Punjab News: ਵਿਆਹ ਤੇ ਹੋਰ ਸਮਾਗਮਾਂ ਲਈ ਪੈਲੇਸਾਂ ਤੇ ਹੋਟਲਾਂ ਉੱਪਰ ਮੋਟੇ ਖਰਚ ਤੋਂ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਨਵੀਂ ਪਲਾਨਿੰਗ ਕਰ ਰਹੀ ਹੈ। ਇਸ ਲਈ ਪੰਜਾਬ ਸਰਕਾਰ ਪਿੰਡਾਂ ਅੰਦਰ ਵੱਡੇ ਹਾਲ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਹੈ।


ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਪਿੰਡਾਂ ‘ਚ ਲੋਕਾਂ ਦੇ ਦੁੱਖ-ਸੁੱਖ ਦੇ ਪ੍ਰੋਗਰਾਮਾਂ ਲਈ ਅਸੀਂ ਇੱਕ ਵੱਡਾ ਹਾਲ ਬਣਾਉਣ ਦੀ ਯੋਜਨਾ ਬਾਰੇ ਵਿਚਾਰ ਕਰ ਰਹੇ ਹਾਂ…ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਫ਼ਾਲਤੂ ਖ਼ਰਚਿਆਂ ਤੋਂ ਬਚਾਇਆ ਜਾ ਸਕੇ…ਲੋਕਾਂ ਨੂੰ ਕਰਜ਼ਈ ਹੋਣ ਤੋਂ ਬਚਾਇਆ ਜਾ ਸਕੇ..।