Punjab Weather: ਪਿਛਲੇ ਕੁੱਝ ਦਿਨਾਂ ਦੇ ਵਿੱਚ ਪੰਜਾਬ ਦੇ ਠੰਡ ਨੇ ਜ਼ੋਰ ਫੜ ਲਿਆ ਅਤੇ ਪਾਰਾ ਲਗਾਤਾਰ ਹੇਠਾਂ ਆ ਰਿਹਾ ਹੈ, ਜਿਸ ਕਰਕੇ ਸੂਬੇ ਦੇ ਵਿਚ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਗਈ ਹੈ। ਪਹਾੜਾਂ 'ਤੇ ਪੈ ਰਹੀ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ 'ਚ ਵੀ ਵਿਖਾਈ ਦੇਣ ਲੱਗਾ ਹੈ। ​​ਪੱਛਮੀ ਗੜਬੜੀ ਨੇ ਮੌਸਮ ਬਦਲ ਦਿੱਤਾ ਹੈ। ਅਗਲੇ ਇਕ-ਦੋ ਦਿਨਾਂ ਵਿੱਚ ਪਹਾੜਾਂ 'ਚ ਫਿਰ ਤੋਂ ਬਰਫ਼ਬਾਰੀ ਹੋਵੇਗੀ।


ਹੋਰ ਪੜ੍ਹੋ : 2024 'ਚ ਗੂਗਲ 'ਤੇ ਇਨ੍ਹਾਂ ਸੈਰ-ਸਪਾਟਾ ਵਾਲੀ ਸਥਾਨਾਂ ਨੂੰ ਖੂਬ ਸਰਚ ਕੀਤਾ ਗਿਆ, ਲਿਸਟ 'ਚ ਸ਼ਾਮਿਲ ਰਹੇ ਇਹ ਵਾਲੇ Tourist Destination


ਸੀਤ ਲਹਿਰ ਹੋਰ ਵੱਧੇਗੀ


ਪੰਜਾਬ ‘ਚ ਸੀਤ ਲਹਿਰ ਕਾਰਨ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੰਜਾਬ ਵਿੱਚ 15 ਦਸੰਬਰ ਤੱਕ ਸੀਤ ਲਹਿਰ ਜਾਰੀ ਰਹੇਗੀ। ਮੌਸਮ ਵਿਭਾਗ ਨੇ ਉੱਤਰੀ ਭਾਰਤ 'ਚ ਸੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਹੈ। ਲੇਹ-ਲਦਾਖ ਤੋਂ ਲੈ ਕੇ ਕਸ਼ਮੀਰ, ਪੰਜਾਬ, ਹਰਿਆਣਾ ਅਤੇ ਉੱਤਰਾਖੰਡ ਤੱਕ ਅਗਲੇ 24 ਘੰਟਿਆਂ ਲਈ ਕੋਲਡ ਵੇਵ ਅਲਰਟ ਜਾਰੀ (Cold wave alert issued) ਕੀਤਾ ਗਿਆ ਹੈ।



ਦੱਸਣਯੋਗ ਹੈ ਕਿ ਬੁੱਧਵਾਰ ਨੂੰ ਪਠਾਨਕੋਟ ਅਤੇ ਫਰੀਦਕੋਟ ਵਿੱਚ ਘੱਟੋ-ਘੱਟ ਤਾਪਮਾਨ ਦੋ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਫ਼ਿਰੋਜ਼ਪੁਰ ਵਿੱਚ ਇਹ 3.9 ਡਿਗਰੀ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਬਠਿੰਡਾ ਵਿੱਚ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ 'ਚ ਠੰਡੀਆਂ ਹਵਾਵਾਂ ਕਾਰਨ ਪਠਾਨਕੋਟ ਅਤੇ ਫਰੀਦਕੋਟ 'ਚ ਘੱਟੋ-ਘੱਟ ਤਾਪਮਾਨ ਦੋ ਡਿਗਰੀ ਦਰਜ ਕੀਤਾ ਗਿਆ। ਫਿਰੋਜ਼ਪੁਰ 'ਚ ਤਾਪਮਾਨ 3.9 ਡਿਗਰੀ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਬਠਿੰਡਾ ਵਿੱਚ 4, ਪਟਿਆਲਾ 'ਚ 5.6, ਜਲੰਧਰ 'ਚ 5.0, ਲੁਧਿਆਣਾ 'ਚ 5.8 ਅਤੇ ਰੂਪਨਗਰ ਵਿੱਚ 6 ਡਿਗਰੀ ਸੈਲਸੀਅਸ ਤਾਪਮਾਨ ਰਿਹਾ।


ਉਥੇ ਹੀ ਦੂਜੇ ਪਾਸੇ ਜਲੰਧਰ ਅਤੇ ਗੁਰਦਾਸਪੁਰ ਵਿੱਚ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਦਰਜ ਕੀਤਾ ਗਿਆ ਜੋਕਿ ਪੰਜਾਬ 'ਚ ਸਭ ਤੋਂ ਘੱਟ ਸੀ।  ਇਸ ਦੇ ਨਾਲ ਹੀ ਚੰਡੀਗੜ੍ਹ 'ਚ 6.0 ਡਿਗਰੀ, ਲੁਧਿਆਣਾ 'ਚ 5.8 ਡਿਗਰੀ ਅਤੇ ਰੂਪਨਗਰ 'ਚ 6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਸੇ ਤਰ੍ਹਾਂ ਗੁਰਦਾਸਪੁਰ 'ਚ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਪੰਜਾਬ ਵਿੱਚ ਸਭ ਤੋਂ ਘੱਟ ਸੀ। ਉਥੇ ਹੀ ਬਾਕੀ ਸਾਰੇ ਜ਼ਿਲ੍ਹਿਆਂ ਵਿਚ ਦਿਨ ਦਾ ਤਾਪਮਾਨ 20 ਤੋਂ 21 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ। ਸਿਹਤ ਵਿਭਾਗ ਵੱਲੋਂ ਵੀ ਲੋਕਾਂ ਨੂੰ ਠੰਡ ਤੋਂ ਬਚਾਅ ਰੱਖਣ ਦੀ ਸਲਾਹ ਦਿੱਤੀ ਗਈ ਹੈ। ਘਰ ਤੋਂ ਨਿਕਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਗਰਮ ਕੱਪੜਾ ਪਾ ਕੇ ਨਿਕਲੋ, ਬੱਚਿਆਂ ਨੂੰ ਵੀ ਸਕੂਲ ਭੇਜਣ ਵੇਲੇ ਚੰਗੀ ਤਰ੍ਹਾਂ ਕਵਰ ਕਰਕੇ ਭੇਜੋ। ਬਿਨ੍ਹਾਂ ਕਿਸੇ ਕੰਮ ਤੋਂ ਘਰ ਤੋਂ ਨਿਕਲ ਲਈ ਗੁਰੇਜ਼ ਹੀ ਕਰੋ।