Punjab Weather Today: ਸਾਵਣ ਦੇ ਪਹਿਲੇ ਸੋਮਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ, ਜਿਸ ਕਾਰਨ ਰਾਜ ਦੇ ਔਸਤ ਤਾਪਮਾਨ ਵਿੱਚ 1.5 ਡਿਗਰੀ ਦੀ ਕਮੀ ਆਈ ਹੈ। ਇਸ ਸਮੇਂ ਰਾਜ ਦਾ ਔਸਤ ਤਾਪਮਾਨ ਸਧਾਰਨ ਨਾਲੋਂ 2.8 ਡਿਗਰੀ ਘੱਟ ਦਰਜ ਕੀਤਾ ਗਿਆ ਹੈ।

Continues below advertisement


ਅੱਜ (15 ਜੁਲਾਈ) ਪੰਜਾਬ ਵਿੱਚ ਮੀਂਹ ਨੂੰ ਲੈ ਕੇ ਕਿਤੇ ਵੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਹਾਲਾਤ ਦੇ ਅਧਾਰ 'ਤੇ ਅੱਜ ਵੀ ਮੌਸਮ ਵਿਭਾਗ ਵੱਲੋਂ ਫਲੈਸ਼ ਅਲਰਟ ਜਾਰੀ ਕੀਤਾ ਜਾ ਸਕਦਾ ਹੈ।


ਮੌਸਮ ਵਿਗਿਆਨ ਕੇਂਦਰ ਅਨੁਸਾਰ, ਅੱਜ ਰਾਜ ਵਿੱਚ ਕੋਈ ਅਲਰਟ ਨਹੀਂ ਹੈ, ਪਰ ਭਲਕੇ ਬੁੱਧਵਾਰ ਲਈ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ 'ਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅਗਲੇ 6 ਦਿਨਾਂ ਦੌਰਾਨ ਮੌਸਮ ਅਤੇ ਤਾਪਮਾਨ ਸਧਾਰਨ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।



14 ਜੁਲਾਈ 2025 ਨੂੰ ਸਵੇਰੇ 6 ਵਜੇ ਤੱਕ ਦੀ ਸਥਿਤੀ ਮੁਤਾਬਕ, ਪੰਜਾਬ ਦੀਆਂ ਤਿੰਨ ਮੁੱਖ ਨਦੀਆਂ ਸਤਲੁਜ, ਬਿਆਸ ਅਤੇ ਰਾਵੀ 'ਤੇ ਬਣੇ ਭਾਖੜਾ, ਪੋਂਗ ਅਤੇ ਥੀਨ ਡੈਮਾਂ 'ਚ ਪਾਣੀ ਪੱਧਰ ਹਾਲੇ ਵੀ ਘੱਟ ਹੈ। ਸਤਲੁਜ 'ਤੇ ਸਥਿਤ ਭਾਖੜਾ ਡੈਮ ਦੀ ਭਰਨ ਸਮਰੱਥਾ 1685 ਫੁੱਟ ਹੈ, ਪਰ ਇਸ ਵੇਲੇ ਪਾਣੀ ਪੱਧਰ 1593.61 ਫੁੱਟ ਤੇ 2.897 MAF ਹੈ, ਜੋ ਕਿ ਲਗਭਗ 49% ਹੈ। ਪਿਛਲੇ ਸਾਲ ਇਸ ਦਿਨ ਪੱਧਰ 1598.2 ਫੁੱਟ ਸੀ। ਅੱਜ ਪਾਣੀ ਦੀ ਆਉਣ 35,871 ਕਿਊਸੈਕ ਅਤੇ ਨਿਕਾਸੀ 28,108 ਕਿਊਸੈਕ ਰਹੀ।


