Punjab Weather: ਦੇਸ਼ਭਰ ਵਿੱਚ ਗਰਮੀ ਆਪਣਾ ਕਹਿਰ ਦਿਖਾ ਰਹੀ ਹੈ। ਕਈ ਸੂਬੇ ਇਸਦੀ ਮਾਰ ਝੱਲ ਰਹੇ ਹਨ। ਜੇਕਰ ਗੱਲ ਪੰਜਾਬ ਦੀ ਕੀਤੀ ਜਾਏ ਤਾਂ ਇੱਥੇ ਗਰਮੀ ਦਾ ਕਹਿਰ ਤੇਜ਼ ਹੁੰਦਾ ਜਾ ਰਿਹਾ ਹੈ। ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਦੇ ਕਰੀਬ ਪਹੁੰਚ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ, ਜਿਸ ਕਾਰਨ ਗਰਮੀ ਹੋਰ ਵਧੇਗੀ। ਪਰ 9 ਮਈ ਤੋਂ ਤਿੰਨ ਦਿਨ ਪੰਜਾਬ ਵਿੱਚ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਕਾਰਨ ਪਾਰਾ ਡਿੱਗਣ ਨਾਲ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।


ਪੰਜਾਬ ਵਿੱਚ ਐਤਵਾਰ ਨੂੰ ਹਾਲਾਂਕਿ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਫਿਲਹਾਲ ਇਹ ਆਮ ਦੇ ਨੇੜੇ ਹੈ। ਸਮਰਾਲਾ ਵਿੱਚ ਸਭ ਤੋਂ ਵੱਧ ਤਾਪਮਾਨ 40.9 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਸਮੇਤ ਪਟਿਆਲਾ ਅਤੇ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਉੱਪਰ ਪਹੁੰਚ ਗਿਆ ਹੈ।


ਅੰਮ੍ਰਿਤਸਰ ਦਾ ਤਾਪਮਾਨ 40.2 ਡਿਗਰੀ (ਆਮ ਨਾਲੋਂ 1.8 ਡਿਗਰੀ ਵੱਧ), ਲੁਧਿਆਣਾ ਦਾ ਤਾਪਮਾਨ 39.4 (ਆਮ ਨਾਲੋਂ 1.4 ਡਿਗਰੀ ਵੱਧ), ਪਟਿਆਲਾ 40.4 ਡਿਗਰੀ (ਆਮ ਨਾਲੋਂ 1.8 ਡਿਗਰੀ ਵੱਧ), ਪਠਾਨਕੋਟ 40.0, ਬਠਿੰਡਾ 39.0, ਫ਼ਰੀਦਕੋਟ 38.2, ਗੁਰਦਾਸਪੁਰ 36, 39.5 ਡਿਗਰੀ ਦਰਜ ਕੀਤਾ ਗਿਆ , ਫਰੀਦਕੋਟ ਦਾ 40.1, ਫਿਰੋਜ਼ਪੁਰ ਦਾ 38.4, ਜਲੰਧਰ ਦਾ 38.3 ਡਿਗਰੀ ਦਰਜ ਕੀਤਾ ਗਿਆ। ਦੂਜੇ ਪਾਸੇ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਇਹ ਅਜੇ ਵੀ ਆਮ ਦੇ ਨੇੜੇ ਹੈ।


ਪਠਾਨਕੋਟ ਦਾ ਸਭ ਤੋਂ ਘੱਟ ਤਾਪਮਾਨ 17.9 ਡਿਗਰੀ ਰਿਹਾ। ਜਦਕਿ ਅੰਮ੍ਰਿਤਸਰ 'ਚ 20.0, ਪਟਿਆਲਾ 'ਚ 23.6, ਪਠਾਨਕੋਟ 'ਚ 20.0, ਬਠਿੰਡਾ 'ਚ 22.6, ਗੁਰਦਾਸਪੁਰ 'ਚ 22.0, ਬਰਨਾਲਾ 'ਚ 25.5, ਫਰੀਦਕੋਟ 'ਚ 24.3, ਫਿਰੋਜ਼ਪੁਰ 'ਚ 22.7, ਜਲੰਧਰ 'ਚ 21.7 ਡਿਗਰੀ ਰਿਕਾਰਡ ਕੀਤਾ ਗਿਆ।