕਾਰ ਕੌਰ ਗਹਿਰੀ ਦੀ ਵੀ ਇਸ ਵਾਰ ਟਿਕਟ ਕੱਟੀ ਗਈ ਹੈ। ਫ਼ਿਰੋਜ਼ਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਤੋਂ ਆਏ ਆਸ਼ੂ ਬੰਗੜ ਨੂੰ ਕਾਂਗਰਸ ਤੋਂ ਟਿਕਟ ਮਿਲੀ ਹੈ। ਸਤਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਟਿਕਟ ਨਾ ਮਿਲਣ 'ਤੇ ਰੋਂਦੇ ਨਜ਼ਰ ਆਏ ਹਨ।


ਜਸਮੇਲ ਸਿੰਘ ਲਾਡੀ ਗਹਿਰੀ ਨੇ ਕਿਹਾ ਕਿ ਮੇਰੇ ਨਾਲ ਇਨਸਾਫ਼ ਨਹੀਂ ਹੋਇਆ, ਪਾਰਟੀ ਨੂੰ ਮੇਰੇ ਬਾਰੇ ਸੋਚਣਾ ਚਾਹੀਦਾ ਸੀ ਪਰ ਮੈਂ ਪਾਰਟੀ 'ਚ ਹੀ ਰਹਾਂਗਾ। ਆਮ ਆਦਮੀ ਪਾਰਟੀ 'ਚੋਂ ਆਏ ਆਸ਼ੂ ਬੰਗੜ ਨੂੰ ਟਿਕਟ ਮਿਲਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਨਹੀਂ ਛੱਡਣੀ ਚਾਹੀਦੀ ਸੀ , ਪਾਰਟੀ ਮਾਂ ਪਾਰਟੀ ਹੁੰਦੀ ਹੈ, ਮੈਂ ਕਾਂਗਰਸ ਪਾਰਟੀ ਨਾਲ ਰਹਾਂਗਾ।

ਹਲਕਾ ਸਮਰਾਲਾ ਤੋਂ ਕਾਂਗਰਸ ਦੇ ਚਾਰ ਵਾਰ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ ਨੇ ਟਿਕਟ ਕੱਟੇ ਜਾਣ ਤੋਂ ਬਾਅਦ ਆਜ਼ਾਦ ਚੋਣ ਲੜਨ ਦਾ ਕੀਤਾ ਐਲਾਨ

ਹਲਕਾ ਸਮਰਾਲਾ ਤੋਂ ਕਾਂਗਰਸ ਦੇ ਚਾਰ ਵਾਰ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਇਹ ਟਿਕਟ ਖੰਨਾ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਕਰੀਬੀ ਰੁਪਿੰਦਰ ਸਿੰਘ ਰਾਜਾ ਗਿੱਲ ਨੂੰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਅਮਰੀਕ ਸਿੰਘ ਢਿੱਲੋਂ ਨੇ ਹਾਈਕਮਾਂਡ ਨੂੰ ਪੱਤਰ ਲਿਖਿਆ ਹੈ। ਫੈਸਲੇ 'ਤੇ ਵਿਚਾਰ ਕਰਨ ਲਈ ਫੈਸਲਾ ਵਾਪਸ ਨਾ ਲੈਣ ਦੀ ਸੂਰਤ 'ਚ ਢਿੱਲੋਂ ਨੇ ਆਪਣੇ ਸਮਰਥਕਾਂ ਨਾਲ ਗੱਲਬਾਤ ਕੀਤੀ ਅਤੇ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ। 


 

