ਪੰਜਾਬ ‘ਚ ਨਿਊਨਤਮ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਵੀਰਵਾਰ ਨੂੰ ਵੀ ਅਧਿਕਤਮ ਤੇ ਨਿਊਨਤਮ ਤਾਪਮਾਨ ‘ਚ 0.3 ਡਿਗਰੀ ਦੀ ਕਮੀ ਦਰਜ ਕੀਤੀ ਗਈ। ਰਾਜ ਦੇ ਬਹੁਤ ਸਾਰੇ ਸ਼ਹਿਰਾਂ ਦਾ ਨਿਊਨਤਮ ਤਾਪਮਾਨ 10°C ਦੇ ਨੇੜੇ ਰਿਹਾ। ਮੌਸਮ ਬਦਲਣ ਦੇ ਨਾਲ ਪਰਾਲੀ ਸਾੜਨ ਦੇ ਮਾਮਲੇ ਵੱਧ ਰਹੇ ਹਨ ਅਤੇ ਪ੍ਰਦੂਸ਼ਣ ਕਰਕੇ ਲੋਕਾਂ ਦੇ ਦਮ ਘੁੱਟ ਰਹੇ ਹਨ। ਸਖ਼ਤੀ ਦੇ ਬਾਵਜੂਦ ਵੀ ਸੀਐਮ ਮਾਨ ਦੇ ਘਰੇਲੂ ਜ਼ਿਲ੍ਹੇ ‘ਚ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਮੌਸਮ ਵਿਗਿਆਨ ਕੇਂਦਰ ਮੁਤਾਬਕ ਰਾਜ ਦਾ ਤਾਪਮਾਨ 0.3 ਡਿਗਰੀ ਘਟਿਆ ਹੈ। ਵੀਰਵਾਰ ਨੂੰ ਲੱਗਭਗ ਸਾਰੇ ਸ਼ਹਿਰਾਂ ਦਾ ਅਧਿਕਤਮ ਤਾਪਮਾਨ 30 ਡਿਗਰੀ ਦੇ ਨੇੜੇ ਰਿਹਾ।
ਅੰਮ੍ਰਿਤਸਰ: 25.7°C
ਲੁਧਿਆਣਾ: 26.5°C
ਪਟਿਆਲਾ: 27°C
ਪਠਾਨਕੋਟ: 26.5°C
ਬਠਿੰਡਾ: 29.4°C
ਪੰਜਾਬ ਦਾ ਨਿਊਨਤਮ ਤਾਪਮਾਨ ਸਭ ਤੋਂ ਘੱਟ 7.2°C ਫਰੀਦਕੋਟ ਵਿੱਚ ਦਰਜ ਕੀਤਾ ਗਿਆ।
ਪੰਜਾਬ ‘ਚ ਪਰਾਲੀ ਸਾੜਨ ਦੇ 4662 ਮਾਮਲੇ ਦਰਜ
15 ਸਤੰਬਰ ਤੋਂ 12 ਨਵੰਬਰ ਤੱਕ ਇਸ ਸੀਜ਼ਨ ਦੇ ਦੌਰਾਨ ਪੰਜਾਬ ਵਿੱਚ ਪਰਾਲੀ ਸਾੜਨ ਦੇ ਕੁੱਲ 4662 ਮਾਮਲੇ ਸਾਹਮਣੇ ਆਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ‘ਚੋਂ 3020 ਮਾਮਲੇ ਸਿਰਫ਼ ਨਵੰਬਰ ਮਹੀਨੇ ‘ਚ ਹੀ ਦਰਜ ਕੀਤੇ ਗਏ ਹਨ।ਇਨ੍ਹਾਂ ਵਿੱਚ ਸਭ ਤੋਂ ਵੱਧ ਮਾਮਲੇ ਸੰਗਰੂਰ (402) ਤੋਂ ਸਾਹਮਣੇ ਆਏ ਹਨ, ਜੋ ਸੀਐਮ ਭਗਵੰਤ ਮਾਨ ਦਾ ਘਰਲਾ ਜ਼ਿਲ੍ਹਾ ਹੈ। ਇਸ ਤੋਂ ਇਲਾਵਾ—
ਫਿਰੋਜ਼ਪੁਰ – 327
ਤਰਨਤਾਰਨ – 288
ਮੋਗਾ – 280
ਮੁਕਤਸਰ – 278
ਮਾਨਸਾ – 294
ਫਾਜ਼ਿਲਕਾ – 178
ਇਹ ਅੰਕੜੇ ਦਰਸਾਉਂਦੇ ਹਨ ਕਿ ਸਖ਼ਤੀ ਦੇ ਬਾਵਜੂਦ ਵੀ ਪ੍ਰਦੂਸ਼ਣ ਵਧਾਉਣ ਵਾਲੀ ਇਹ ਪ੍ਰਕਿਰਿਆ ਰੁਕਣ ਦਾ ਨਾਮ ਨਹੀਂ ਲੈ ਰਹੀ।
ਪੰਜਾਬ ਦੇ ਮੁੱਖ ਸ਼ਹਿਰਾਂ ‘ਚ ਅੱਜ ਮੌਸਮ ਸਾਫ਼ ਰਹੇਗਾ ਅਤੇ ਕਈ ਥਾਵਾਂ ‘ਤੇ ਧੁੱਪ ਖਿੜੇਗੀ। ਅੰਮ੍ਰਿਤਸਰ ਅਤੇ ਜਲੰਧਰ ਦਾ ਅਧਿਕਤਮ ਤਾਪਮਾਨ 26°C ਅਤੇ ਨਿਊਨਤਮ 9°C ਰਹੇਗਾ, ਦੋਵੇਂ ਸ਼ਹਿਰਾਂ ‘ਚ ਮੌਸਮ ਸਾਫ਼ ਰਹੇਗਾ। ਲੁਧਿਆਣਾ ‘ਚ ਅੱਜ 27°C ਤਾਪਮਾਨ ਦੇ ਨਾਲ 8°C ਨਿਊਨਤਮ ਪਾਰਾ ਦਰਜ ਹੋਵੇਗਾ ਅਤੇ ਧੁੱਪ ਰਹੇਗੀ। ਪਟਿਆਲਾ ‘ਚ ਅਧਿਕਤਮ 28°C ਅਤੇ ਨਿਊਨਤਮ 9°C ਤਾਪਮਾਨ ਦੇ ਨਾਲ ਮੌਸਮ ਬਿਲਕੁਲ ਸਾਫ਼ ਰਹੇਗਾ, ਜਦਕਿ ਮੋਹਾਲੀ ‘ਚ ਅਧਿਕਤਮ 27°C ਤੇ ਨਿਊਨਤਮ 10°C ਪਾਰਾ ਰਹੇਗਾ ਅਤੇ ਮੌਸਮ ਸਾਫ਼ ਰਹੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।