Punjab Weather Today: ਪੰਜਾਬ ਵਿੱਚ ਅੱਜ ਫਿਰ ਤੋਂ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।  ਬੀਤੇ ਦਿਨ ਪਟਿਆਲਾ ਦੇ ਵਿੱਚ ਚੰਗਾ ਮੀਂਹ ਪਿਆ ਇਸ ਤੋਂ ਇਲਾਵਾ ਪਠਾਨਕੋਟ ਅਤੇ ਬਠਿੰਡਾ ਵਿੱਚ ਹਲਕੀ ਬਾਰਿਸ਼ ਦੇਖਣ ਨੂੰ ਮਿਲੀ, ਜਦਕਿ ਹੋਰ ਇਲਾਕਿਆਂ ਵਿੱਚ ਮੌਸਮ ਸੁੱਕਾ ਰਿਹਾ। ਇਸ ਕਰਕੇ ਤਾਪਮਾਨ ਵਿੱਚ ਵੱਡਾ ਫਰਕ ਨਹੀਂ ਆਇਆ। ਵੱਧ ਤੋਂ ਵੱਧ ਤਾਪਮਾਨ ਸਿਰਫ਼ 0.1 ਡਿਗਰੀ ਵਧਿਆ, ਜੋ ਕਿ ਸਧਾਰਣ ਤਾਪਮਾਨ ਦੇ ਨੇੜੇ ਮੰਨਿਆ ਜਾਂਦਾ ਹੈ। ਇਸੇ ਦੌਰਾਨ, ਬਠਿੰਡਾ ਵਿੱਚ ਤਾਪਮਾਨ 37.9 ਡਿਗਰੀ ਦਰਜ ਕੀਤਾ ਗਿਆ ਹੈ।

ਇਨ੍ਹਾਂ ਇਲਾਕਿਆਂ ਦੇ ਲਈ ਯੈਲੋ ਅਲਰਟ ਜਾਰੀ

ਮੌਸਮ ਵਿਭਾਗ ਦੇ ਅਨੁਸਾਰ ਅੱਜ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਇਲਾਕਿਆਂ ਵਿੱਚ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਰਾਜ ਦੇ ਹੋਰ ਹਿੱਸਿਆਂ ਵਿੱਚ ਮੌਸਮ ਸਧਾਰਣ ਰਹੇਗਾ। ਹਾਲਾਂਕਿ, ਕੱਲ੍ਹ ਤੋਂ ਤਾਪਮਾਨ ਵਿੱਚ ਫਿਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਅਗਲੇ 48 ਘੰਟਿਆਂ ਲਈ ਰਾਜ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਅੱਧੇ ਤੋਂ ਵੱਧ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ।

ਪੰਜਾਬ ਵਿੱਚ ਇਸ ਵਾਰ ਮਾਨਸੂਨ ਸਧਾਰਣ ਤੌਰ 'ਤੇ ਨਹੀਂ, ਸਗੋਂ ਥੋੜ੍ਹਾ ਵੱਧ ਸਰਗਰਮ ਦਿਖਾਈ ਦੇ ਰਿਹਾ ਹੈ। ਜੂਨ ਮਹੀਨੇ ਦੌਰਾਨ ਵੀ ਮਾਨਸੂਨ ਦੀ ਮਿਹਰ ਰਹੀ ਤੇ ਹੁਣ ਜੁਲਾਈ ਵਿੱਚ ਵੀ ਚੰਗੀ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ 1 ਜੂਨ ਤੋਂ ਪੰਜਾਬ ਵਿੱਚ ਮਾਨਸੂਨ ਅਤੇ ਪ੍ਰੀ-ਮਾਨਸੂਨ ਦੀ ਸਰਗਰਮੀ ਨਜ਼ਰ ਆ ਰਹੀ ਸੀ। 1 ਜੂਨ ਤੋਂ 4 ਜੁਲਾਈ ਤੱਕ ਰਾਜ ਵਿੱਚ 84.6 ਮਿ.ਮੀ. ਮੀਂਹ ਦਰਜ ਹੋਈ ਹੈ, ਜੋ ਕਿ ਸਧਾਰਣ 70.2 ਮਿ.ਮੀ. ਨਾਲੋਂ 20 ਫੀਸਦੀ ਵੱਧ ਹੈ।

 

ਪੰਜਾਬ ਦੇ ਸ਼ਹਿਰਾਂ ਵਿੱਚ ਅੱਜ ਦਾ ਮੌਸਮ:

ਅੰਮ੍ਰਿਤਸਰ: ਅੱਜ ਜ਼ਿਆਦਾਤਰ ਸਮਾਂ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਤਾਪਮਾਨ ਵਿੱਚ ਵਾਧਾ ਹੋਵੇਗਾ। ਤਾਪਮਾਨ 29 ਤੋਂ 34 ਡਿਗਰੀ ਦੇ ਵਿਚਕਾਰ ਰਹੇਗਾ।

ਜਲੰਧਰ: ਅੱਜ ਜ਼ਿਆਦਾਤਰ ਸਮਾਂ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਤਾਪਮਾਨ ਵਿੱਚ ਵਾਧਾ ਹੋਵੇਗਾ। ਤਾਪਮਾਨ 29 ਤੋਂ 34 ਡਿਗਰੀ ਦੇ ਵਿਚਕਾਰ ਰਹੇਗਾ।

ਲੁਧਿਆਣਾ: ਅੱਜ ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਤਾਪਮਾਨ ਵਿੱਚ ਵਾਧਾ ਹੋਵੇਗਾ। ਤਾਪਮਾਨ 29 ਤੋਂ 36 ਡਿਗਰੀ ਦੇ ਵਿਚਕਾਰ ਰਹੇਗਾ।

ਪਟਿਆਲਾ: ਅੱਜ ਜ਼ਿਆਦਾਤਰ ਸਮਾਂ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ, ਮੀਂਹ ਦੀ ਵੀ ਸੰਭਾਵਨਾ ਹੈ। ਤਾਪਮਾਨ ਵਿੱਚ ਵਾਧਾ ਹੋਵੇਗਾ। ਤਾਪਮਾਨ 28 ਤੋਂ 35 ਡਿਗਰੀ ਦੇ ਵਿਚਕਾਰ ਰਹੇਗਾ।

ਮੋਹਾਲੀ: ਅੱਜ ਜ਼ਿਆਦਾਤਰ ਸਮਾਂ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ, ਮੀਂਹ ਦੀ ਵੀ ਸੰਭਾਵਨਾ ਹੈ। ਤਾਪਮਾਨ 28 ਤੋਂ 33 ਡਿਗਰੀ ਦੇ ਵਿਚਕਾਰ ਰਹੇਗਾ।