ਹੁਸ਼ਿਆਰਪੁਰ: ਨਸ਼ਾ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਬਣਿਆ ਹੋਇਆ ਹੈ। ਹੁਣ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਵੀ ਨਸ਼ੇ ਦੀਆਂ ਆਦੀ ਹੋ ਰਹੀਆਂ ਹਨ। ਉਂਝ ਤਾਂ ਪਹਿਲਾਂ ਵੀ ਅਨੇਕਾਂ ਕੇਸ ਸਾਹਮਣੇ ਆ ਚੁੱਕੇ ਹਨ ਪਰ ਹੁਸ਼ਿਆਰਪੁਰ ਤੋਂ ਆਏ ਅੰਕੜੇ ਹੈਰਾਨ ਕਰਨ ਵਾਲੇ ਹਨ।
ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ‘ਚ ਚੱਲ ਰਹੇ ਓਐਸਟੀ ਸੈਂਟਰ ‘ਚ ਕਰੀਬ 300 ਨੌਜਵਾਨ ਨਸ਼ਾ ਛੱਡਣ ਲਈ ਆਪਣਾ ਇਲਾਜ ਕਰਵਾ ਰਹੇ ਹਨ। ਹੁਣ ਨਸ਼ੇ ਤੋਂ ਪੀੜਤ 11 ਮਹਿਲਾਵਾਂ ਵੀ ਇੱਥੇ ਇਲਾਜ ਕਰਵਾਉਣ ਆ ਰਹੀਆਂ ਹਨ। ਇਹ ਕੁੜੀਆਂ ਵੀ ਮੁੰਡਿਆਂ ਦੀ ਤਰ੍ਹਾਂ ਰੋਜ਼ ਨਸ਼ਾ ਛੱਡਣ ਵਾਲੀਆਂ ਦਵਾਈਆਂ ਖਾਦੀਆਂ ਹਨ। ਇਨ੍ਹਾਂ ‘ਚ ਕੁਝ ਤਾਂ ਵਿਆਹੁਤਾ ਮਹਿਲਾਵਾਂ ਹਨ ਜੋ ਇਸ ਦਲਦਲ ‘ਚ ਫਸ ਗਈਆਂ ਹਨ।
ਡਾਕਟਰਾਂ ਮੁਤਾਬਕ ਦਵਾਈ ਖਾਣ ਤੋਂ ਬਾਅਦ ਉਨ੍ਹਾਂ ਨੂੰ ਵੀ ਬਾਕੀਆਂ ਦੀ ਤਰ੍ਹਾਂ ਸਾਰਾ ਦਿਨ ਹਸਪਤਾਲ ‘ਚ ਰੁਕਣਾ ਪੈਂਦਾ ਹੈ। ਇਨ੍ਹਾਂ ਨੂੰ ਅਜਿਹੀ ਹਾਲਤ ‘ਚ ਵੇਖ ਕੇ ਇੱਥੇ ਆਏ ਕੁਝ ਲੋਕ ਬੇਹੱਦ ਭਾਵੁਕ ਹੋ ਜਾਂਦੇ ਹਨ। ਇਹ ਕੁੜੀਆਂ ਪਿਛਲੇ 3 ਮਹੀਨਿਆਂ ਤੋਂ ਹੀ ਰਜਿਸਟਰਡ ਹੋਈਆਂ ਹਨ। ਇਹ ਵੀ ਮੁੰਡਿਆਂ ਨਾਲ ਲਾਈਨ ‘ਚ ਲੱਗ ਨਸ਼ਾ ਛੱਡਣ ਦੀ ਦਵਾਈ ਖਾਂਦੀਆਂ ਹਨ। ਇਨ੍ਹਾਂ ‘ਚ ਤਿੰਨ ਕੁੜੀਆਂ ਅਜਿਹੀਆਂ ਵੀ ਹਨ, ਜਿਨ੍ਹਾਂ ਦਾ ਸਾਥ ਕੋਈ ਨਹੀਂ ਦੇ ਰਿਹਾ।
ਹੁਣ ਨਸ਼ੇ ਨੂੰ ਸਿੱਧੀਆਂ ਹੋਈਆਂ ਪੰਜਾਬੀ ਮੁਟਿਆਰਾਂ, ਹੈਰਾਨ ਕਰਨ ਵਾਲੇ ਅੰਕੜੇ
ਏਬੀਪੀ ਸਾਂਝਾ
Updated at:
03 Sep 2019 01:48 PM (IST)
ਨਸ਼ਾ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਬਣਿਆ ਹੋਇਆ ਹੈ। ਹੁਣ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਵੀ ਨਸ਼ੇ ਦੀਆਂ ਆਦੀ ਹੋ ਰਹੀਆਂ ਹਨ। ਉਂਝ ਤਾਂ ਪਹਿਲਾਂ ਵੀ ਅਨੇਕਾਂ ਕੇਸ ਸਾਹਮਣੇ ਆ ਚੁੱਕੇ ਹਨ ਪਰ ਹੁਸ਼ਿਆਰਪੁਰ ਤੋਂ ਆਏ ਅੰਕੜੇ ਹੈਰਾਨ ਕਰਨ ਵਾਲੇ ਹਨ।
ਸੰਕੇਤਕ ਤਸਵੀਰ
- - - - - - - - - Advertisement - - - - - - - - -