HRTC conductor: ਹਿਮਾਚਲ ਪ੍ਰਦੇਸ਼ ਦੇ ਪਿੰਜੌਰ-ਨਾਲਾਗੜ੍ਹ ਨੈਸ਼ਨਲ ਹਾਈਵੇ 'ਤੇ ਸ਼ਨੀਵਾਰ ਨੂੰ HRTC ਦੇ ਕੰਡਕਟਰ 'ਤੇ ਪੰਜਾਬ ਤੋਂ ਆਏ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਇਹ ਘਟਨਾ ਮੜ੍ਹਾਵਾਲਾ ਦੇ ਕੋਲ ਹੋਈ। ਨਾਲਾਗੜ੍ਹ ਡਿਪੂ ਦੀ ਬਸ ਨੂੰ ਰੋਕ ਕੇ ਕੁਝ ਨੌਜਵਾਨਾਂ ਨੇ ਕੰਡਕਟਰ ਕੁਲਦੀਪ ਕੁਮਾਰ ਨੂੰ ਬਸ ਤੋਂ ਉਤਾਰਿਆ।

Continues below advertisement



ਪੁਰਾਣੀ ਰੰਜਿਸਜ਼ ਚੱਲਦੇ ਹੋਏ ਹਮਲਾ


ਉਨ੍ਹਾਂ ਨੇ ਪਹਿਲਾਂ ਕੰਡਕਟਰ ਦੀ ਵਰਦੀ ਫਾੜੀ ਅਤੇ ਫਿਰ ਉਸ 'ਤੇ ਨੁਕੀਲੇ ਹਥਿਆਰ ਨਾਲ ਹਮਲਾ ਕੀਤਾ। ਕੰਡਕਟਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਇਹ ਹਮਲਾ ਇਕ ਪੁਰਾਣੇ ਵਿਵਾਦ ਦੀ ਚਲਦੀ ਆ ਰਹੀ ਰੰਜਿਸ਼ ਦਾ ਨਤੀਜਾ ਸੀ। 1 ਮਈ ਨੂੰ ਨੰਗਲ ਬਸ ਅੱਡੇ 'ਤੇ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਨਾਲ ਪਰਚੀ ਕੱਟਣ ਨੂੰ ਲੈ ਕੇ ਝਗੜਾ ਹੋਇਆ ਸੀ। ਹਮਲਾਵਰ ਉਸੀ ਘਟਨਾ ਦਾ ਬਦਲਾ ਲੈਣ ਆਏ ਸਨ।


ਪਿੰਜੌਰ ਥਾਣੇ 'ਚ ਦਰਜ ਹੋਈ FIR


ਕੰਡਕਟਰ ਕੁਲਦੀਪ ਦੇ ਅਨੁਸਾਰ, ਹਮਲਾਵਰ ਕਾਰ ਵਿੱਚ ਸਵਾਰ ਹੋ ਕੇ ਆਏ ਸਨ। ਉਨ੍ਹਾਂ ਨੇ ਹਰਿਆਣਾ ਤੋਂ ਹਿਮਾਚਲ ਜਾ ਰਹੀ ਬਸ ਨੂੰ ਰੋਕਿਆ ਅਤੇ ਕੰਡਕਟਰ 'ਤੇ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਵਿੱਚ ਕੁਲਦੀਪ ਨੇ ਪਿੰਜੌਰ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਹਾਲੇ ਤਕ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ ਅਤੇ ਉਹ ਮੌਕੇ ਤੋਂ ਭੱਜ ਗਏ।



 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।