Punjab News: ਪੰਜਾਬੀ ਸੰਗੀਤ ਦੀ ਦੁਨੀਆ ਅਜੇ ਰਾਜਵੀਰ ਜਵੰਦਾ ਦੀ ਮੌਤ ਦੇ ਸਦਮੇ ਤੋਂ ਉੱਭਰੀ ਵੀ ਨਹੀਂ ਸੀ ਕਿ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਲੋਕ ਗਾਇਕ ਗੁਰਮੀਤ ਮਾਨ ਦਾ ਦੇਹਾਂਤ ਹੋ ਗਿਆ ਹੈ। ਗੁਰਮੀਤ ਮਾਨ, ਜੋ ਪੰਜਾਬ ਪੁਲਿਸ ਵਿੱਚ ਵੀ ਸੇਵਾ ਨਿਭਾ ਰਹੇ ਸਨ, ਆਪਣੀ ਸੁਰੀਲੀ ਆਵਾਜ਼ ਅਤੇ ਦਿਲ ਨੂੰ ਛੂਹ ਲੈਣ ਵਾਲੇ ਲੋਕ ਗੀਤਾਂ ਲਈ ਜਾਣੇ ਜਾਂਦੇ ਸਨ। ਰੋਪੜ ਦੇ ਰਹਿਣ ਵਾਲੇ ਇਸ ਕਲਾਕਾਰ ਨੇ ਆਪਣੀ ਆਵਾਜ਼ ਨਾਲ ਪੰਜਾਬ ਦੇ ਸੱਭਿਆਚਾਰ ਨੂੰ ਲੋਕਾਂ ਤੱਕ ਪਹੁੰਚਾਇਆ ਹੈ। 

Continues below advertisement

ਪ੍ਰੀਤ ਪਾਇਲ ਨਾਲ ਉਨ੍ਹਾਂ ਦੀ ਜੋੜੀ ਬਹੁਤ ਮਸ਼ਹੂਰ ਸੀ, ਅਤੇ ਉਨ੍ਹਾਂ ਦੇ ਗਾਣੇ ਅਜੇ ਵੀ ਪਿੰਡਾਂ ਵਿੱਚ ਗੂੰਜਦੇ ਹਨ। ਪੰਜਾਬੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਗੁਰਮੀਤ ਮਾਨ ਦੀ ਯਾਦ ਹਮੇਸ਼ਾ ਤਾਜ਼ੀ ਰਹੇਗੀ। ਉਸ ਦੀ ਆਵਾਜ਼ ਭਾਵੇਂ ਬੰਦ ਹੋ ਗਈ ਹੈ ਪਰ ਉਨ੍ਹਾਂ ਦੇ ਗੀਤ ਹਮੇਸ਼ਾ ਜਿਉਂਦਾ ਰਹਿਣਗੇ।

Continues below advertisement

ਦੱਸ ਦਈਏ ਕਿ ਆਹ ਦੋ ਤੋਂ ਤਿੰਨ ਦਿਨਾਂ ਦੇ ਵਿਚਕਾਰ ਹੀ ਪੰਜਾਬੀ ਸੰਗੀਤ ਜਗਤ ਤੋਂ ਬਹੁਤ ਮੰਦਭਾਗੀ ਖਬਰਾਂ ਸਾਹਮਣੇ ਆਈਆਂ ਹਨ। ਜਿੱਥੇ ਪਹਿਲਾਂ ਰਾਜਵੀਰ ਜਵੰਦਾ ਭਰੀ ਜਵਾਨੀ ਵਿੱਚ ਲੋਕਾਂ ਨੂੰ, ਆਪਣੇ ਪਰਿਵਾਰ ਨੂੰ ਛੱਡ ਗਏ ਹਨ ਤਾਂ ਉੱਥੇ ਹੀ ਵਰਿੰਦਰ ਸਿੰਘ ਘੁੰਮਣ ਅਤੇ ਹੁਣ ਗੁਰਮੀਤ ਮਾਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਇਸ ਸਾਲ ਪੰਜਾਬੀ ਸੰਗੀਤ ਜਗਤ ਲਈ ਬੇਹੱਜ ਮੰਦਭਾਗਾ ਨਜ਼ਰ ਆ ਰਿਹਾ ਹੈ। ਪੰਜਾਬੀ ਸੰਗੀਤ ਜਗਤ ਦੇ ਨਾਲ-ਨਾਲ ਇਨ੍ਹਾਂ ਕਲਾਕਾਰਾਂ ਦੇ ਪਰਿਵਾਰ ਲਈ ਵੀ ਬੇਹੱਦ ਮੰਦਭਾਗੀ  ਖ਼ਬਰ ਹੈ, ਉਨ੍ਹਾਂ ਲਈ ਇਸ ਸਦਮੇ ਵਿਚੋਂ ਉਭਰਨਾ ਕਿਤੇ ਨਾ ਕਿਤੇ ਬਹੁਤ ਔਖਾ ਲੱਗ ਰਿਹਾ ਹੈ।