ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਅਸਰ ਪੰਜਾਬ ਦੇ ਪਿੰਡਾਂ 'ਚ ਬਹੁਤਾ ਨਹੀਂ ਰਿਹਾ। ਇਸ ਗੱਲ ਦਾ ਸਬੂਤ ਹੈ ਕਿ ਕਣਕ ਦੇ ਸੀਜ਼ਨ ਵਿੱਚ ਕਿਸਾਨ ਨੂੰ ਕਰਫਿਊ ਦੌਰਾਨ ਵੀ ਘਰੋਂ ਬਾਹਰ ਆਉਣਾ ਪਿਆ ਪਰ ਮੰਡੀਆਂ 'ਚ ਇੱਕ ਵੀ ਕੋਰੋਨਾ ਪੌਜ਼ੇਟਿਵ ਕੇਸ ਨਹੀਂ ਆਇਆ।


ਸੂਬੇ 'ਚ 125 ਲੱਖ ਮੀਟ੍ਰਿਕ ਟਨ ਕਣਕ ਦੀ ਫ਼ਸਲ ਮੰਡੀਆਂ 'ਚ ਲਿਆਂਦੀ ਗਈ। ਇਸ ਦੌਰਾਨ ਕਿਸਾਨਾਂ ਤੇ ਲੇਬਰ ਨੂੰ ਡੇਢ ਮਹੀਨਾ ਮੰਡੀਆਂ ਵਿੱਚ ਹੀ ਰਹਿਣਾ ਪਿਆ। ਇਸ ਦੇ ਬਾਵਜੂਦ ਕੋਰੋਨਾ ਦਾ ਕੋਈ ਮਾਮਲਾ ਵੇਖਣ ਨੂੰ ਮਿਲਿਆ। ਇਸ ਤੋਂ ਸਪਸ਼ਟ ਹੈ ਕਿ ਪੇਂਡੂ ਇਲਾਕਿਆਂ 'ਚ ਕੋਰੋਨਾ ਦਾ ਅਸਰ ਘੱਟ ਹੀ ਰਿਹਾ ਹੈ।


ਹਾਲਾਂਕਿ ਸਿਹਤ ਵਿਭਾਗ ਮੁਤਾਬਕ 52 ਫੀਸਦ ਮਰੀਜ਼ ਪੇਂਡੂ ਖੇਤਰਾਂ ਨਾਲ ਸਬੰਧਤ ਹਨ ਜਦਕਿ 48 ਫੀਸਦ ਸ਼ਹਿਰੀ ਖਿੱਤੇ ਨਾਲ ਸਬੰਧਤ ਹਨ ਪਰ ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਨ੍ਹਾਂ 'ਚ ਜ਼ਿਆਦਾਤਰ ਮਰੀਜ਼ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਇਸ ਲਈ ਸਿੱਧੇ ਰੂਪ ਵਿੱਚ ਪਿੰਡਾਂ ਤੱਕ ਕੋਰੋਨਾ ਨਹੀਂ ਪਹੁੰਚਿਆ।


ਪੰਜਾਬ 'ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦਾ ਅੰਕੜਾ ਇਕਦਮ ਉਸ ਵੇਲੇ ਵਧਿਆ ਜਦੋਂ ਹਜ਼ੂਰ ਸਾਹਿਬ ਤੋਂ ਸ਼ਰਧਾਲੂ ਪੰਜਾਬ ਪਰਤੇ। ਜੇਕਰ ਇਨ੍ਹਾਂ ਸ਼ਰਧਾਲੂਆਂ ਤੇ ਜਵਾਹਰਪੁਰ ਦੇ ਮਰੀਜ਼ਾਂ ਨੂੰ ਇੱਕ ਪਾਸੇ ਕਰ ਦੇਈਏ ਤਾਂ ਹੁਣ ਤਕ ਪੌਜ਼ੇਟਿਵ ਮਾਮਲਿਆਂ 'ਚੋਂ 1300 ਮਰੀਜ਼ਾਂ ਦੀ ਸੰਖਿਆਂ ਘੱਟ ਜਾਵੇਗੀ।


ਇਹ ਵੀ ਪੜ੍ਹੋ: ਕੈਪਟਨ ਨੂੰ ਅੱਖਾਂ ਵਿਖਾਉਣ ਵਾਲਿਆਂ ਨੂੰ ਲੱਗੇਗਾ ਝਟਕਾ, ਮੰਤਰੀ ਮੰਡਲ 'ਚ ਫੇਰਬਦਲ ਦੀ ਚਰਚਾ


ਇਹ ਵੀ ਪੜ੍ਹੋ: ਕਾਂਗਰਸੀ ਵਿਧਾਇਕ ਨਾਲ ਸਾਬਕਾ ਡੀਐਸਪੀ ਨੇ ਲਿਆ ਪੰਗਾ, ਹੁਣ ਕੇਸ ਦਰਜ


ਇਹ ਵੀ ਕਿਹਾ ਜਾ ਰਿਹਾ ਹੈ ਕਿ ਪੇਂਡੂ ਖਿੱਤੇ ਦੇ ਜੋ ਲੋਕ ਕੋਰੋਨਾ ਦੀ ਮਾਰ ਹੇਠ ਆਏ, ਉਹ ਸ਼ਹਿਰੀ ਇਲਾਕਿਆਂ 'ਚ ਆਉਣ ਤੋਂ ਬਾਅਦ ਪ੍ਰਭਾਵਿਤ ਹੋਏ। ਇਸ ਤੋਂ ਇਹ ਗੱਲ ਸਪਸ਼ਟ ਹੈ ਕਿ ਪਿੰਡਾਂ 'ਚ ਇਹ ਲੋਕ ਸੁਰੱਖਿਅਤ ਸਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