Punjab MC Election Results : ਪੰਜਾਬੀਆਂ ਨੇ ਇੱਕ ਵਾਰ ਫਿਰ 'ਆਪ ਸਰਕਾਰ' ਦੇ ਕੰਮਾਂ 'ਤੇ ਮੋਹਰ ਲਗਾਈ : CM ਭਗਵੰਤ ਮਾਨ
Punjab MC Election Results : ਪੰਜਾਬ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ। ਇਨ੍ਹਾਂ ਚੋਣਾਂ 'ਚ ਆਮ ਆਦਮੀ ਪਾਰਟੀ (ਆਪ) ਦਾ ਦਬਦਬਾ ਦਿੱਖ ਰਿਹਾ ਹੈ।

Punjab MC Election Results : ਪੰਜਾਬ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ। ਇਨ੍ਹਾਂ ਚੋਣਾਂ 'ਚ ਆਮ ਆਦਮੀ ਪਾਰਟੀ (ਆਪ) ਦਾ ਦਬਦਬਾ ਦਿੱਖ ਰਿਹਾ ਹੈ। ਹੁਣ ਤੱਕ ਦੇ ਨਤੀਜਿਆਂ 'ਚ 'ਆਪ' ਨੇ 881 ਵਾਰਡਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ, ਕਾਂਗਰਸ ਦੂਜੇ ਅਤੇ ਆਜ਼ਾਦ ਉਮੀਦਵਾਰ ਤੀਜੇ ਸਥਾਨ 'ਤੇ ਹਨ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੰਗਾਲ ਜਿੱਤਣ ਵਾਲੇ ਪੰਜਵੇਂ ਨੰਬਰ 'ਤੇ ਆਏ ਹਨ। 1,100 ਤੋਂ ਵੱਧ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋ ਚੁੱਕੀਆਂ ਹਨ। ਕਾਂਗਰਸ ਅਤੇ ਅਕਾਲੀ ਦਲ ਆਪਣੇ ਪੁਰਾਣੇ ਬਹਾਨਿਆਂ 'ਤੇ ਅੜੇ ਰਹੇ। ਉਹ ਓਸੇ ਤਰ੍ਹਾਂ ਅੜੇ ਰਹੇ। ਜੇਕਰ ਧੱਕਾ ਹੋਇਆ ਤਾਂ ਚਮਕੌਰ ਸਾਹਿਬ ਵਿੱਚ ਕਾਂਗਰਸ ਕਿਵੇਂ ਜਿੱਤ ਗਈ ?
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਵਿਧਾਨ ਸਭਾ, ਲੋਕ ਸਭਾ, ਪੰਚਾਇਤੀ ਚੋਣਾਂ ਤੋਂ ਬਾਅਦ ਹੁਣ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਸਾਡੇ ਉਮੀਦਵਾਰਾਂ ਨੇ 90% ਤੋਂ ਵੱਧ ਨਗਰ ਕੌਂਸਲਾਂ ਵਿੱਚ ਜਿੱਤ ਹਾਸਲ ਕੀਤੀ ਹੈ।
ਵਿਰੋਧੀ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ BJP ਦੇ ਕੁੱਲ ਵੋਟ ਵੀ ਮਿਲਾ ਲਈਏ ਤਾਂ ਵੀ ਉਹ ‘AAP’ ਦੇ ਨੇੜੇ ਨਹੀਂ ਪਹੁੰਚੇ। BJP ਤਾਂ ਪੰਜਵੇਂ ਸਥਾਨ ‘ਤੇ ਖਿਸਕ ਗਈ ਹੈ। ਇਹ ਜਿੱਤ ਲੋਕਾਂ ਨੂੰ ਮਿਲ ਰਹੀ ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕਾਂ, ਵਧੀਆ ਸਕੂਲਾਂ ਅਤੇ ਪਾਰਦਰਸ਼ੀ ਨੌਕਰੀਆਂ ਦੀ ਜਿੱਤ ਹੈ। ਸਾਰੇ ਜੇਤੂ ਉਮੀਦਵਾਰਾਂ ਅਤੇ ਪਾਰਟੀ ਵਰਕਰਾਂ ਨੂੰ ਦਿਲੋਂ ਵਧਾਈਆਂ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਵੇਗਾ, ਹਰ ਸ਼ਹਿਰ, ਕਸਬੇ ਅਤੇ ਪਿੰਡ ਵਿੱਚ ਇਕਸਾਰ ਵਿਕਾਸ ਕੀਤਾ ਜਾਵੇਗਾ। ਅਸੀਂ ਸਕਾਰਾਤਮਕ ਅਤੇ ਵਿਕਾਸ ਦੀ ਰਾਜਨੀਤੀ ਕਰਦੇ ਹਾਂ।
ਮੁੱਖ ਮੰਤਰੀ ਨੇ ਕਿਹਾ- "ਭਾਜਪਾ ਪ੍ਰਧਾਨ ਤੋਂ ਕੋਈ ਵੀ ਖੁਸ਼ ਨਹੀਂ "
ਮੁੱਖ ਮੰਤਰੀ ਨੇ ਕਿਹਾ, "ਈਡੀ ਲੰਬੇ ਸਮੇਂ ਤੋਂ ਪੰਜਾਬ ਵਿੱਚ ਹੈ। ਉਹ ਹਰ ਰੋਜ਼ ਸਾਡੇ ਵਿਰੁੱਧ ਕੰਮ ਕਰਦੇ ਹਨ। ਇਸ ਲਈ ਮੈਂ ਉਨ੍ਹਾਂ (ਭਾਜਪਾ) ਨੂੰ ਈਡੀ ਪਾਰਟੀ ਕਹਿ ਰਿਹਾ ਹਾਂ। ਉਹ ਹੁਣ ਈਡੀ ਨਾਲ ਕੰਮ ਕਰਨਗੇ। ਪ੍ਰਧਾਨ ਲਗਾਇਆ ਗਿਆ ਹੈ ,ਉਸ ਤੋਂ ਕੌਣ ਖੁਸ਼ ਹੈ? ਅੰਦਰੂਨੀ ਤੌਰ 'ਤੇ ਕੋਈ ਵੀ ਖੁਸ਼ ਨਹੀਂ ਹੈ। ਮਨਪ੍ਰੀਤ ਬਾਦਲ, ਰਵਨੀਤ ਬਿੱਟੂ, ਫਤਿਹ ਸਿੰਘ ਬਾਜਵਾ ਅਤੇ ਕੈਪਟਨ ਅਮਰਿੰਦਰ ਸਿੰਘ ਸਾਰਿਆਂ ਨੇ ਵੀ ਇਹੀ ਜਵਾਬ ਦਿੱਤਾ ਹੈ।
Before You Go
ਮਜੀਠੀਆ ਮਾਝੇ ਦਾ ਜਰਨੈਲ ਨਹੀਂ, ਮਾਝੇ ਦੀ ਮੈਲ : CM ਮਾਨ
ਟ੍ਰੈਂਡਿੰਗ ਟੌਪਿਕ






















