ਦੇਸ਼ 'ਚ ਭਿਆਨਕ ਗਰਮੀ ਦੇ ਵਿਚਕਾਰ ਮੌਸਮ ਇਕ ਵਾਰ ਫਿਰ ਕਰਵਟ ਲੈਣ ਜਾ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਕਈ ਰਾਜਾਂ 'ਚ ਤੂਫਾਨ, ਬਾਰਿਸ਼ ਅਤੇ ਗੜ੍ਹੇਮਾਰੀ ਦਾ ਅਲਰਟ ਜਾਰੀ ਕੀਤਾ ਹੈ। ਇਸ ਨਾਲ ਜਿੱਥੇ ਲੋਕਾਂ ਨੂੰ ਤੇਜ਼ ਗਰਮੀ ਤੋਂ ਰਾਹਤ ਮਿਲ ਸਕਦੀ ਹੈ, ਉੱਥੇ ਕੁਝ ਇਲਾਕਿਆਂ 'ਚ ਭਾਰੀ ਨੁਕਸਾਨ ਦੀ ਵੀ ਸੰਭਾਵਨਾ ਹੈ। ਆਓ ਜਾਣਦੇ ਹਾਂ ਕਿਸ ਰਾਜ 'ਚ ਕਦੋਂ ਅਤੇ ਕਿਵੇਂ ਮੌਸਮ ਦਾ ਮਿਜਾਜ਼ ਬਦਲੇਗਾ।

ਮੌਸਮ ਦਾ ਅਲਰਟ (28 ਅਪ੍ਰੈਲ ਤੋਂ 1 ਮਈ 2025):

ਹਿਮਾਚਲ ਪ੍ਰਦੇਸ਼:1 ਮਈ: ਗੜ੍ਹੇਮਾਰੀ, ਬਾਰਿਸ਼ ਅਤੇ ਤੇਜ਼ ਹਵਾਵਾਂ ਦਾ ਅਲਰਟ। ਉੱਚ ਪਹਾੜੀ ਇਲਾਕਿਆਂ 'ਚ ਬਰਫਬਾਰੀ ਦੀ ਸੰਭਾਵਨਾ।ਹਰਿਆਣਾ ਅਤੇ ਚੰਡੀਗੜ੍ਹ:29-30 ਅਪ੍ਰੈਲ: ਲੂ ਦੀਆਂ ਸਥਿਤੀਆਂ, ਖਾਸਕਰ ਦੱਖਣੀ ਹਿੱਸਿਆਂ 'ਚ।1 ਮਈ: ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਅਤੇ ਗਰਜ-ਚਮਕ ਦੀ ਸੰਭਾਵਨਾ, ਜਿਸ ਨਾਲ ਗਰਮੀ ਤੋਂ ਰਾਹਤ ਮਿਲ ਸਕਦੀ ਹੈ।ਉੱਤਰ ਪ੍ਰਦੇਸ਼:29 ਅਪ੍ਰੈਲ ਤੋਂ: ਪੂਰਬੀ ਅਤੇ ਪੱਛਮੀ ਯੂਪੀ 'ਚ ਤੇਜ਼ ਹਵਾਵਾਂ (40-50 ਕਿਮੀ/ਘੰਟਾ), ਬਾਰਿਸ਼ ਅਤੇ ਗੜ੍ਹੇਮਾਰੀ ਦਾ ਅਲਰਟ। ਖਾਸਕਰ ਆਗਰਾ, ਮਥੁਰਾ, ਅਤੇ ਲਖਨਊ ਦੇ ਆਸਪਾਸ।ਰਾਜਸਥਾਨ:28-30 ਅਪ੍ਰੈਲ: ਜੈਪੁਰ, ਜੋਧਪੁਰ, ਅਤੇ ਬੀਕਾਨੇਰ ਵਰਗੇ ਇਲਾਕਿਆਂ 'ਚ ਲੂ ਦਾ ਅਸਰ।1 ਮਈ: ਪੱਛਮੀ ਰਾਜਸਥਾਨ 'ਚ ਹਲਕੀ ਬਾਰਿਸ਼ ਅਤੇ ਤੂਫਾਨ ਦੀ ਸੰਭਾਵਨਾ।

