Jalandhar ਦੇ ਇੱਕ ਪੁਲਿਸ ਸਟੇਸ਼ਨ 'ਚ ਵਿਜੀਲੈਂਸ ਨੇ ASI ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ , ਕੇਸ 'ਚ ਫਸਾਉਣ ਦੀ ਦੇ ਰਿਹਾ ਸੀ ਧਮਕੀ
Jalandhar News : ਜਲੰਧਰ ਦੇ ਪੁਲਿਸ ਸਟੇਸ਼ਨ ਨੰਬਰ 2 'ਚ ਵਿਜੀਲੈਂਸ ਨੇ ਰੇਡ ਕਰਕੇ ਇੱਕ ASI ਨੂੰ ਰਿਸ਼ਵਤ ਲੈਂਦੇ ਫੜਿਆ ਹੈ। ਵਿਜੀਲੈਂਸ ਟੀਮ ਨੇ ਦੱਸਿਆ ਕਿ ਕਿਸੇ ਪੀੜਤ ਨੇ ASI ਵਿਰੁੱਧ ਸ਼ਿਕਾਇਤ ਦਿੱਤੀ ਸੀ।

Jalandhar News : ਜਲੰਧਰ ਦੇ ਪੁਲਿਸ ਸਟੇਸ਼ਨ ਨੰਬਰ 2 'ਚ ਵਿਜੀਲੈਂਸ ਨੇ ਰੇਡ ਕਰਕੇ ਇੱਕ ASI ਨੂੰ ਰਿਸ਼ਵਤ ਲੈਂਦੇ ਫੜਿਆ ਹੈ। ਵਿਜੀਲੈਂਸ ਟੀਮ ਨੇ ਦੱਸਿਆ ਕਿ ਕਿਸੇ ਪੀੜਤ ਨੇ ASI ਵਿਰੁੱਧ ਸ਼ਿਕਾਇਤ ਦਿੱਤੀ ਸੀ। ਇਸ 'ਤੇ ਕਾਰਵਾਈ ਕਰਦਿਆਂ ਟੀਮ ਨੇ ASI ਨੂੰ 8,000 ਰੁਪਏ ਰਿਸ਼ਵਤ ਦੀ ਰਕਮ ਸਮੇਤ ਗ੍ਰਿਫ਼ਤਾਰ ਕੀਤਾ। ASI ਦੀ ਪਛਾਣ ਗੋਪਾਲ ਵਜੋਂ ਹੋਈ ਹੈ।
ਵਿਜੀਲੈਂਸ ਟੀਮ ਨੇ ਦੱਸਿਆ ਕਿ ਗੋਪਾਲ ਪੀੜਤ ਨੂੰ ਕਿਸੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਰਿਹਾ ਸੀ। ਜਦੋਂ ਪੀੜਤ ਨੇ ਉਸਨੂੰ ਅਜਿਹਾ ਨਾ ਕਰਨ ਲਈ ਕਿਹਾ ਤਾਂ ASI ਨੇ ਬਦਲੇ ਵਿੱਚ 8,000 ਰੁਪਏ ਦੀ ਮੰਗ ਕੀਤੀ। ਪੀੜਤ ਨੇ ਇਸਦੀ ਸੂਚਨਾ ਵਿਜੀਲੈਂਸ ਟੀਮ ਨੂੰ ਦਿੱਤੀ। ਇਸ ਤੋਂ ਬਾਅਦ ਟੀਮ ਨੇ ਜਾਲ ਵਿਛਾ ਕੇ ASI ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜ ਲਿਆ।
ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ASI ਵਿਰੁੱਧ ਇਹ ਕਾਰਵਾਈ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਦੇ ਹਿੱਸੇ ਵਜੋਂ ਕੀਤੀ ਗਈ ਹੈ। ਵਿਜੀਲੈਂਸ ਅਧਿਕਾਰੀਆਂ ਅਨੁਸਾਰ ਇਸ ਮਾਮਲੇ ਨਾਲ ਸਬੰਧਤ ਰਿਕਾਰਡ ਪੁਲਿਸ ਸਟੇਸ਼ਨ 2 ਤੋਂ ਪ੍ਰਾਪਤ ਕੀਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਏਐਸਆਈ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਸਟੇਸ਼ਨ ਵਿੱਚ ਹੰਗਾਮਾ ਹੋਇਆ ਸੀ ਪਰ ਵਿਜੀਲੈਂਸ ਟੀਮ ਏਐਸਆਈ ਨੂੰ ਆਪਣੇ ਨਾਲ ਲੈ ਗਈ।
ਟ੍ਰੈਂਡਿੰਗ ਟੌਪਿਕ






















