ਪੰਜਾਬ ‘ਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਪਿਛਲੇ ਇੱਕ ਹਫ਼ਤੇ ਦੌਰਾਨ ਤਾਪਮਾਨ ‘ਚ 1 ਤੋਂ 2 ਡਿਗਰੀ ਤੱਕ ਵਾਧਾ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਦੇ ਹਫ਼ਤੇ ‘ਚ ਤਾਪਮਾਨ ‘ਚ ਵੱਡਾ ਫਰਕ ਨਹੀਂ ਵੇਖਣ ਨੂੰ ਮਿਲੇਗਾ- ਨਾ ਇਹ ਕਾਫੀ ਵੱਧੇਗਾ ਅਤੇ ਨਾ ਹੀ ਘਟੇਗਾ। ਹਾਲਾਂਕਿ ਇਸ ਦੌਰਾਨ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੇ ਚਾਂਸ ਵੀ ਨਹੀਂ ਦਿਖ ਰਹੇ।

Continues below advertisement

ਮੀਂਹ ਨੂੰ ਲੈ ਕੇ ਮੌਸਮ ਵਿਭਾਗ ਨੇ ਆਖੀ ਇਹ ਗੱਲ

ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਅਗਲੇ ਦੋ ਹਫ਼ਤਿਆਂ ਤੱਕ ਮੀਂਹ ਦੇ ਕੋਈ ਅਸਾਰ ਨਹੀਂ ਹਨ, ਜਿਸ ਕਾਰਨ ਮੌਸਮ ਖੁਸ਼ਕ ਰਹੇਗਾ। ਅਕਤੂਬਰ ਮਹੀਨੇ ਤੋਂ ਖਰਾਬ ਹੋਈ ਹਵਾ ਦੀ ਕੁਵਾਲਿਟੀ ਅਜੇ ਵੀ ਜਿਵੇਂ-ਦੀ-ਤਿਵੇਂ ਬਣੀ ਹੋਈ ਹੈ। ਵਾਤਾਵਰਣ ਮਾਹਿਰ ਦਾ ਕਹਿਣਾ ਹੈ ਕਿ ਹਵਾ ਦਾ ਵਹਾਅ ਘੱਟ ਹੋਣ ਕਰਕੇ ਐਅਰ-ਲਾਕ ਦੀ ਸਥਿਤੀ ਬਣ ਚੁੱਕੀ ਹੈ। ਮੀਂਹ ਪੈਣ ਤੋਂ ਬਾਅਦ ਹੀ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਉਮੀਦ ਹੈ।

Continues below advertisement

ਪੰਜਾਬ ਦੇ ਕਈ ਸ਼ਹਿਰਾਂ ‘ਚ ਹਵਾ ਦੀ ਗੁਣਵੱਤਾ ਠੀਕ ਨਹੀਂ ਹੈ। ਰਾਤ 9 ਵਜੇ ਦੇ AQI ਮੁਤਾਬਕ, ਅਮ੍ਰਿਤਸਰ ‘ਚ AQI 196 ਰਿਹਾ ਤੇ ਪਿਛਲੇ 24 ਘੰਟਿਆਂ ‘ਚ ਇਹ 310 ਤੱਕ ਗਿਆ। ਜਲੰਧਰ ‘ਚ AQI 117 ਰਿਹਾ ਤੇ ਵੱਧ ਤੋਂ ਵੱਧ 147 ਦਰਜ ਹੋਇਆ। ਲੁਧਿਆਣਾ ‘ਚ AQI 173 ਰਿਹਾ ਅਤੈ ਵੱਧ ਤੋਂ ਵੱਧ 214 ਰਿਹਾ। ਪਟਿਆਲਾ ‘ਚ ਹਵਾ ਦੀ ਗੁਣਵੱਤਾ ਹੋਰ ਵੀ ਖਰਾਬ ਰਹੀ ਜਿਥੇ AQI 159 ਰਿਹਾ ਅਤੇ 24 ਘੰਟਿਆਂ ‘ਚ 252 ਤੱਕ ਪਹੁੰਚ ਗਿਆ। ਖੰਨਾ ਅਤੇ ਮੰਡੀ ਗੋਬਿੰਦਗੜ੍ਹ ‘ਚ ਵੀ ਹਵਾ ਪ੍ਰਦੂਸ਼ਣ ਚਿੰਤਾ ਵਾਲੇ ਪੱਧਰ ‘ਤੇ ਰਿਹਾ। ਬਠਿੰਡਾ ਦਾ ਤਾਜ਼ਾ ਡਾਟਾ ਉਪਲਬਧ ਨਹੀਂ, ਪਰ ਵੱਧ ਤੋਂ ਵੱਧ AQI 223 ਦਰਜ ਹੋਇਆ।