ਜਾਣੋ ਪੰਜਾਬ ਦੇ ਮੌਸਮ ਦਾ ਹਾਲ

ਪੰਜਾਬ 'ਚ ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਦਿਨਾਂ 'ਚ ਪੰਜਾਬ 'ਚ ਗਰਮੀ ਦੀ ਲਹਿਰ (ਲੂ) ਦਾ ਜ਼ੋਰ ਰਹੇਗਾ। ਅੱਜ ਸੂਬੇ 'ਚ ਔਸਤ ਵੱਧ ਤੋਂ ਵੱਧ ਤਾਪਮਾਨ 'ਚ 0.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ, ਪਰ ਤਾਪਮਾਨ ਆਮ ਨਾਲੋਂ 2.8 ਡਿਗਰੀ ਸੈਲਸੀਅਸ ਜ਼ਿਆਦਾ ਹੈ। ਬਠਿੰਡਾ 'ਚ ਸੂਬੇ ਦਾ ਸਭ ਤੋਂ ਵੱਧ ਤਾਪਮਾਨ 42.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਭਾਰਤੀ ਮੌਸਮ ਵਿਭਾਗ (IMD) ਚੰਡੀਗੜ੍ਹ ਅਨੁਸਾਰ, 1 ਮਈ 2025 ਤੱਕ ਪੰਜਾਬ 'ਚ ਲੂ ਦਾ ਅਸਰ ਜਾਰੀ ਰਹੇਗਾ। ਨਾਲ ਹੀ, 1 ਮਈ ਨੂੰ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ 'ਚ ਗਰਜ-ਚਮਕ, ਬਿਜਲੀ ਗਰਜਣ ਅਤੇ ਤੇਜ਼ ਹਵਾਵਾਂ ਦਾ ਅਲਰਟ ਹੈ। ਜਦਕਿ ਹੋਰ ਜ਼ਿਲ੍ਹਿਆਂ 'ਚ ਲੂ ਦੀਆਂ ਸਥਿਤੀਆਂ ਦੇਖਣ ਨੂੰ ਮਿਲ ਸਕਦੀਆਂ ਹਨ।

1 ਮਈ ਤੱਕ ਜਾਰੀ ਅਲਰਟ

28 ਅਪ੍ਰੈਲ (ਦਿਨ 1): ਪੰਜਾਬ ਦੇ ਉੱਤਰੀ ਜ਼ਿਲਿਆਂ (ਜਿਵੇਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਆਦਿ) ਵਿੱਚ ਮੌਸਮ ਸਧਾਰਣ ਰਹੇਗਾ, ਜਦੋਂ ਕਿ ਦੱਖਣੀ ਜ਼ਿਲਿਆਂ (ਜਿਵੇਂ ਫ਼ਾਜ਼ਿਲਕਾ, ਬਠਿੰਡਾ, ਫਰੀਦਕੋਟ ਆਦਿ) ਵਿੱਚ ਲੂ ਨੂੰ ਲੈ ਕੇ ਅਲਰਟ ਹੈ।29 ਅਪ੍ਰੈਲ (ਦਿਨ 2): ਰਾਜ ਦੇ ਜ਼ਿਆਦਾਤਰ ਹਿੱਸੇ ਵਿੱਚ ਯੈਲੋ ਅਲਰਟ ਰਹੇਗਾ।30 ਅਪ੍ਰੈਲ (ਦਿਨ 3): ਚੇਤਾਵਨੀ ਜਾਰੀ ਰਹੇਗੀ ਪਰ ਕੁਝ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਸਥਿਤੀ ਬਿਹਤਰ ਹੋਣ ਦੀ ਸੰਭਾਵਨਾ ਹੈ।1 ਮਈ (ਦਿਨ 4): ਅੱਧਾ ਪੰਜਾਬ ਹਰੇ ਖੇਤਰ ਵਿੱਚ ਆ ਜਾਵੇਗਾ, ਜਿਸ ਦਾ ਮਤਲਬ ਹੈ ਕਿ ਉੱਥੇ ਕੋਈ ਮੌਸਮ ਚੇਤਾਵਨੀ ਨਹੀਂ ਰਹੇਗੀ, ਜਦੋਂ ਕਿ ਕੁਝ ਦੱਖਣੀ ਜ਼ਿਲਿਆਂ ਵਿੱਚ ਹੁਣ ਵੀ ਚੇਤਾਵਨੀ ਬਣੀ ਰਹੇਗੀ।