ਸੁਖਬੀਰ ਬਾਦਲ ਦਾ ਵੱਡਾ ਐਲਾਨ, ਮਜੀਠੀਆ ਹੁਣ ਨਵਜੋਤ ਸਿੱਧੂ ਖ਼ਿਲਾਫ਼ ਅੰਮ੍ਰਿਤਸਰ ਪੂਰਬੀ ਸੀਟ ਤੋਂ ਲੜਨਗੇ ਚੋਣ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ਼ ਚੋਣ ਲੜਨਗੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮਜੀਠੀਆ ਨੂੰ ਅੰਮ੍ਰਿਤਸਰ ਦੀ ਪੂਰਬੀ ਸੀਟ ਤੋਂ ਚੋਣ ਮੈਦਾਨ ’ਚ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਚੋਣ ਮੈਦਾਨ 'ਚ ਉਤਰਾਰਿਆ ਗਿਆ ਹੈ। ਇਸ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ ਗਿਆ ਹੈ।  

 

ਬਿਕਰਮ ਮਜੀਠੀਆ ਇਸ ਵਾਰ ਦੋ ਸੀਟਾਂ 'ਤੇ ਵਿਧਾਨ ਸਭਾ ਚੋਣ ਲੜਨਗੇ। ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਦੀ ਪੂਰਬੀ ਸੀਟ ਤੋਂ ਨਵਜੋਤ ਸਿੱਧੂ ਖਿਲਾਫ ਮਜੀਠੀਆ ਨੂੰ ਮੈਦਾਨ 'ਚ ਉਤਾਰਿਆ ਹੈ। ਬਿਕਰਮ ਮਜੀਠੀਆ 2007 ਤੋਂ ਮਜੀਠਾ ਹਲਕੇ ਤੋਂ ਚੋਣ ਲੜਦੇ ਆ ਰਹੇ ਹਨ ਅਤੇ ਲਗਾਤਾਰ ਤਿੰਨੋਂ ਚੋਣਾਂ ਜਿੱਤ ਚੁੱਕੇ ਹਨ। ਹੁਣ ਅਕਾਲੀ ਦਲ ਨੇ ਮਜੀਠੀਆ ਨੂੰ ਦੋ ਸਰਕਲਾਂ ਭਾਵ ਮਜੀਠਾ ਅਤੇ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਾਉਣ ਦਾ ਫੈਸਲਾ ਕੀਤਾ ਹੈ।
Punjab Election 2022: ਨਵਜੋਤ ਸਿੱਧੂ ਦਾ 'ਪੰਜਾਬ ਮਾਡਲ' ਚੋਣ ਮੈਨੀਫੈਸਟੋ 'ਚ ਹੋਏਗਾ ਸ਼ਾਮਲ

Punjab News: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਅੰਦਰ ਵੱਡੀ ਕਾਮਯਾਬੀ ਮਿਲਦੀ ਨਜ਼ਰ ਆ ਰਹੀ ਹੈ। ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਚੋਣਾਂ 'ਚ ਆਪਣੇ 'ਪੰਜਾਬ ਮਾਡਲ' ਲਈ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਨਵਜੋਤ ਸਿੰਘ ਸਿੱਧੂ ਦੇ ‘ਪੰਜਾਬ ਮਾਡਲ’ ਨੂੰ ਹੁਣ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੇਸ਼ ਕੀਤੇ ਜਾਣ ਵਾਲੇ ਕਾਂਗਰਸ ਪਾਰਟੀ ਦੇ ‘ਮੈਨੀਫੈਸਟੋ’ ਵਿੱਚ ਵੀ ਥਾਂ ਦਿੱਤੀ ਜਾਵੇਗੀ।

Punjab Election 2022: ਰਾਹੁਲ ਗਾਂਧੀ ਸੰਭਾਲਣਗੇ ਪੰਜਾਬ ਦੀ ਕਮਾਨ, ਕੱਲ੍ਹ ਦਰਬਾਰ ਸਾਹਿਬ ਟੇਕਣਗੇ ਮੱਥਾ