ਬਿਆਸ ਦਰਿਆ 'ਤੇ ਬਣੇ ਪੋਂਗ ਡੈਮ ਦੀ ਪੂਰੀ ਭਰਨ ਸਥਿਤੀ 1400 ਫੁੱਟ ਹੈ ਅਤੇ ਇਸ ਦੀ ਪਾਣੀ ਸੰਭਾਲਣ ਸਮਰੱਥਾ 6.127 MAF ਹੈ। ਅੱਜ ਸਵੇਰੇ 6 ਵਜੇ ਇਸ ਦਾ ਜਲ ਪੱਧਰ 1328.03 ਫੁੱਟ ਦਰਜ ਕੀਤਾ ਗਿਆ, ਜਿਸ ਵਿੱਚ ਪਾਣੀ ਦੀ ਮਾਤਰਾ 2.467 MAF ਰਹੀ, ਜੋ ਕਿ ਕੁੱਲ ਸਮਰੱਥਾ ਦਾ 40.26% ਹੈ। ਪਿਛਲੇ ਸਾਲ ਇਸੇ ਦਿਨ ਜਲ ਪੱਧਰ 1314.75 ਫੁੱਟ ਅਤੇ ਪਾਣੀ ਸੰਭਾਲ 2.002 MAF ਸੀ। ਅੱਜ ਪੋਂਗ ਡੈਮ ਵਿੱਚ ਪਾਣੀ ਦੀ ਆਉਣ 30,804 ਕਿਊਸੈਕ ਅਤੇ ਨਿਕਾਸੀ 17,496 ਕਿਊਸੈਕ ਰਹੀ।



ਰਾਵੀ ਦਰਿਆ 'ਤੇ ਬਣੇ ਥੀਨ ਡੈਮ ਦੀ ਪੂਰੀ ਭਰਨ ਸਥਿਤੀ 1731.98 ਫੁੱਟ ਹੈ ਅਤੇ ਇਸ ਦੀ ਕੁੱਲ ਪਾਣੀ ਸੰਭਾਲਣ ਸਮਰੱਥਾ 2.663 MAF ਹੈ। 14 ਜੁਲਾਈ 2025 ਨੂੰ ਸਵੇਰੇ ਇਸ ਦਾ ਜਲ ਪੱਧਰ 1658.35 ਫੁੱਟ ਦਰਜ ਕੀਤਾ ਗਿਆ ਅਤੇ ਪਾਣੀ ਦੀ ਮਾਤਰਾ 1.479 MAF ਰਹੀ, ਜੋ ਕਿ ਕੁੱਲ ਸਮਰੱਥਾ ਦਾ 55.54% ਹੈ। ਪਿਛਲੇ ਸਾਲ ਇਸੇ ਦਿਨ ਇਹ ਪੱਧਰ 1644.24 ਫੁੱਟ ਅਤੇ ਸੰਭਾਲ 1.309 MAF ਸੀ। ਅੱਜ ਇੱਥੇ ਪਾਣੀ ਦੀ ਆਉਣ 8,358 ਕਿਊਸੈਕ ਅਤੇ ਨਿਕਾਸੀ 8,598 ਕਿਊਸੈਕ ਰਹੀ।


ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅੱਜ ਦਾ ਮੌਸਮ:


ਅੰਮ੍ਰਿਤਸਰ: ਹਲਕੇ ਬੱਦਲ ਛਾਏ ਰਹਿਣਗੇ, ਬਾਰਿਸ਼ ਦੀ ਵੀ ਸੰਭਾਵਨਾ ਹੈ। ਤਾਪਮਾਨ 27 ਤੋਂ 31 ਡਿਗਰੀ ਦੇ ਵਿਚਕਾਰ ਰਹੇਗਾ।
ਜਲੰਧਰ: ਹਲਕੇ ਬੱਦਲ ਛਾਏ ਰਹਿਣਗੇ, ਬਾਰਿਸ਼ ਦੀ ਸੰਭਾਵਨਾ। ਤਾਪਮਾਨ 27 ਤੋਂ 31 ਡਿਗਰੀ ਦੇ ਵਿਚਕਾਰ।
ਲੁਧਿਆਣਾ: ਹਲਕੇ ਬੱਦਲ ਛਾਏ ਰਹਿਣਗੇ, ਬਾਰਿਸ਼ ਦੀ ਸੰਭਾਵਨਾ। ਤਾਪਮਾਨ 27 ਤੋਂ 33 ਡਿਗਰੀ ਦੇ ਵਿਚਕਾਰ।
ਪਟਿਆਲਾ: ਹਲਕੇ ਬੱਦਲ ਛਾਏ ਰਹਿਣਗੇ। ਤਾਪਮਾਨ 27 ਤੋਂ 34 ਡਿਗਰੀ ਦੇ ਵਿਚਕਾਰ।
ਮੋਹਾਲੀ: ਹਲਕੇ ਬੱਦਲ ਛਾਏ ਰਹਿਣਗੇ, ਬਾਰਿਸ਼ ਦੀ ਸੰਭਾਵਨਾ। ਤਾਪਮਾਨ 28 ਤੋਂ 34 ਡਿਗਰੀ ਦੇ ਵਿਚਕਾਰ।