Punjab Weather Today: ਪੰਜਾਬ 'ਚ ਅਗਲੇ ਹਫ਼ਤੇ ਤੱਕ ਮੌਸਮ ਰਹੇਗਾ ਸੁੱਕਾ, ਰਾਤਾਂ ਠੰਢੀਆਂ! ਮੌਸਮੀ ਬਿਮਾਰੀਆਂ ਤੋਂ ਲੋਕ ਰਹਿਣ ਸਾਵਧਾਨ
ਅਕਤੂਬਰ ਮਹੀਨੇ ਦੀ ਸ਼ੁਰੂਆਤ 'ਚ ਪਏ ਮੀਂਹ ਕਰਕੇ ਪੰਜਾਬ ਦੇ ਇਕਦਮ ਮੌਸਮ ਠੰਡ ਹੋ ਗਿਆ। ਭਾਵੇਂ ਦਿਨ ਦੇ ਵਿੱਚ ਧੁੱਪ ਨਿਕਲ ਰਹੀ ਹੈ। ਪਰ ਸਵੇਰੇ-ਸ਼ਾਮ ਕਾਫੀ ਠੰਡ ਮਹਿਸੂਸ ਹੋ ਰਹੀ ਹੈ। ਜਿਸ ਕਰਕੇ ਕਈ ਲੋਕ ਮੌਸਮੀ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਰਹੇ ਹਨ।

ਵੈਸਟਨ ਡਿਸਟਰਬਨ ਦੇ ਸ਼ਾਂਤ ਹੋਣ ਤੋਂ ਬਾਅਦ ਤੋਂ ਪੰਜਾਬ ਵਿੱਚ ਔਸਤ ਤਾਪਮਾਨ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ, ਇਹ ਵਾਧਾ ਬਹੁਤ ਹੀ ਘੱਟ ਹੈ। ਪਿਛਲੇ 24 ਘੰਟਿਆਂ ਵਿੱਚ ਇਹ ਵਾਧਾ ਸਿਰਫ਼ 0.4 ਡਿਗਰੀ ਰਿਹਾ। ਇਸ ਦੇ ਬਾਵਜੂਦ, ਰਾਜ ਦਾ ਤਾਪਮਾਨ ਸਧਾਰਨ ਤੋਂ 2.2 ਡਿਗਰੀ ਘੱਟ ਬਣਿਆ ਹੋਇਆ ਹੈ। ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ ਤਾਪਮਾਨ 32.8 ਡਿਗਰੀ ਰਿਹਾ, ਜੋ ਕਿ ਬਠਿੰਡਾ ਵਿੱਚ ਦਰਜ ਕੀਤਾ ਗਿਆ।
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਰਾਜ ਵਿੱਚ ਅਗਲੇ ਹਫ਼ਤੇ ਮੌਸਮ ਸੁੱਕਾ ਰਹੇਗਾ। ਕਿਸੇ ਵੀ ਥਾਂ ਤੇ ਵਰਖਾ ਦੇ ਆਸਾਰ ਨਹੀਂ ਹਨ। ਕਿਸਾਨ ਮਾਹਿਰਾਂ ਦਾ ਮੰਨਣਾ ਹੈ ਕਿ ਪਿਛਲੇ ਮਹੀਨੇ ਵਰਖਾ ਵਾਲੇ ਦਿਨ ਜ਼ਿਆਦਾ ਰਹਿਣ ਕਾਰਨ ਹਾਲੇ ਵੀ ਝੋਨੇ ਦੀ ਫਸਲ ਕਈ ਥਾਂ ਪੱਕ ਕੇ ਤਿਆਰ ਨਹੀਂ ਹੋਈ। ਇਹ ਧੁੱਪ ਝੋਨੇ ਲਈ ਵਧੀਆ ਰਹੇਗੀ ਅਤੇ ਇਸ ਨਾਲ ਵਾਤਾਵਰਣ ਵਿੱਚ ਹਲਕੀ ਨਮੀ ਵੀ ਬਣੀ ਰਹੇਗੀ।
ਆਉਣ ਵਾਲੇ ਇੱਕ ਹਫ਼ਤੇ ਵਿੱਚ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 3 ਡਿਗਰੀ ਦੀ ਹਲਕੀ ਵਾਧਾ ਦੇਖਣ ਨੂੰ ਮਿਲੇਗੀ। ਇਸ ਦੇ ਬਾਅਦ ਦਿਨ ਦਾ ਤਾਪਮਾਨ ਸਧਾਰਨ ਤੇ ਵਾਪਸ ਆ ਜਾਵੇਗਾ। ਪਰ ਸ਼ਹਿਰਾਂ ਦਾ ਤਾਪਮਾਨ, ਜੋ ਹੁਣ ਤਕਰੀਬਨ 30 ਡਿਗਰੀ ਦੇ ਨੇੜੇ ਦਰਜ ਕੀਤਾ ਜਾ ਰਿਹਾ ਹੈ, 30 ਤੋਂ 32 ਡਿਗਰੀ ਦੇ ਵਿਚਕਾਰ ਹੀ ਰਹੇਗਾ।