Punjab Election: ਪੰਜਾਬ ਵਿਧਾਨ ਸਭਾ ਚੋਣਾਂ 'ਚ ਰਾਹੁਲ ਗਾਂਧੀ ਕਾਂਗਰਸ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਸੰਭਾਲਦੇ ਨਜ਼ਰ ਆਉਣਗੇ। ਰਾਹੁਲ ਗਾਂਧੀ 27 ਜਨਵਰੀ ਨੂੰ ਪੰਜਾਬ ਦਾ ਦੌਰਾ ਕਰਨਗੇ। ਇਸ ਦੌਰਾਨ ਰਾਹੁਲ ਗਾਂਧੀ ਪੰਜਾਬ ਵਿੱਚ ਪਾਰਟੀ ਦੇ ਸਾਰੇ 117 ਉਮੀਦਵਾਰਾਂ ਦੇ ਨਾਲ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਵਿੱਚ ਅਰਦਾਸ ਤੇ ਲੰਗਰ ਛਕਣਗੇ।

94 ਸਾਲ ਦੀ ਉਮਰ 'ਚ ਲੰਬੀ ਤੋਂ ਚੋਣ ਲੜਣਗੇ ਪ੍ਰਕਾਸ਼ ਸਿੰਘ ਬਾਦਲ

 ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਲੰਬੀ ਸੀਟ ਤੋਂ ਚੋਣ ਲੜਨਗੇ। 94 ਸਾਲਾ ਪ੍ਰਕਾਸ਼ ਸਿੰਘ ਬਾਦਲ ਲੰਬੀ ਵਿਧਾਨ ਸਭਾ ਸੀਟ ਤੋਂ ਮੌਜੂਦਾ ਵਿਧਾਇਕ ਹਨ।

ਸੁਖਬੀਰ ਬਾਦਲ ਨੇ ਹਰਿਮੰਦਰ ਸਾਹਿਬ ਵਿਖੇ ਕੀਤੀ ਅਰਦਾਸ, ਬੇਅਦਬੀ ਤੇ ਇਸ 'ਤੇ ਸਿਆਸਤ ਕਰਨ ਵਾਲਿਆਂ ਦਾ ਕੱਖ ਨਾ ਰਹੇ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇੱਕ ਵਾਰ ਫੇਰ ਬੇਅਬਦੀ ਦਾ ਮੁੱਦਾ ਉਠਾਉਂਦੇ ਹੋਏ ਕਾਂਗਰਸ ਪਾਰਟੀ 'ਤੇ ਸਿਆਸਤ ਕਰਨ ਦਾ ਇਲਜਾਮ ਲਾਇਆ। ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅਰਦਾਸ ਕੀਤੀ ਹੈ ਕਿ ਬੇਅਦਬੀ ਕਰਨ ਵਾਲਿਆਂ ਤੇ ਇਸ 'ਤੇ ਸਿਆਸਤ ਕਰਨ ਵਾਲਿਆਂ ਦਾ ਜਿੰਦਗੀ ਤੇ ਇਨ੍ਹਾਂ ਚੋਣਾਂ 'ਚ ਕੱਖ ਨਾ ਰਹੇ।

ਗੁਰਨਾਮ ਚੜੂਨੀ ਨੇ ਸੰਤ ਸਮਾਜ ਤੋਂ ਸਹਿਯੋਗ ਮੰਗਿਆ

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਲਈ ਸੰਤ ਸਮਾਜ ਦਾ ਸਹਿਯੋਗ ਮੰਗਿਆ ਹੈ। ਚੜੂਨੀ ਨੇ ਦੱਸਿਆ ਕਿ ਸੰਤ ਸਮਾਜ ਨੇ ਮੋਰਚੇ ਦੀ ਜਿੱਤ ਲਈ ਅਰਦਾਸ ਕੀਤੀ। ਦਵਾਈਆਂ ਦੀ ਸੇਵਾ। ਲੰਗਰ ਵਰਤਾਇਆ। ਸੰਤ ਸਮਾਜ ਨੇ ਕਿਸਾਨ ਅੰਦੋਲਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ।

