Punjab News: ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਅੰਤਿਮ ਨਤੀਜੇ ਐਲਾਨ ਦਿੱਤੇ ਗਏ ਹਨ। ਆਮ ਆਦਮੀ ਪਾਰਟੀ ਨੇ 346 ਜ਼ੋਨਾਂ ਵਿੱਚੋਂ 218 ਸੀਟਾਂ ਜਿੱਤੀਆਂ ਹਨ। ਕਾਂਗਰਸ ਨੇ 62, ਸ਼੍ਰੋਮਣੀ ਅਕਾਲੀ ਦਲ ਨੇ 46, ਭਾਜਪਾ ਨੇ 7, ਬਸਪਾ ਨੇ 3 ਅਤੇ ਆਜ਼ਾਦ ਉਮੀਦਵਾਰਾਂ ਨੇ 10 ਸੀਟਾਂ ਜਿੱਤੀਆਂ ਹਨ। ਆਮ ਆਦਮੀ ਪਾਰਟੀ ਪਹਿਲਾਂ ਹੀ 22 ਜ਼ੋਨਾਂ ਵਿੱਚ ਬਿਨਾਂ ਮੁਕਾਬਲਾ ਜਿੱਤ ਪ੍ਰਾਪਤ ਕਰ ਚੁੱਕੀ ਹੈ।

Continues below advertisement

ਅੰਮ੍ਰਿਤਸਰ - ਕੁੱਲ ਜ਼ੋਨ 24

Continues below advertisement

ਆਪ - 19ਕਾਂਗਰਸ - 1ਅਕਾਲੀ ਦਲ - 4ਭਾਜਪਾ - 0

ਬਠਿੰਡਾ - ਕੁੱਲ ਜ਼ੋਨ 17

ਆਪ - 4ਕਾਂਗਰਸ - 0ਅਕਾਲੀ ਦਲ - 13ਭਾਜਪਾ - 0

ਫਤਿਹਗੜ੍ਹ ਸਾਹਿਬ - ਕੁੱਲ ਜ਼ੋਨ 10

ਆਪ - 8ਕਾਂਗਰਸ - 1ਸੁਤੰਤਰ - 1

ਫਰੀਦਕੋਟ - ਕੁੱਲ ਜ਼ੋਨ 10

ਆਪ - 4ਕਾਂਗਰਸ - 1ਅਕਾਲੀ ਦਲ - 5ਭਾਜਪਾ - 0

ਫਿਰੋਜ਼ਪੁਰ, ਕੁੱਲ ਜ਼ੋਨ - 14

ਆਪ - 4ਕਾਂਗਰਸ - 6ਅਕਾਲੀ ਦਲ - 2ਆਜ਼ਾਦ - 2

ਫਾਜ਼ਿਲਕਾ, ਕੁੱਲ ਜ਼ੋਨ - 16

ਆਪ - 12ਕਾਂਗਰਸ - 1ਅਕਾਲੀ ਦਲ - 0ਭਾਜਪਾ - 3

ਗੁਰਦਾਸਪੁਰ, ਕੁੱਲ ਜ਼ੋਨ - 25

ਆਪ- 17ਕਾਂਗਰਸ- 8

ਹੁਸ਼ਿਆਰਪੁਰ, ਕੁੱਲ ਜ਼ੋਨ - 25

ਆਪ- 22ਕਾਂਗਰਸ- 3

ਜਲੰਧਰ, ਕੁੱਲ ਜ਼ੋਨ - 21

ਆਪ- 10ਕਾਂਗਰਸ- 7ਅਕਾਲੀ ਦਲ- 1ਭਾਜਪਾ- 0ਬਸਪਾ- 3

ਕਪੂਰਥਲਾ, ਕੁੱਲ ਜ਼ੋਨ - 10

ਆਪ- 4ਕਾਂਗਰਸ- 3ਅਕਾਲੀ ਦਲ- 1ਸੁਤੰਤਰ- 2

ਲੁਧਿਆਣਾ, ਕੁੱਲ ਜ਼ੋਨ - 25

ਆਪ- 11ਕਾਂਗਰਸ- 8ਅਕਾਲੀ ਦਲ- 3ਬਸਪਾ- 3

ਮਾਨਸਾ, ਕੁੱਲ ਜ਼ੋਨ - 11

ਆਪ- 7ਅਕਾਲੀ ਦਲ- 4

ਮਲੇਰਕੋਟਲਾ, ਕੁੱਲ ਜ਼ੋਨ - 10

ਆਪ- 7ਕਾਂਗਰਸ- 2ਸੁਤੰਤਰ- 1

ਮੋਗਾ, ਕੁੱਲ ਜ਼ੋਨ- 15

ਆਪ - 11ਕਾਂਗਰਸ - 1ਅਕਾਲੀ ਦਲ - 3

ਸ੍ਰੀ ਮੁਕਤਸਰ ਸਾਹਿਬ, ਕੁੱਲ ਜੋਨ - 13

ਆਪ - 5ਕਾਂਗਰਸ - 1ਅਕਾਲੀ ਦਲ - 7

ਐਸ ਬੀ ਐਸ ਨਗਰ, ਕੁੱਲ ਜ਼ੋਨ - 10

ਆਪ - 4ਕਾਂਗਰਸ - 6

ਪਟਿਆਲਾ, ਕੁੱਲ ਜ਼ੋਨ - 23

ਆਪ - 19ਕਾਂਗਰਸ - 2ਅਕਾਲੀ ਦਲ - 2

ਪਠਾਨਕੋਟ, ਕੁੱਲ ਜ਼ੋਨ - 10

ਆਪ- 5ਕਾਂਗਰਸ- 1ਭਾਜਪਾ- 4

ਰੂਪਨਗਰ, ਕੁੱਲ ਜ਼ੋਨ - 10

ਆਪ- 5ਕਾਂਗਰਸ- 5

ਸੰਗਰੂਰ, ਕੁੱਲ ਜ਼ੋਨ - 18

ਆਪ- 15ਕਾਂਗਰਸ- 2ਸੁਤੰਤਰ- 1

ਤਰਨਤਾਰਨ, ਕੁੱਲ ਜ਼ੋਨ - 20

ਆਪ- 17ਕਾਂਗਰਸ- 1ਅਕਾਲੀ ਦਲ- 1ਹੋਰ- 1

'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਦਾ ਸ਼ਾਨਦਾਰ ਪ੍ਰਦਰਸ਼ਨ ਦਰਸਾਉਂਦਾ ਹੈ ਕਿ ਪੇਂਡੂ ਖੇਤਰਾਂ ਦੇ ਲੋਕਾਂ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਕੰਮ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਕੇਜਰੀਵਾਲ ਨੇ ਕਿਹਾ, "ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਲਗਭਗ 70 ਪ੍ਰਤੀਸ਼ਤ ਸੀਟਾਂ ਜਿੱਤੀਆਂ ਹਨ।" "ਇਹ ਇੱਕ ਵੱਡੀ ਪ੍ਰਾਪਤੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪੇਂਡੂ ਖੇਤਰਾਂ ਦੇ ਲੋਕਾਂ ਨੇ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਸਰਕਾਰ ਦੁਆਰਾ ਕੀਤੇ ਗਏ ਕੰਮ ਨੂੰ ਮਨਜ਼ੂਰੀ ਦੇ ਦਿੱਤੀ ਹੈ।"