Punjab Weather Update: ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਜਿਸ ਨੂੰ ਦੇਖਦਿਆਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਿਚਾਲੇ ਆਮ ਲੋਕਾਂ ਨੂੰ ਗਰਮੀ ਦੀ ਮਾਰ ਝੱਲਣੀ ਪਏਗੀ। ਦੱਸ ਦੇਈਏ ਕਿ 25 ਮਈ ਤੋਂ ਨੌਟਪਾ ਵੀ ਸ਼ੁਰੂ ਹੋਵੇਗਾ, ਜੋ 2 ਜੂਨ ਤੱਕ ਜਾਰੀ ਰਹੇਗਾ। ਤਾਪਮਾਨ 48 ਡਿਗਰੀ ਤੋਂ ਉਪਰ ਜਾਣ ਦੀ ਸੰਭਾਵਨਾ ਹੈ। ਹਾਲਾਂਕਿ, 22 ਮਈ ਤੋਂ, ਬੰਗਾਲ ਦੀ ਖਾੜੀ ਵਿੱਚ ਇੱਕ ਘੱਟ ਦਬਾਅ ਵਾਲਾ ਖੇਤਰ ਬਣੇਗਾ, ਜਿਸ ਨਾਲ ਚੱਕਰਵਾਤੀ ਤੂਫਾਨ ਬਣਨ ਅਤੇ ਬੂੰਦਾ-ਬਾਂਦੀ ਹੋਣ ਦੀ ਸੰਭਾਵਨਾ ਹੈ।


ਲਗਾਤਾਰ ਵੱਧ ਰਿਹਾ ਤਾਪਮਾਨ ਬਣਿਆ ਚਿੰਤਾ ਦਾ ਵਿਸ਼ਾ
 
ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ ਵਧ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਪੰਜ ਦਿਨਾਂ ਲਈ ਅੱਤ ਦੀ ਗਰਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਵਿੱਚ ਸੋਮਵਾਰ ਨੂੰ ਵੀ ਗਰਮੀ ਦਾ ਕਹਿਰ ਜਾਰੀ ਰਿਹਾ। ਇਸ ਕਾਰਨ ਬਠਿੰਡਾ ਦਾ ਤਾਪਮਾਨ 46.7 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਮਈ ਮਹੀਨੇ ਵਿੱਚ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। 


ਸੂਬੇ ਦੇ ਪੰਜ ਹੋਰ ਸ਼ਹਿਰਾਂ ਬਠਿੰਡਾ, ਪਠਾਨਕੋਟ, ਬਰਨਾਲਾ, ਫ਼ਿਰੋਜ਼ਪੁਰ ਅਤੇ ਸਮਰਾਲਾ ਵਿੱਚ ਤਾਪਮਾਨ 44 ਡਿਗਰੀ ਤੋਂ ਵੱਧ ਦਰਜ ਕੀਤਾ ਗਿਆ। ਬਠਿੰਡਾ 'ਚ ਤੇਜ਼ ਗਰਮੀ ਪੈ ਰਹੀ ਹੈ, ਜਿਸ ਕਾਰਨ ਇਹ ਪੰਜਾਬ 'ਚ ਸਭ ਤੋਂ ਗਰਮ ਰਿਹਾ। ਹਾਲਾਂਕਿ ਸੋਮਵਾਰ ਨੂੰ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਫਿਰ ਵੀ ਇਹ ਆਮ ਨਾਲੋਂ 5.3 ਡਿਗਰੀ ਵੱਧ ਹੈ।


ਜਾਣੋ ਕਿੱਥੇ ਵਰ੍ਹ ਰਹੀ ਅੱਗ


ਪੰਜਾਬ ਵਿੱਚ ਬਠਿੰਡਾ 46.7 ਡਿਗਰੀ ਨਾਲ ਸਭ ਤੋਂ ਗਰਮ ਰਿਹਾ। ਇਸ ਤੋਂ ਇਲਾਵਾ ਅੰਮ੍ਰਿਤਸਰ 'ਚ 44.5, ਲੁਧਿਆਣਾ 'ਚ 43.6, ਪਟਿਆਲਾ 'ਚ 43.5, ਪਠਾਨਕੋਟ 'ਚ 44.3, ਬਰਨਾਲਾ 'ਚ 44.1, ਫ਼ਿਰੋਜ਼ਪੁਰ 'ਚ 44.5, ਐੱਸ.ਬੀ.ਐੱਸ.ਨਗਰ 'ਚ 42.2, ਸਮਰਾਲਾ 'ਚ 45.8 ਡਿਗਰੀ ਅਤੇ ਸਮਰਾਲਾ 'ਚ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


ਹਿਮਾਚਲ ਵਿੱਚ ਸਕੂਲਾਂ ਦਾ ਸਮਾਂ ਬਦਲਿਆ


ਹਿਮਾਚਲ 'ਚ ਪੈ ਰਹੀ ਗਰਮੀ ਤੋਂ ਵਿਦਿਆਰਥੀਆਂ ਨੂੰ ਰਾਹਤ ਦੇਣ ਲਈ ਗਰਮੀਆਂ ਦੇ ਸਕੂਲਾਂ ਦੇ ਸਮਾਂ ਸਾਰਣੀ 'ਚ ਬਦਲਾਅ ਕੀਤਾ ਗਿਆ ਹੈ। ਹੁਣ ਸੋਲਨ ਜ਼ਿਲ੍ਹੇ ਦੇ ਕਾਂਗੜਾ, ਊਨਾ, ਹਮੀਰਪੁਰ, ਬਿਲਾਸਪੁਰ, ਬੱਦੀ, ਬਰੋਟੀਵਾਲਾ, ਨਾਲਾਗੜ੍ਹ ਅਤੇ ਸਿਰਮੌਰ ਜ਼ਿਲ੍ਹੇ ਦੇ ਨਾਹਨ ਅਤੇ ਪਾਉਂਟਾ ਸਾਹਿਬ ਵਿੱਚ ਸਵੇਰੇ 7:30 ਵਜੇ ਸਕੂਲ ਖੁੱਲ੍ਹਣਗੇ। ਦੁਪਹਿਰ 1:00 ਵਜੇ ਛੁੱਟੀ ਹੋਵੇਗੀ। ਹੁਣ ਤੱਕ ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਕਲਾਸਾਂ ਲੱਗਦੀਆਂ ਸਨ।