ਸੰਯੁਕਤ ਸਮਾਜ ਮੋਰਚਾ ਨੂੰ ਵੱਡਾ ਝਟਕਾ

ਸੰਯੁਕਤ ਸਮਾਜ ਮੋਰਚਾ ਨੂੰ ਉਸ ਵੇਲੇ ਭਾਰੀ ਝੱਟਕਾ ਲੱਗਾ ਜਦੋਂ ਹਲਕਾ ਪੂਰਬੀ ਦੇ ਉਮੀਦਵਾਰ ਅਪਾਰ ਸਿੰਘ ਰੰਧਾਵਾ ਨੇ ਜਿਲ੍ਹਾ ਦਫ਼ਤਰ ਇੰਚਾਰਜ ਸੋਹਣ ਸਿੰਘ ਨਾਗੀ ਦੀ ਪ੍ਰੇਰਨਾ ਸਦਕਾ ਦਿੱਲੀ ਦੇ ਉੱਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮੁਨੀਸ਼ ਸਿਸੋਦੀਆ ਦੇ ਰਾਹੀਂ ਘਰ ਵਾਪਸੀ ਕਰਾਈ। ਜ਼ਿਕਰਯੋਗ ਹੈ ਕਿ ਅਪਾਰ ਸਿੰਘ ਰੰਧਾਵਾ ਆਮ ਆਦਮੀ ਪਾਰਟੀ ਵਿੱਚ ਜਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਦੀ ਭੂਮਿਕਾ ਲੰਬੇ ਸਮੇਂ ਤੋਂ ਨਿਭਾ ਰਿਹਾ ਸੀ, ਅਤੇ ਪਾਰਟੀ ਵਿੱਚ ਵੱਖ ਵੱਖ ਅਹੁਦਿਆਂ ਤੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਉਂਦਾ ਰਹੇ ਹਨ।

"ਕੈਪਟਨ ਅਮਰਿੰਦਰ ਹੁਣ ਕਹਿ ਰਿਹਾ ਕਿ ਪਾਕਿਸਤਾਨ ਤੋਂ ਉਸ ਨੂੰ ਫੋਨ ਆਇਆ ਸੀ ਕਿ ਸਿੱਧੂ ਨੂੰ ਕੈਬਨਿਟ 'ਚ ਸ਼ਾਮਲ ਕੀਤਾ ਜਾਵੇ ਪਰ ਕੈਪਟਨ ਨੇ ਅੱਜ ਤੱਕ ਇਹ ਗੱਲ ਲੁਕਾ ਕੇ ਕਿਉਂ ਰੱਖੀ? ਕੈਪਟਨ ਅਮਰਿੰਦਰ ਨੇ ਇਸ ਗੱਲ ਨੂੰ ਮੰਨ ਵੀ ਲਿਆ ਤੇ ਸਿੱਧੂ ਨੂੰ ਬਿਜਲੀ ਮੰਤਰੀ ਦਾ ਆਫਰ ਵੀ ਦਿੱਤਾ।"
27 ਜਨਵਰੀ ਨੂੰ ਪੰਜਾਬ ਦਾ ਦੌਰਾ ਕਰਨ ਆਉਣਗੇ ਰਾਹੁਲ ਗਾਂਧੀ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਹੈ ਕਿ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ 27 ਜਨਵਰੀ ਨੂੰ ਪੰਜਾਬ ਦਾ ਦੌਰਾ ਕਰਨਗੇ। ਸਿੱਧੂ ਨੇ ਦੱਸਿਆ ਕਿ ਪ੍ਰੋਗਰਾਮ ਅਨੁਸਾਰ ਰਾਹੁਲ ਗਾਂਧੀ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਮੱਥਾ ਟੇਕਣਗੇ ਤੇ 117 ਉਮੀਦਵਾਰਾਂ ਨਾਲ ਭਗਵਾਨ ਵਾਲਮੀਕ ਤੀਰਥ ਸਥਾਨ ਦੇ ਦਰਸ਼ਨ ਕਰਨਗੇ।

