ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਸੂਬੇ ਦੇ ਸਾਰੇ ਵਿਭਾਗਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਵੱਖ-ਵੱਖ ਨਿਯਮਾਂ ਵਿੱਚ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤਹਿਤ 5000 ਜਾਂ ਇਸ ਤੋਂ ਵੱਧ ਗ੍ਰੇਡ-ਪੇਅ ਅਫਸਰਾਂ ਨੂੰ ਗਰੁੱਪ-ਏ ਸੇਵਾ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਲਈ ਮੰਤਰੀ ਮੰਡਲ ਨੇ ਪੰਜਾਬ ਕਮਿਸ਼ਨਰ ਅਧਿਕਾਰੀਆਂ ਦੇ ਗਰੁੱਪ-ਏ ਸੇਵਾ ਨਿਯਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ 5ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ‘ਤੇ ਅਮਲੇ ਵਿਭਾਗ ਦੁਆਰਾ ਸੌਂਪੇ ਗਏ ਪ੍ਰਸਤਾਵ ਦੇ ਅਧਾਰ ‘ਤੇ ਲਿਆ ਗਿਆ ਹੈ।

ਕਮਿਸ਼ਨਰਸ ਆਫਿਸਰਜ਼ (ਗਰੁੱਪ-ਏ) ਸਰਵਿਸ ਰੂਲਜ਼, 2020 ਬਣਨ ਦੇ ਨਾਲ ਹੀ ਹੁਣ ਇਨ੍ਹਾਂ ਅਧਿਕਾਰੀਆਂ ਦੀਆਂ ਸੇਵਾਵਾਂ ਲਈ ਜ਼ਰੂਰੀ ਸ਼ਰਤਾਂ ਲਾਗੂ ਹੋ ਜਾਣਗੀਆਂ। ਮੰਤਰੀ ਮੰਡਲ ਨੇ ਪੰਜਾਬ ਹੋਮ ਗਾਰਡਜ਼ ਤੇ ਸਿਵਲ ਡਿਫੈਂਸ (ਗਰੁੱਪ-ਏ) ਸਰਵਿਸ ਰੂਲਜ਼ 1988 ਦੇ ਨਿਯਮ 8, ਅੰਤਿਕਾ ‘ਏ’ ਤੇ ‘ਬੀ’ ਦੀਆਂ ਪ੍ਰਸਤਾਵਿਤ ਸੋਧਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨਾਲ ਕਮਾਂਡੈਂਟ ਜਨਰਲ ਹੋਮ ਗਾਰਡ ਤੇ ਡਾਇਰੈਕਟਰ ਸਿਵਲ ਡਿਫੈਂਸ ਦੀਆਂ ਅਸਾਮੀਆਂ ਬਣਾਈਆਂ ਜਾਣਗੀਆਂ। ਐਡੀਸ਼ਨਲ ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡ ਤੇ ਵਧੀਕ ਡਾਇਰੈਕਟਰ ਸਿਵਲ ਡਿਫੈਂਸ ਬਣ ਗਏ ਹਨ।

ਇਸ ਫੈਸਲੇ ਨਾਲ ਵਿਭਾਗੀ ਅਧਿਕਾਰੀ ਕਮਾਂਡੈਂਟ ਜਨਰਲ ਦੇ ਮੌਜੂਦਾ ਤਨਖਾਹ ਸਕੇਲ ਵਿੱਚ ਵਧੀਕ ਕਮਾਂਡੈਂਟ ਜਨਰਲ ਦੇ ਪੱਧਰ ‘ਤੇ ਤਰੱਕੀ ਕਰ ਸਕਣਗੇ ਤੇ ਸ਼ਕਤੀਆਂ, ਕਮਾਂਡੈਂਟ ਜਨਰਲ ਦੀਆਂ ਸ਼ਕਤੀਆਂ ਦੀ ਵਰਤੋਂ ਡੀਜੀਪੀ ਹੋਮ ਗਾਰਡ ਤੇ ਡਾਇਰੈਕਟਰ ਸਿਵਲ ਡਿਫੈਂਸ ਦੁਆਰਾ ਕੀਤੀ ਜਾ ਸਕਦੀ ਹੈ। ਪੰਜਾਬ ਨਿਆਂਇਕ ਸੇਵਾਵਾਂ ਨਿਯਮਾਂ, 2007 ਦੇ ਨਿਯਮ 14 (2) ‘ਚ ਸੋਧ ਨੂੰ ਵੀ ਮੰਤਰੀ ਮੰਡਲ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਸੋਧ ਦੇ ਨਾਲ ਬਾਰ ਕੌਂਸਲ ਵਿੱਚ ਸਿੱਧੀ ਭਰਤੀ ਰਾਹੀਂ ਅੱਪਰ ਨਿਆਂਇਕ ਸੇਵਾਵਾਂ ਵਿੱਚ ਦਾਖਲ ਹੋਣ ਵਾਲੇ ਉਮੀਦਵਾਰ ਹੁਣ ਇੱਕ ਬਾਰ ਕੌਂਸਲ ਦੇ ਐਡਵੋਕੇਟ ਵਜੋਂ, ਅਮਲੀ ਤਜ਼ਰਬੇ ਮੁਤਾਬਕ ਮੁਢਲੀ ਤਨਖਾਹ ਦੇ ਅਧਾਰ ‘ਤੇ ਵਾਧੂ ਇੰਕ੍ਰਿਮੈਂਟ ਦਾ ਲਾਭ ਲੈ ਸਕਣਗੇ।

ਖਿਡਾਰੀਆਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਦੇ ਯਤਨ ਵਜੋਂ ਮੰਤਰੀ ਮੰਡਲ ਦੁਆਰਾ ਖਿਡਾਰੀ ਦੀ ਪਰਿਭਾਸ਼ਾ ਨੂੰ ਵਧੇਰੇ ਰਚਨਾਤਮਕ ਬਣਾਉਣ ਲਈ ਖਿਡਾਰੀ ਭਰਤੀ ਸੰਬਧੀ ਨਿਯਮ 2 (ਡੀ) (ਏ) ‘ਚ ਸੋਧ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਨਾਲ ਉਹ ਖਿਡਾਰੀ ਜਿਨ੍ਹਾਂ ਨੇ ਰਾਸ਼ਟਰੀ ਖੇਡਾਂ/ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ/ਮਾਨਤਾ ਪ੍ਰਾਪਤ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਗੋਲਡ, ਸਿਲਵਰ ਜਾਂ ਕਾਂਸੀ ਦੇ ਤਗਮੇ ਜਿੱਤੇ ਹਨ, ਉਹ ਪਹਿਲੀ ਤੇ ਦੂਜੀ ਪੁਜੀਸ਼ਨਾਂ 'ਤੇ ਭਰਤੀ ਲਈ ਯੋਗ ਹੋ ਜਾਣਗੇ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904