Youth Died in America: ਅਮਰੀਕਾ ਵਿਚ ਰੂਪਨਗਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਅਮਰੀਕਾ ’ਚ ਇਕ ਸੁਰੰਗ ਵਿਚ ਵਾਪਰੇ ਭਿਆਨਕ ਹਾਦਸੇ ਦੌਰਾਨ ਹਰਮਨਜੀਤ ਸਿੰਘ (30) ਪੁੱਤਰ ਤਜਿੰਦਰ ਸਿੰਘ ਸੈਣੀ ਦੀ ਮੌਤ ਹੋ ਗਈ।
ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਹਰਮਨਜੀਤ ਸਿੰਘ ਆਪਣਾ ਟਰਾਲਾ ਚਲਾ ਰਿਹਾ ਸੀ। ਜਦੋਂ ਉਹ ਸਾਲਟ ਲੇਕ ਸਿਟੀ ਦੇ ਨੇੜੇ ਪੁੱਜਿਆ ਅਤੇ ਗ੍ਰੀਨ ਰੀਵਰ ਸੁਰੰਗ ’ਚ ਬਰਫ ਦਾ ਤੂਫਾਨ ਆਉਣ ਕਾਰਨ ਇਕ ਵਾਹਨ ਤਿਲਕ ਕੇ ਬੇਕਾਬੂ ਹੋ ਗਿਆ।
ਇਸ ਤੋਂ ਬਾਅਦ ਪਿਛਲੇ ਵਾਹਨ ਆਪਸ ’ਚ ਭਿੜਦੇ ਚਲੇ ਗਏ। ਹਰਮਨਜੀਤ ਦੇ ਟਰਾਲੇ ਤੋਂ ਅਗਲੇ ਟਰੱਕ ’ਚ ਭਿਆਨਕ ਅੱਗ ਲੱਗਣ ਹੋਰ ਵਾਹਨਾਂ ਨੂੰ ਅੱਗ ਲੱਗ ਗਈ, ਜਿਸ ਕਾਰਨ ਟਾਇਰ ਫਟਦੇ ਰਹੇ ਅਤੇ ਕੁਝ ਜਣੇ ਸੀਸੇ ਤੋਡ਼ ਕੇ ਨਿਕਲ ਗਏ ਪਰ ਹਰਮਨਜੀਤ ਅਤੇ ਇਕ ਹੋਰ ਵਾਹਨ ਚਾਲਕ ਬਾਹਰ ਨਾ ਨਿਕਲ ਸਕੇ। ਇਸ ਕਰਕੇ ਹਰਮਨਜੀਤ ਸਿੰਘ ਅਤੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।