ਪੰਜਾਬ ਵਿੱਚ ਇਸ ਵੇਲੇ ਵੱਧ ਤੋਂ ਵੱਧ ਤਾਪਮਾਨ ਲਗਭਗ ਸਧਾਰਣ ਹੀ ਬਣਿਆ ਹੋਇਆ ਹੈ, ਪਰ ਘੱਟ ਤੋਂ ਘੱਟ ਤਾਪਮਾਨ ਆਮ ਤੋਂ ਹੇਠਾਂ ਦਰਜ ਕੀਤਾ ਜਾ ਰਿਹਾ ਹੈ। ਅਗਲੇ ਹਫ਼ਤੇ ਮੌਸਮ ਵਿੱਚ ਕਿਸੇ ਵੱਡੇ ਬਦਲਾਅ ਦੀ ਸੰਭਾਵਨਾ ਨਹੀਂ ਹੈ ਅਤੇ ਮੀਂਹ ਦੇ ਚਾਂਸ ਵੀ ਕਾਫੀ ਘੱਟ ਹਨ। ਇਸ ਕਰਕੇ ਮੌਸਮ ਦੇ ਸਧਾਰਣ ਰਹਿਣ ਦੀ ਉਮੀਦ ਹੈ।ਸ਼ਨੀਵਾਰ ਨੂੰ ਪੰਜਾਬ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.2°C ਦੀ ਹਲਕੀ ਵਾਧ ਦਰਜ ਕੀਤੀ ਗਈ, ਜੋ ਕਿ ਸੂਬੇ ਦੇ ਆਮ ਤਾਪਮਾਨ ਦੇ ਕਾਫੀ ਨੇੜੇ ਹੈ।ਰਾਜ ਦਾ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 30.1°C ਰਿਕਾਰਡ ਕੀਤਾ ਗਿਆ। ਦੂਜੇ ਪਾਸੇ, ਔਸਤ ਘੱਟ ਤੋਂ ਘੱਟ ਤਾਪਮਾਨ ਵਿੱਚ 0.4°C ਦੀ ਕਮੀ ਆਈ ਹੈ ਅਤੇ ਇਹ ਆਮ ਤੋਂ 2.6°C ਹੇਠਾਂ ਹੈ। ਸਭ ਤੋਂ ਘੱਟ ਤਾਪਮਾਨ ਫਰੀਦਕੋਟ ਵਿੱਚ 5°C ਦਰਜ ਕੀਤਾ ਗਿਆ।

Continues below advertisement

ਰਾਤਾਂ ਹੋਣਗੀਆਂ ਹੋਰ ਠੰਢੀਆਂਮੌਸਮ ਵਿਗਿਆਨ ਕੇਂਦਰ ਮੁਤਾਬਕ, ਪੰਜਾਬ ਦੇ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 24–26°C, ਜਦਕਿ ਬਾਕੀ ਹਿੱਸਿਆਂ ਵਿੱਚ 26–28°C ਦੇ ਦਰਮਿਆਨ ਰਹੇਗਾ। ਇਸ ਹਫ਼ਤੇ ਵੱਧ ਤੋਂ ਵੱਧ ਤਾਪਮਾਨ ਦੇ ਸੂਬੇ ਵਿੱਚ ਆਮ ਪੱਧਰ ਦੇ ਨੇੜੇ ਰਹਿਣ ਦੀ ਉਮੀਦ ਹੈ।

ਦੂਜੇ ਪਾਸੇ, ਉੱਤਰੀ ਅਤੇ ਦੱਖਣ-ਪੱਛਮੀ ਜ਼ਿਲ੍ਹਿਆਂ ਵਿੱਚ ਘੱਟ ਤੋਂ ਘੱਟ ਤਾਪਮਾਨ 6–8°C, ਅਤੇ ਹੋਰ ਇਲਾਕਿਆਂ ਵਿੱਚ 8–10°C ਦੇ ਵਿਚਕਾਰ ਰਹੇਗਾ।ਘੱਟ ਤੋਂ ਘੱਟ ਤਾਪਮਾਨ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਆਮ ਤੋਂ ਹੇਠਾਂ ਰਹੇਗਾ, ਸਿਰਫ਼ ਕੁਝ ਕੇਂਦਰੀ ਅਤੇ ਪੂਰਬੀ ਇਲਾਕਿਆਂ ਵਿੱਚ ਇਹ ਆਮ ਪੱਧਰ ਦੇ ਨੇੜੇ ਰਹਿ ਸਕਦਾ ਹੈ। ਭਾਰਤ ਦੇ ਮੌਸਮ ਵਿਭਾਗ ਦੇ ਅਨੁਸਾਰ, ਇਸ ਹਫ਼ਤੇ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ ਘੱਟ ਹੈ ਅਤੇ ਮੌਸਮ ਤਕਰੀਬਨ ਠੰਡਾ ਹੀ ਰਹੇਗਾ।ਕੁੱਲ ਮਿਲਾ ਕੇ, ਰਾਜ ਵਿੱਚ ਦਿਨ ਦਾ ਤਾਪਮਾਨ ਆਮ ਤੋਂ ਹਲਕਾ ਜਿਹਾ ਉੱਪਰ ਅਤੇ ਰਾਤ ਦਾ ਤਾਪਮਾਨ ਆਮ ਤੋਂ ਹੇਠਾਂ ਰਹੇਗਾ, ਜਿਸ ਨਾਲ ਠੰਡ ਦਾ ਅਹਿਸਾਸ ਤਾਂ ਹੋਵੇਗਾ ਪਰ ਕੜਾਕੇ ਦੀ ਠੰਡ ਨਹੀਂ ਪਵੇਗੀ।

Continues below advertisement

ਅੰਮ੍ਰਿਤਸਰ: ਦਿਨ ਦਾ ਤਾਪਮਾਨ 24°C, ਰਾਤ ਦਾ 10°C ਅਤੇ ਮੌਸਮ ‘ਚ ਧੁੱਪ ਖਿੱਲੇਗੀ।

ਜਲੰਧਰ: ਦਿਨ 24°C, ਰਾਤ 10°C, ਮੌਸਮ ਹਲਕੀ ਧੁੱਪ।

ਲੁਧਿਆਣਾ: ਦਿਨ 25°C, ਰਾਤ 9°C, ਧੁੱਪ ਰਹੇਗੀ।

ਪਟਿਆਲਾ: ਦਿਨ 26°C, ਰਾਤ 9°C, ਸਾਫ਼ ਮੌਸਮ।

ਮੋਹਾਲੀ: ਦਿਨ 27°C, ਰਾਤ 13°C, ਸਾਫ਼ ਮੌਸਮ।

ਕੁੱਲ ਮਿਲਾਕੇ, ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਦਿਨ ਦੌਰਾਨ ਹਲਕੀ ਤੋਂ ਤਿੱਖੀ ਧੁੱਪ ਤੇ ਰਾਤ ਨੂੰ ਠੰਢ ਵਧਣ ਦੀ ਸੰਭਾਵਨਾ ਹੈ।