ਪੰਜਾਬ ਚੋਣਾਂ 'ਚ ਕਾਲੇ ਧਨ ਦੀ ਵਰਤੋਂ 'ਤੇ ਸ਼ਿਕੰਜਾ

ਪੰਜਾਬ ਚੋਣਾਂ ਵਿੱਚ ਕਾਲੇ ਧਨ ਦੀ ਵਰਤੋਂ ਨੂੰ ਲੈ ਕੇ ਆਮਦਨ ਕਰ ਵਿਭਾਗ ਚੌਕਸ ਹੋ ਗਿਆ ਹੈ। ਚੋਣ ਕਮਿਸ਼ਨ ਇਨਕਮ ਟੈਕਸ ਨੇ ਕੰਟਰੋਲ ਰੂਮ ਬਣਾਇਆ ਹੈ ਜਿਸ ਦਾ ਟੋਲ ਫਰੀ ਨੰਬਰ 18003451545 ਜਾਰੀ ਕੀਤਾ ਗਿਆ ਹੈ। ਇਸ ਨੰਬਰ 'ਤੇ ਕਾਲੇ ਧਨ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ।

ਪਿਛੋਕੜ

Punjab Assembly Election 2022 Live Updates: ਪੰਜਾਬ ਵਿੱਚ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ। ਇਸ ਵਾਰ ਮੁਕਾਬਲਾ ਸਖ਼ਤ ਹੈ, ਕਿਉਂਕਿ ਸਿਆਸੀ ਖੇਤਰ ਵਿੱਚ ਕਈ ਖਿਡਾਰੀ ਖੇਡ ਰਹੇ ਹਨ। ਸੱਤਾ 'ਚ ਕਾਬਜ਼ ਕਾਂਗਰਸ ਭਾਵੇਂ ਵਾਪਸੀ ਦਾ ਦਾਅਵਾ ਕਰ ਰਹੀ ਹੈ ਪਰ ਆਮ ਆਦਮੀ ਪਾਰਟੀ ਨੂੰ ਸਖ਼ਤ ਟੱਕਰ ਦਿੰਦੀ ਨਜ਼ਰ ਆ ਰਹੀ ਹੈ।


ਇਸ ਦੇ ਨਾਲ ਹੀ ਕਾਂਗਰਸ ਨਾਲੋਂ ਨਾਤਾ ਤੋੜ ਚੁੱਕੇ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਗਠਜੋੜ ਕਰਕੇ ਚੋਣ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੀ ਚੋਣ ਮੈਦਾਨ ਵਿੱਚ ਹੈ ਅਤੇ ਬਸਪਾ ਨਾਲ ਚੋਣ ਲੜ ਰਿਹਾ ਹੈ। ਇਸ ਸਭ ਤੋਂ ਇਲਾਵਾ ਕਿਸਾਨਾਂ ਦਾ ਇੱਕ ਵਰਗ ਵੀ ਇਸ ਵਾਰ ਚੋਣਾਂ ਮੈਦਾਨ ਲਈ ਪੂਰੀ ਤਰ੍ਹਾਂ ਤਿਆਰ ਹੈ।


ਪੰਜਾਬ ਵਿੱਚ ਇਨ੍ਹਾਂ ਪਾਰਟੀਆਂ ਕਾਰਨ ਸਿਆਸਤ ਦਿਲਚਸਪ ਹੋ ਗਈ ਹੈ। ਇੱਥੇ ਚੋਣਾਂ ਦੇ ਮੌਸਮ ਵਿੱਚ ਏਜੰਸੀਆਂ ਅਤੇ ਟੀਵੀ ਚੈਨਲ ਲਗਾਤਾਰ ਚੋਣ ਸਰਵੇਖਣ ਅਤੇ ਓਪੀਨੀਅਨ ਪੋਲ ਕਰਵਾ ਕੇ ਜਨਤਾ ਦਾ ਮੂਡ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ। ਸੀ ਵੋਟਰ ਦੇ ਨਾਲ ਏਬੀਪੀ ਨਿਊਜ਼ ਲਗਾਤਾਰ ਪੰਜਾਬ ਦੇ ਲੋਕਾਂ ਦੇ ਮੂਡ ਨੂੰ ਸਮਝ ਰਿਹਾ ਹੈ। ਇਸ ਦੌਰਾਨ ਅਸੀਂ ਤੁਹਾਡੇ ਲਈ ਮਹਾਪੋਲ ਯਾਨੀ ਕਿ ਪੋਲ ਆਫ ਪੋਲਸ ਦੇ ਅੰਕੜੇ ਲੈ ਕੇ ਆਏ ਹਾਂ।


