ਪੰਜਾਬ ਦੇ 7 ਜ਼ਿਲ੍ਹਿਆਂ- ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਵਿੱਚ ਅੱਜ ਵੀ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸਦੇ ਨਾਲ ਹੀ ਡੈਂਮਾਂ ਦੇ ਜਲ-ਪੱਧਰ ਵਿੱਚ ਵੱਡਾ ਫਰਕ ਨਹੀਂ ਆਇਆ, ਪਰ ਤਰਨਤਾਰਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਹਾਲਾਤ ਅਜੇ ਵੀ ਖਰਾਬ ਹਨ।
ਜਾਣੋ ਡੈਮਾਂ ਦਾ ਹਾਲ
ਸ਼ਨੀਵਾਰ ਦੇ ਅੰਕੜਿਆਂ ਅਨੁਸਾਰ ਪੋਂਗ ਡੈਂਮ ਦਾ ਜਲ-ਪੱਧਰ 1382.75 ਫੁੱਟ ਦਰਜ ਕੀਤਾ ਗਿਆ। ਇੱਥੇ ਪਾਣੀ ਦੀ ਆਵਕ 38,395 ਕਿਊਸੈਕ ਰਹੀ, ਜਦਕਿ ਨਿਕਾਸੀ ਇਸ ਨਾਲੋਂ ਕਾਫੀ ਵੱਧ 74,427 ਕਿਊਸੈਕ ਦਰਜ ਕੀਤੀ ਗਈ।
ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1666.96 ਫੁੱਟ ਮਾਪਿਆ ਗਿਆ। ਇੱਥੇ ਪਾਣੀ ਦੀ ਆਮਦ 54,870 ਕਿਊਸੈਕ ਰਹੀ, ਜਦੋਂਕਿ ਨਿਕਾਸੀ 43,342 ਕਿਊਸੈਕ ਕੀਤੀ ਗਈ।
ਹਰੀਕੇ ਹੈਡਵਰਕਸ 'ਤੇ ਤਲਾਬ ਦਾ ਪੱਧਰ 688 ਫੁੱਟ ਦਰਜ ਹੋਇਆ। ਉੱਪਰੋਂ ਇੱਥੇ 1,46,120 ਕਿਊਸੈਕ ਪਾਣੀ ਪਹੁੰਚਿਆ। ਇਸ ਵਿੱਚੋਂ ਫਿਰੋਜ਼ਪੁਰ ਫੀਡਰ ਨੂੰ 8,037 ਕਿਊਸੈਕ, ਰਾਜਸਥਾਨ ਫੀਡਰ ਨੂੰ 13,795 ਕਿਊਸੈਕ ਅਤੇ ਮਖੂ ਨਹਿਰ ਨੂੰ 187 ਕਿਊਸੈਕ ਪਾਣੀ ਦਿੱਤਾ ਗਿਆ। ਹੇਠਾਂ ਵੱਲ 1,24,101 ਕਿਊਸੈਕ ਪਾਣੀ ਛੱਡਿਆ ਗਿਆ।
ਇਸ ਕਰਕੇ ਤਰਨਤਾਰਨ ਤੋਂ ਲੈ ਕੇ ਫਾਜ਼ਿਲਕਾ ਤੱਕ ਹਾਲਾਤ ਗੰਭੀਰ ਬਣੇ ਹੋਏ ਹਨ। ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਮੋਗਾ ਇਲਾਕਿਆਂ ਵਿੱਚ ਵੀ ਹੜ੍ਹ ਕਾਰਨ ਸਥਿਤੀ ਨਾਜੁਕ ਹੈ।
ਤਾਪਮਾਨ ਵਿੱਚ ਕਮੀ ਦਰਜ
ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪਿਆ। ਲੁਧਿਆਣਾ ਵਿੱਚ 10.4 ਮਿ.ਮੀ., ਅੰਮ੍ਰਿਤਸਰ ਵਿੱਚ 0.6 ਮਿ.ਮੀ., ਹੁਸ਼ਿਆਰਪੁਰ ਵਿੱਚ 1 ਮਿ.ਮੀ., ਪਠਾਨਕੋਟ ਵਿੱਚ 3.5 ਮਿ.ਮੀ. ਅਤੇ ਰੂਪਨਗਰ ਵਿੱਚ 0.5 ਮਿ.ਮੀ. ਮੀਂਹ ਦਰਜ ਕੀਤਾ ਗਿਆ। ਇਸ ਤੋਂ ਬਾਅਦ ਰਾਜ ਦੇ ਤਾਪਮਾਨ ਵਿੱਚ 1.6 ਡਿਗਰੀ ਦੀ ਕਮੀ ਆਈ ਹੈ। ਹਾਲਾਂਕਿ ਤਾਪਮਾਨ ਅਜੇ ਵੀ ਆਮ ਪੱਧਰ ਦੇ ਨੇੜੇ ਹੀ ਹੈ।
ਪੰਜਾਬ ਦੇ ਸ਼ਹਿਰਾਂ ਵਿੱਚ ਅੱਜ ਦਾ ਮੌਸਮ:ਅੰਮ੍ਰਿਤਸਰ: ਅੱਜ ਹਲਕੇ ਬੱਦਲ ਛਾਏ ਰਹਿਣਗੇ, ਬਾਰਿਸ਼ ਦੀ ਸੰਭਾਵਨਾ ਵੀ ਹੈ। ਤਾਪਮਾਨ 27 ਤੋਂ 31 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।ਜਲੰਧਰ: ਅੱਜ ਹਲਕੇ ਬੱਦਲ ਛਾਏ ਰਹਿਣਗੇ, ਬਾਰਿਸ਼ ਦੀ ਸੰਭਾਵਨਾ ਵੀ ਹੈ। ਤਾਪਮਾਨ 27 ਤੋਂ 31 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨા ਹੈ।ਲੁਧਿਆਣਾ: ਅੱਜ ਹਲਕੇ ਬੱਦਲ ਛਾਏ ਰਹਿਣਗੇ, ਬਾਰਿਸ਼ ਦੀ ਸੰਭਾਵਨਾ ਵੀ ਹੈ। ਤਾਪਮਾਨ 24 ਤੋਂ 31 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।ਪਟਿਆਲਾ: ਅੱਜ ਹਲਕੇ ਬੱਦਲ ਛਾਏ ਰਹਿਣਗੇ, ਬਾਰਿਸ਼ ਦੀ ਸੰਭਾਵਨਾ ਵੀ ਹੈ। ਤਾਪਮਾਨ 25 ਤੋਂ 31 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।ਮੋਹਾਲੀ: ਅੱਜ ਹਲਕੇ ਬੱਦਲ ਛਾਏ ਰਹਿਣਗੇ, ਬਾਰਿਸ਼ ਦੀ ਸੰਭਾਵਨਾ ਵੀ ਹੈ। ਤਾਪਮਾਨ 25 ਤੋਂ 31 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।