ਰਾਤ ਦੇ ਸਮੇਂ ਤਾਪਮਾਨ ਘਟੇਗਾ
ਪੰਜਾਬ ਵਿੱਚ ਰਾਤ ਦਾ ਮੌਸਮ ਠੰਢਾ ਰਹਿਣ ਦਾ ਅੰਦਾਜ਼ਾ ਹੈ। ਹੁਣ ਤਕ ਤਾਪਮਾਨ ਜ਼ਿਆਦਾਤਰ ਸ਼ਹਿਰਾਂ ਵਿੱਚ 18 ਡਿਗਰੀ ਦੇ ਨੇੜੇ ਹੈ। ਅੰਦਾਜ਼ਾ ਹੈ ਕਿ ਅਗਲੇ ਇੱਕ ਹਫ਼ਤੇ ਤੱਕ ਇਹ ਤਾਪਮਾਨ 20 ਡਿਗਰੀ ਤੋਂ ਵੱਧ ਨਹੀਂ ਹੋਵੇਗਾ।
ਪੰਜਾਬ ਦੇ ਕੁਝ ਮੁੱਖ ਸ਼ਹਿਰਾਂ ਵਿੱਚ ਅਗਲੇ ਦਿਨਾਂ ਲਈ ਅੰਦਾਜ਼ਿਤ ਤਾਪਮਾਨ ਇਸ ਪ੍ਰਕਾਰ ਹੈ:
ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ 30.5 ਡਿਗਰੀ ਅਤੇ ਘੱਟ ਤੋਂ ਘੱਟ 18.1 ਡਿਗਰੀ,
ਲੁਧਿਆਣਾ ਵਿੱਚ ਵੱਧ ਤੋਂ ਵੱਧ 31 ਡਿਗਰੀ ਅਤੇ ਘੱਟ ਤੋਂ ਘੱਟ 18.8 ਡਿਗਰੀ,
ਪਟਿਆਲਾ ਵਿੱਚ ਵੱਧ ਤੋਂ ਵੱਧ 32 ਡਿਗਰੀ ਅਤੇ ਘੱਟ ਤੋਂ ਘੱਟ 19.3 ਡਿਗਰੀ,
ਪਠਾਨਕੋਟ ਵਿੱਚ ਵੱਧ ਤੋਂ ਵੱਧ 30 ਡਿਗਰੀ ਅਤੇ ਘੱਟ ਤੋਂ ਘੱਟ 18 ਡਿਗਰੀ,
ਬਠਿੰਡਾ ਵਿੱਚ ਵੱਧ ਤੋਂ ਵੱਧ 32.8 ਡਿਗਰੀ ਅਤੇ ਘੱਟ ਤੋਂ ਘੱਟ 18.7 ਡਿਗਰੀ,
ਫਰੀਦਕੋਟ ਵਿੱਚ ਵੱਧ ਤੋਂ ਵੱਧ 30 ਡਿਗਰੀ ਅਤੇ ਘੱਟ ਤੋਂ ਘੱਟ 17.5 ਡਿਗਰੀ,
ਗੁਰਦਾਸਪੁਰ ਵਿੱਚ ਵੱਧ ਤੋਂ ਵੱਧ 30 ਡਿਗਰੀ ਅਤੇ ਘੱਟ ਤੋਂ ਘੱਟ 17.5 ਡਿਗਰੀ ਰਹੇਗਾ।
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਇਹ ਤਾਪਮਾਨ ਅਗਲੇ ਇੱਕ ਹਫ਼ਤੇ ਤੱਕ ਇਸ ਸੀਮਾ ਵਿੱਚ ਹੀ ਰਹਿਣ ਦੀ ਸੰਭਾਵਨਾ ਹੈ।
ਅੱਜ ਦਾ ਮੌਸਮ ਕਿਵੇਂ ਰਹੇਗਾ ਜਾਣੋ-
ਅੰਮ੍ਰਿਤਸਰ – ਆਸਮਾਨ ਸਾਫ਼ ਰਹੇਗਾ, ਧੁੱਪ ਖਿੱਲੇਗੀ। ਤਾਪਮਾਨ 18 ਤੋਂ 30 ਡਿਗਰੀ ਦੇ ਵਿਚਕਾਰ ਰਹੇਗਾ।
ਜਲੰਧਰ – ਆਸਮਾਨ ਸਾਫ਼ ਰਹੇਗਾ, ਧੁੱਪ ਖਿੱਲੇਗੀ। ਤਾਪਮਾਨ 18 ਤੋਂ 30 ਡਿਗਰੀ ਦੇ ਵਿਚਕਾਰ ਰਹੇਗਾ।
ਲੁਧਿਆਣਾ – ਆਸਮਾਨ ਸਾਫ਼ ਰਹੇਗਾ, ਧੁੱਪ ਖਿੱਲੇਗੀ। ਤਾਪਮਾਨ 18 ਤੋਂ 30 ਡਿਗਰੀ ਦੇ ਵਿਚਕਾਰ ਰਹੇਗਾ।
ਪਟਿਆਲਾ – ਆਸਮਾਨ ਸਾਫ਼ ਰਹੇਗਾ, ਧੁੱਪ ਖਿੱਲੇਗੀ। ਤਾਪਮਾਨ 18 ਤੋਂ 31 ਡਿਗਰੀ ਦੇ ਵਿਚਕਾਰ ਰਹੇਗਾ।
ਮੋਹਾਲੀ – ਆਸਮਾਨ ਸਾਫ਼ ਰਹੇਗਾ, ਧੁੱਪ ਖਿੱਲੇਗੀ। ਤਾਪਮਾਨ 19 ਤੋਂ 31 ਡਿਗਰੀ ਦੇ ਵਿਚਕਾਰ ਰਹੇਗਾ।






