ਪੰਜਾਬ ‘ਚ ਅਧਿਕਤਮ ਤਾਪਮਾਨ ਮੁੜ 30 ਡਿਗਰੀ ਤੋਂ ਵੱਧ ਪਹੁੰਚ ਗਿਆ ਹੈ। ਮੌਸਮ ਵਿਭਾਗ ਮੁਤਾਬਕ ਰਾਜ ਦੇ ਅਧਿਕਤਮ ਤਾਪਮਾਨ ‘ਚ 0.1 ਡਿਗਰੀ ਦੀ ਹਲਕਾ ਵਾਧਾ ਦਰਜ ਕੀਤੀ ਗਈ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ‘ਚ 30.3 ਡਿਗਰੀ ਰਿਹਾ। ਇਸ ਤੋਂ ਇਲਾਵਾ ਅੰਮ੍ਰਿਤਸਰ ‘ਚ 25.5 ਡਿਗਰੀ, ਲੁਧਿਆਣਾ ‘ਚ 26.9 ਡਿਗਰੀ, ਪਟਿਆਲਾ ‘ਚ 27.5 ਡਿਗਰੀ, ਪਠਾਨਕੋਟ ‘ਚ 26.5 ਡਿਗਰੀ, ਫਰੀਦਕੋਟ ‘ਚ 27 ਡਿਗਰੀ ਅਤੇ ਗੁਰਦਾਸਪੁਰ ‘ਚ 23 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਰਾਜ ਦੇ ਔਸਤ ਘੱਟ ਤੋਂ ਘੱਟ ਤਾਪਮਾਨ ‘ਚ ਕੋਈ ਵਾਧਾ-ਘਾਟ ਨਹੀਂ ਆਈ। ਫਰੀਦਕੋਟ ਦਾ ਘੱਟੋ-ਘੱਟ ਤਾਪਮਾਨ 6.5 ਡਿਗਰੀ ਰਿਹਾ।

ਪੰਜਾਬ ਦੇ ਮੁੱਖ ਸ਼ਹਿਰਾਂ ‘ਚ ਤਾਪਮਾਨ ਦਾ ਅੰਦਾਜ਼ਾ ਇਹ ਹੈ: ਅੰਮ੍ਰਿਤਸਰ ‘ਚ ਅਧਿਕਤਮ ਤਾਪਮਾਨ 24°C ਅਤੇ ਘੱਟੋ-ਘੱਟ 10°C ਰਹਿਣ ਦੀ ਸੰਭਾਵਨਾ ਹੈ, ਨਾਲੇ ਮੌਸਮ ਸਾਫ਼ ਰਹੇਗਾ ਅਤੇ ਧੁੱਪ ਖਿੜੇਗੀ। ਜਲੰਧਰ ‘ਚ ਵੀ 24°C ਅਧਿਕਤਮ ਅਤੇ 10°C ਘੱਟੋ-ਘੱਟ ਤਾਪਮਾਨ ਰਹੇਗਾ, ਹਲਕੀ ਧੁੱਪ ਰਹਿਣ ਦੀ ਉਮੀਦ ਹੈ। ਲੁਧਿਆਣਾ ‘ਚ 25°C ਅਧਿਕਤਮ ਅਤੇ 10°C ਘੱਟੋ-ਘੱਟ ਤਾਪਮਾਨ ਦੇ ਨਾਲ ਧੁੱਪਦਾਰ ਮੌਸਮ ਰਹੇਗਾ। ਪਟਿਆਲਾ ‘ਚ ਅਧਿਕਤਮ 27°C ਅਤੇ ਘੱਟੋ-ਘੱਟ 10°C ਤਾਪਮਾਨ ਨਾਲ ਪੂਰਾ ਸਾਫ਼ ਮੌਸਮ ਬਣਿਆ ਰਹੇਗਾ। ਮੋਹਾਲੀ ‘ਚ 24°C ਅਧਿਕਤਮ ਅਤੇ 12°C ਘੱਟੋ-ਘੱਟ ਤਾਪਮਾਨ ਦੇ ਨਾਲ ਸਾਫ਼ ਮੌਸਮ ਦੀ ਭਵਿੱਖਬਾਣੀ ਹੈ।