Punjab Weather Today: ਪੰਜਾਬ ਵਿੱਚ ਮਾਨਸੂਨ ਹੁਣ ਵਾਪਸੀ ਵੱਲ ਹੈ ਅਤੇ 20 ਸਤੰਬਰ ਤੱਕ ਪੂਰੀ ਤਰ੍ਹਾਂ ਵਾਪਸ ਚਲਾ ਜਾਏਗਾ। ਜਦੋਂ ਇਹ ਵਾਪਸ ਜਾਵੇਗਾ, ਤਾਂ ਪੰਜਾਬ ਦੇ ਕੇਂਦਰੀ ਹਿੱਸਿਆਂ ਤੋਂ ਹੋ ਕੇ ਗੁਜ਼ਰੇਗਾ, ਜਿਸ ਨਾਲ ਕਈ ਥਾਵਾਂ ਤੇ ਮੀਂਹ ਹੋ ਸਕਦਾ ਹੈ ਅਤੇ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ। 16 ਸਤੰਬਰ, ਯਾਨੀਕਿ ਅੱਜ, ਸੂਬੇ ਦੇ ਕਈ ਇਲਾਕਿਆਂ ਵਿੱਚ ਬਦਲ ਛਾਏ ਰਹਿਣਗੇ ਅਤੇ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ। ਉਸੇ ਹੀ ਤਰ੍ਹਾਂ, 17 ਅਤੇ 18 ਸਤੰਬਰ ਨੂੰ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਦੀ ਸੰਭਾਵਨਾ ਹੈ।

Continues below advertisement

ਖ਼ਾਸ ਕਰਕੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਵਿੱਚ ਕਾਲੇ ਬੱਦਲਾਂ ਸਣੇ ਮੀਂਹ ਪੈ ਸਕਦਾ ਹੈ। ਇਸਦੇ ਇਲਾਵਾ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਵੀ ਹਲਕੀ ਵਰਖਾ ਜਾਂ ਬੂੰਦਾਬਾਂਦੀ ਹੋ ਸਕਦੀ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਲੁਧਿਆਣਾ ਵਿੱਚ ਵੱਧ ਤੋਂ ਵੱਧ 37.6 ਡਿਗਰੀ ਸੈਲਸੀਅਸ ਅਤੇ ਪਠਾਨਕੋਟ ਵਿੱਚ ਘੱਟ ਤੋਂ ਘੱਟ 23.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Continues below advertisement

ਤਾਪਮਾਨ ਵਿੱਚ ਗਿਰਾਵਟ ਆਏਗੀ, ਹੁੰਮਸ ਤੋਂ ਰਾਹਤ ਮਿਲੇਗੀ

ਮੌਸਮ ਵਿਭਾਗ ਨੇ ਦੱਸਿਆ ਕਿ ਮੀਂਹ ਨਾਲ ਤਾਪਮਾਨ ਵਿੱਚ ਥੋੜ੍ਹੀ ਗਿਰਾਵਟ ਆਏਗੀ ਅਤੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੇਗੀ। ਹਾਲਾਂਕਿ, ਇਸ ਦੌਰਾਨ ਕਿਸੇ ਕਿਸਮ ਦੀ ਭਾਰੀ ਵਰਖਾ ਜਾਂ ਤੂਫ਼ਾਨ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ।

ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਮੀਂਹ ਨੂੰ ਧਿਆਨ ਵਿੱਚ ਰੱਖਦਿਆਂ ਫਸਲਾਂ ਦੀ ਸੰਭਾਲ ਕਰਨ ਅਤੇ ਖੇਤਾਂ ਵਿੱਚ ਪਹਿਲਾਂ ਤੋਂ ਜ਼ਰੂਰੀ ਇੰਤਜ਼ਾਮ ਕਰ ਲੈਣ, ਤਾਂ ਕਿ ਕਿਸੇ ਵੀ ਕਿਸਮ ਦਾ ਨੁਕਸਾਨ ਨਾ ਹੋਵੇ।

ਸਭ ਨਦੀਆਂ ਦਾ ਪਾਣੀ ਘਟ ਰਿਹਾ ਹੈ

ਮੀਂਹ ਹੋਣ ਨਾਲ ਵਾਤਾਵਰਨ ਵਿੱਚ ਠੰਡਕ ਆਵੇਗੀ ਅਤੇ ਮੌਸਮ ਸੁਹਾਵਣਾ ਬਣਿਆ ਰਹਿਣ ਦੀ ਉਮੀਦ ਹੈ। ਇਸ ਨਾਲ ਲੋਕਾਂ ਨੂੰ ਆਉਣ-ਜਾਣ ਵਿੱਚ ਵੀ ਥੋੜੀ ਰਾਹਤ ਮਿਲੇਗੀ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਵਧੀ ਹੋਈ ਗਰਮੀ ਅਤੇ ਹੁੰਮਸ ਕਾਰਨ ਲੋਕ ਪਰੇਸ਼ਾਨ ਸਨ।

ਦੂਜੇ ਪਾਸੇ, ਪਹਾੜਾਂ ਵਿੱਚ ਮੀਂਹ ਘੱਟ ਹੋਣ ਕਾਰਨ ਪੰਜਾਬ ਵਿੱਚ ਨਦੀਆਂ ਦਾ ਪਾਣੀ ਲਗਾਤਾਰ ਘੱਟ ਰਿਹਾ ਹੈ ਅਤੇ ਹਾਲਾਤ ਹੌਲੀ-ਹੌਲੀ ਸਧਾਰਨ ਹੋ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਇਆ ਗਿਆ ਸਫਾਈ ਅਭਿਆਨ ਪਿੰਡ-ਪਿੰਡ ਵਿੱਚ ਜਾਰੀ ਹੈ।

ਪੰਜਾਬ ਦੇ ਮੁੱਖ ਸ਼ਹਿਰਾਂ ਵਿੱਚ ਅੱਜ ਮੌਸਮ ਦਾ ਅੰਦਾਜ਼ਾ:

ਅੰਮ੍ਰਿਤਸਰ – ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 34.8 ਡਿਗਰੀ ਸੈਲਸੀਅਸ ਰਿਹਾ, ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਹੁਣ ਤੱਕ ਅੰਮ੍ਰਿਤਸਰ ਵਿੱਚ 651.9 ਮਿ.ਮੀ. ਮੀਂਹ ਦਰਜ ਹੋ ਚੁੱਕਿਆ ਹੈ।

ਜਲੰਧਰ – ਜਲੰਧਰ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਤਾਪਮਾਨ 33 ਡਿਗਰੀ ਸੈਲਸੀਅਸ ਤੱਕ ਰਿਹਾ। ਜ਼ਿਲ੍ਹੇ ਵਿੱਚ ਹੁਣ ਤੱਕ 902.7 ਮਿ.ਮੀ. ਮੀਂਹ ਦਰਜ ਹੋ ਚੁੱਕਿਆ ਹੈ।

ਲੁਧਿਆਣਾ – ਲੁਧਿਆਣਾ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਦਾ ਅਲਾਰਮ ਹੈ। ਵੱਧ ਤੋਂ ਵੱਧ ਤਾਪਮਾਨ 37.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ ਵਿੱਚ ਹੁਣ ਤੱਕ 798.2 ਮਿ.ਮੀ. ਬਾਰਿਸ਼ ਹੋ ਚੁੱਕੀ ਹੈ।