ਪੰਜਾਬ ਦੇ ਸ਼ਹਿਰਾਂ ਵਿੱਚ ਅੱਜ ਮੌਸਮ

ਅ੍ਰੰਮਿਤਸਰ - ਅੱਜ ਆਸਮਾਨ ਸਾਫ ਰਹੇਗਾ। ਤਾਪਮਾਨ ਵਿੱਚ ਬਦਲਾਅ ਬਹੁਤ ਘੱਟ ਹੋਵੇਗਾ। ਤਾਪਮਾਨ 19 ਤੋਂ 41 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਜਲੰਧਰ - ਅੱਜ ਆਸਮਾਨ ਸਾਫ ਰਹੇਗਾ। ਤਾਪਮਾਨ ਵਿੱਚ ਬਦਲਾਅ ਬਹੁਤ ਘੱਟ ਹੋਵੇਗਾ। ਤਾਪਮਾਨ 19 ਤੋਂ 40 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਲੁਧਿਆਨਾ - ਅੱਜ ਆਸਮਾਨ ਸਾਫ ਰਹੇਗਾ। ਤਾਪਮਾਨ ਵਿੱਚ ਬਦਲਾਅ ਬਹੁਤ ਘੱਟ ਹੋਵੇਗਾ। ਤਾਪਮਾਨ 21 ਤੋਂ 42 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਪਟਿਆਲਾ - ਅੱਜ ਆਸਮਾਨ ਸਾਫ ਰਹੇਗਾ। ਤਾਪਮਾਨ ਵਿੱਚ ਬਦਲਾਅ ਬਹੁਤ ਘੱਟ ਹੋਵੇਗਾ। ਤਾਪਮਾਨ 19 ਤੋਂ 43 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਮੋਹਾਲੀ - ਅੱਜ ਆਸਮਾਨ ਸਾਫ ਰਹੇਗਾ। ਤਾਪਮਾਨ ਵਿੱਚ ਬਦਲਾਅ ਬਹੁਤ ਘੱਟ ਹੋਵੇਗਾ। ਤਾਪਮਾਨ 26 ਤੋਂ 41 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਤਾਪਮਾਨ ਅਤੇ ਮੌਸਮ ਦੀਆਂ ਸਥਿਤੀਆਂ ਜ਼ਿਲ੍ਹੇ ਅਤੇ ਦਿਨ ਦੇ ਹਿਸਾਬ ਨਾਲ ਵੱਖ-ਵੱਖ ਹੋ ਸਕਦੀਆਂ ਹਨ। 1 ਮਈ ਨੂੰ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ (ਜਿਵੇਂ ਪਠਾਨਕੋਟ, ਹੁਸ਼ਿਆਰਪੁਰ) ਵਿੱਚ ਗਰਜ-ਚਮਕ, ਬਿਜਲੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ। ਦੱਖਣੀ ਜ਼ਿਲ੍ਹਿਆਂ ਵਿੱਚ ਲੂ ਦਾ ਅਸਰ ਜਾਰੀ ਰਹਿ ਸਕਦਾ ਹੈ।  

ਸੁਰੱਖਿਆ ਲਈ ਸੁਝਾਅ:

ਦੁਪਹਿਰ 12 ਤੋਂ 3 ਵਜੇ ਤੱਕ ਧੁੱਪ ਵਿੱਚ ਜਾਣ ਤੋਂ ਬਚੋ।ਪਾਣੀ ਅਤੇ ORS ਪੀਂਦੇ ਰਹੋ।ਹਲਕੇ ਅਤੇ ਸੁੱਤੀ ਦੇ ਕੱਪੜੇ ਪਹਿਨੋ।ਸਿਰ ਨੂੰ ਟੋਪੀ ਜਾਂ ਰੁਮਾਲ ਨਾਲ ਢੱਕੋ।