ਮੁੱਖ ਓਪੀਨੀਅਨ ਪੋਲ 'ਤੇ ਨਜ਼ਰ ਮਾਰੀਏ ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ 'ਚ ਸੱਤਾ ਦੇ ਸਭ ਤੋਂ ਨੇੜੇ ਜਾਪਦੀ ਹੈ ਪਰ ਦੋ ਸਰਵੇਖਣਾਂ ਨੂੰ ਛੱਡ ਕੇ ਕੋਈ ਵੀ ਪਾਰਟੀ ਨੂੰ ਬਹੁਮਤ ਦਿੰਦਾ ਨਜ਼ਰ ਨਹੀਂ ਆ ਰਿਹਾ। ਇਸ ਦੇ ਨਾਲ ਹੀ ਸਿਰਫ ਡੀਬੀ ਲਾਈਵ (ਦੇਸ਼ਬੰਧੂ ਲਾਈਵ) ਕਾਂਗਰਸ ਨੂੰ ਸੱਤਾ ਹਾਸਲ ਕਰਦੇ ਹੋਏ ਦਿਖਾ ਰਿਹਾ ਹੈ।  ਇਸ ਸਰਵੇ 'ਚ ਕਾਂਗਰਸ ਦੇ 62-64 ਸੀਟਾਂ ਜਿੱਤਣ ਦੀ ਸੰਭਾਵਨਾ ਜਤਾਈ ਹੈ। ਜਦੋਂ ਕਿ ਇੰਡੀਆ ਅਹੇਡ-ਈਟੀਜੀ ਸਰਵੇਖਣ ਵਿੱਚ ‘ਆਪ’ ਨੂੰ 59-64 ਸੀਟਾਂ ਅਤੇ ਇੰਡੀਆ ਨਿਊਜ਼ ਦੇ ਸਰਵੇਖਣ ਵਿੱਚ 58-65 ਸੀਟਾਂ ਮਿਲ ਰਹੀਆਂ ਹਨ। ਮਹਾਪੋਲ ਦੇ ਬਰੀਕ ਅੰਕੜਿਆਂ 'ਚ 'ਆਪ' ਕਾਂਗਰਸ ਤੋਂ ਅੱਗੇ ਜਾਪਦੀ ਹੈ ਪਰ ਉਸ ਨੂੰ ਬਹੁਮਤ ਨਹੀਂ ਮਿਲ ਰਿਹਾ ਹੈ।


ਪੰਜਾਬ ਦਾ ਮਹਾਪੋਲ


ਕੁੱਲ ਸੀਟਾਂ - 117

                                         ਕਾਂਗਰਸ -    ਆਪ -    ਅਕਾਲੀ -   ਭਾਜਪਾ
C Voter-                            37-43      52-58    17-23       1-3


Zee- ਡਿਜ਼ਾਈਨ ਬਾਕਸਡ         35-38       36-39    32-35      4-7


Republic P-MARQ-           42-48       50-56    13-17      1-3


Polstrat NewsX -               40-45       47-52    22-26      1-2








 







India Ahead-ETG-             40-44       59-64     8-11       1-2


DB Live-                            62-64       34-36    12-14      2-4


Time now- VETO              41-47       54-58     11-15     1-3


India News- ਲੋਕਾਂ ਦੀ ਗੱਲ   32-42       58-65     15-18     1-2


ਪੋਲ ਆਫ਼ ਪੋਲ -                   41-46        49-53      16-20    1-3

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.