4 ਨਵੰਬਰ ਯਾਨੀਕਿ ਅੱਜ ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ ਮੌਸਮ ਬਦਲਣ ਵਾਲਾ ਹੈ। ਵੈਸਟਰਨ ਡਿਸਟਰਬੈਂਸ (Western Disturbance) ਸਰਗਰਮ ਹੋਵੇਗਾ, ਜਿਸ ਕਾਰਨ ਅੱਜ ਅਤੇ ਕੱਲ੍ਹ ਕਈ ਥਾਵਾਂ 'ਤੇ ਹਲਕੀ ਵਰਖਾ ਹੋਣ ਦੀ ਸੰਭਾਵਨਾ ਹੈ। ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਇਸ ਬਾਰੇ ਅਨੁਮਾਨ ਜਤਾਇਆ ਗਿਆ ਹੈ। ਹਾਲਾਂਕਿ ਚਾਰ ਦਿਨਾਂ ਬਾਅਦ ਰਾਤ ਦੇ ਤਾਪਮਾਨ ਵਿੱਚ ਕਮੀ ਆਵੇਗੀ ਅਤੇ ਮੌਸਮ ਹੋਰ ਠੰਢਾ ਹੋਵੇਗਾ।

Continues below advertisement

ਕੁੱਝ ਇਲਾਕਿਆਂ 'ਚ ਨਜ਼ਰ ਆਵੇਗਾ ਕੋਹਰਾ

ਕੁਝ ਇਲਾਕਿਆਂ ਵਿੱਚ ਹਲਕਾ ਤੋਂ ਦਰਮਿਆਨਾ ਕੋਹਰਾ ਵੀ ਛਾ ਸਕਦਾ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਦਾ ਇਜਾਫ਼ਾ ਦਰਜ ਕੀਤਾ ਗਿਆ ਹੈ, ਜੋ ਹੁਣ ਔਸਤ ਤਾਪਮਾਨ ਦੇ ਨੇੜੇ ਪਹੁੰਚ ਗਿਆ ਹੈ। ਮਾਨਸਾ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 32.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਇਸਦੇ ਨਾਲ ਹੀ ਪਰਾਲੀ ਸਾੜਨ ਦੇ 248 ਮਾਮਲੇ ਦਰਜ ਕੀਤੇ ਗਏ ਹਨ। ਪਟਿਆਲਾ ਅਤੇ ਖੰਨਾ ਦੀ ਹਵਾ ਸਭ ਤੋਂ ਪ੍ਰਦੂਸ਼ਿਤ ਰਹੀ ਹੈ। ਇਨ੍ਹਾਂ ਦੋਨਾਂ ਜ਼ਿਲ੍ਹਿਆਂ ਦਾ AQI ਕ੍ਰਮਵਾਰ 214 ਅਤੇ 231 ਦਰਜ ਕੀਤਾ ਗਿਆ ਹੈ।

Continues below advertisement

ਤਿੰਨ ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾਵੈਸਟਰਨ ਡਿਸਟਰਬੈਂਸ ਦੇ ਕਾਰਨ ਅੱਜ ਹਿਮਾਚਲ ਨਾਲ ਲੱਗਦੇ ਕੁਝ ਜ਼ਿਲ੍ਹਿਆਂ 'ਚ ਬੱਦਲ ਛਾਏ ਰਹਿ ਸਕਦੇ ਹਨ। ਹੁਸ਼ਿਆਰਪੁਰ, ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਚੰਡੀਗੜ੍ਹ ਵਿੱਚ ਦੋਵੇਂ ਦਿਨ ਅਸਮਾਨ ਸਾਫ਼ ਰਹਿਣ ਦੀ ਸੰਭਾਵਨਾ ਹੈ, ਪਰ ਇੱਥੇ ਵੀ ਰਾਤ ਦੇ ਤਾਪਮਾਨ 'ਚ ਕਮੀ ਆਵੇਗੀ।

16 ਜ਼ਿਲ੍ਹਿਆਂ 'ਚ ਪਰਾਲੀ ਸਾੜਨ ਦੇ 248 ਨਵੇਂ ਮਾਮਲੇ

ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਇਸ ਕਾਰਨ ਹਵਾ ਲਗਾਤਾਰ ਪ੍ਰਦੂਸ਼ਿਤ ਹੋ ਰਹੀ ਹੈ। ਪੁਲਿਸ ਵੀ ਪਰਾਲੀ ਸਾੜਨ ਵਾਲਿਆਂ 'ਤੇ ਸਖ਼ਤੀ ਕਰ ਰਹੀ ਹੈ। 16 ਜ਼ਿਲ੍ਹਿਆਂ 'ਚ 248 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਹੁਣ ਤੱਕ ਕੁੱਲ 2518 ਕੇਸ ਦਰਜ ਹੋ ਚੁੱਕੇ ਹਨ। ਇਸ ਨਾਲ ਹਵਾ ਦੀ ਗੁਣਵੱਤਾ 'ਤੇ ਸਿੱਧਾ ਅਸਰ ਪਿਆ ਹੈ। ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।

 

ਖੰਨਾ ਸਭ ਤੋਂ ਪ੍ਰਦੂਸ਼ਿਤ, ਰੂਪਨਗਰ ਦੀ ਹਵਾ ਸਭ ਤੋਂ ਸਾਫ਼

ਪਰਾਲੀ ਸਾੜਨ ਦਾ ਅਸਰ ਪੰਜਾਬ ਦੇ ਮੌਸਮ 'ਤੇ ਸਪੱਸ਼ਟ ਤੌਰ 'ਤੇ ਪੈ ਰਿਹਾ ਹੈ। ਇਸ ਕਾਰਨ ਹਵਾ ਪ੍ਰਦੂਸ਼ਿਤ ਹੋ ਰਹੀ ਹੈ। ਅੱਜ ਸਵੇਰੇ ਛੇ ਵਜੇ ਅੰਮ੍ਰਿਤਸਰ ਦਾ AQI 138, ਲੁਧਿਆਣਾ 209, ਬਠਿੰਡਾ 182, ਜਲੰਧਰ 197, ਖੰਨਾ 231, ਮੰਡੀ ਗੋਬਿੰਦਗੜ੍ਹ 168 ਅਤੇ ਪਟਿਆਲਾ 214 ਦਰਜ ਕੀਤਾ ਗਿਆ। ਜਦਕਿ ਹਿਮਾਚਲ ਨਾਲ ਲੱਗਦੇ ਰੂਪਨਗਰ ਦੀ ਹਵਾ ਸਭ ਤੋਂ ਸਾਫ਼ ਰਹੀ, ਇੱਥੇ AQI 96 ਦਰਜ ਕੀਤਾ ਗਿਆ ਹੈ।