ਚੰਡੀਗੜ੍ਹ: ਮੋਸਟ ਵਾਨਟਡ ਡਰੱਗ ਸਮਗਲਰ ਅਤੇ ਗੈਂਗਸਟਰ ਜੈਪਾਲ ਭੁੱਲਰ ਅਤੇ ਉਸਦਾ ਸਾਥੀ ਜਸਪ੍ਰੀਤ ਸਿੰਘ ਜੱਸੀ ਪੁਲਿਸ ਐਨਕਾਉਂਟਰ ਵਿੱਚ ਮਾਰਿਆ ਗਿਆ।ਜੈਪਾਲ ਭੁੱਲਰ ਤੇ 10 ਲੱਖ ਅਤੇ ਜਸਪ੍ਰੀਤ ਜੱਸੀ ਤੇ 5 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ।ਬੁੱਧਵਾਰ ਨੂੰ ਪੰਜਾਬ ਪੁਲਿਸ ਅਤੇ ਕੋਲਕਾਤਾ ਪੁਲਿਸ ਦੇ ਸਾਂਝੇ ਅਪਰੇਸ਼ਨ ਵਿੱਚ ਇਹ ਦੋਨੋਂ ਗੈਂਗਸਟਰ ਮਾਰੇ ਗਏ।
ਪੁਲਿਸ ਨੂੰ ਇਨ੍ਹਾਂ ਦੇ ਟਿਕਾਣੇ ਦਾ ਪਤਾ ਲੱਗ ਗਿਆ ਸੀ ਜਿਸ ਮਗਰੋਂ ਪੁਲਿਸ ਛਾਪੇਮਾਰੀ ਕਰਨ ਪਹੁੰਚੀ।ਪੁਲਿਸ ਨੂੰ ਵੇਖ ਕੇ ਗੈਂਗਸਟਰਾਂ ਨੇ ਐਸਟੀਐਫ ਟੀਮ ਤੇ ਗੋਲੀ ਚਲਾ ਦਿੱਤੀ ਅਤੇ ਜਵਾਬੀ ਕਾਰਵਾਈ 'ਚ ਪੁਲਿਸ ਨੇ ਦੋਨਾਂ ਨੂੰ ਢੇਰ ਕਰ ਦਿੱਤਾ।
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਦੋਨੋਂ ਗੈਂਗਸਟਰ ਤੋਂ ਨਸ਼ਾ ਤਸਕਰ ਬਣੇ ਮੁਲਜ਼ਮ ਜਗਰਾਉਂ ASI ਡਬਲ ਮਡਰ ਕੇਸ ਵਿੱਚ ਲੋੜਿੰਦੇ ਸੀ।ਉਨ੍ਹਾਂ ਨੇ 15 ਮਈ 2021 ਨੂੰ CIA ਸਟਾਫ ਦੇ ASI ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਨੂੰ ਦਾਣਾ ਮੰਡੀ ਵਿੱਚ ਗੋਲੀ ਮਾਰ ਦਿੱਤੀ ਸੀ।ਜਿਸ ਵਿੱਚ ਦੋਨੋਂ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ।
ਇੱਕ ਹੋਰ ਘਟਨਾ ਵਿੱਚ ਜੈਪਾਲ ਨੇ 10 ਮਈ ਨੂੰ ਖੰਨਾ ਪੁਲਿਸ ਦੇ ASI ਸੁਖਦੇਵ ਸਿੰਘ ਕੋਲੋਂ 9mm ਦੀ ਪਿਸਤੋਲ ਖੋਹ ਲਈ ਸੀ।ਪੁਲਿਸ ਮੁਲਾਜ਼ਮ ਦੋਰਾਹਾ ਨੇੜੇ ਇੱਕ ਨਾਕੇ ਤੇ ਖੜ੍ਹਾ ਸੀ ਜਦੋਂ ਜੈਪਾਲ ਇਹ ਵਾਰਦਾਤ ਕਰ ਫਰਾਰ ਹੋ ਗਿਆ।
ASI ਕਤਲ ਕੇਸ ਵਿੱਚ ਪੁਲਿਸ ਨੂੰ ਚਾਰ ਲੋਕਾਂ ਦੀ ਤਲਾਸ਼ ਸੀ।28 ਮਈ ਨੂੰ ਪੁਲਿਸ ਨੇ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਬੱਬੀ ਨੂੰ ਗਵਾਲੀਅਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।ਪੰਜਾਬ ਪੁਲਿਸ ਨੇ ਇਨ੍ਹਾਂ ਖ਼ਤਰਨਾਕ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਅਪਰੇਸ਼ਨ ਜੈਕ (OP-JACK) ਚੱਲਾਇਆ ਸੀ।ਪੁਲਿਸ ਦੀਆਂ ਕਈ ਟੀਮਾਂ ਵੱਖ-ਵੱਖ ਸੂਬਿਆਂ ਵਿੱਚ ਇਨ੍ਹਾਂ ਗੈਂਗਸਟਰਾਂ ਦੀ ਭਾਲ ਵਿੱਚ ਲੱਗੀ ਹੋਈ ਸੀ।
ਦਿਨਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਅੱਜ ਭਰਤ ਕੁਮਾਰ ਵਾਸੀ ਸਾਹਨੇਵਾਲ, ਲੁਧਿਆਣਾ ਨੂੰ ਰਾਜਪੁਰਾ ਖੇਤਰ ਦੇ ਸ਼ੰਭੂ ਬਾਰਡਰ ਨੇੜੇ ਗ੍ਰਿਫਤਾਰ ਕੀਤਾ ਅਤੇ ਟੀਮ ਨੇ ਹੌਂਡਾ ਐਕੋਰਡ ਗੱਡੀ ਨੰਬਰ WB02R4500 ਅਤੇ ਇੱਕ .30 ਬੋਰ ਦਾ ਪਿਸਤੌਲ ਵੀ ਭਰਤ ਕੁਮਾਰ ਤੋਂ ਬਰਾਮਦ ਕੀਤਾ।
ਭਰਤ ਕੁਮਾਰ, ਜੈਪਾਲ ਦਾ ਕਰੀਬੀ ਦੱਸਿਆ ਜਾ ਰਿਹਾ ਹੈ ਅਤੇ ਉਸ ਨੇ ਜੈਪਾਲ ਤੇ ਜੱਸੀ ਨੂੰ ਮੱਧ ਪ੍ਰਦੇਸ਼ ਵਿੱਚ ਰਹਿਣ ਲਈ ਸਹਾਇਤਾ ਕੀਤੀ ਸੀ ਜਦੋਂ ਉਹ ਕਤਲ ਦੀ ਵਾਰਦਾਤ ਕਰ ਪੰਜਾਬ ਵਿੱਚੋਂ ਫਰਾਰ ਹੋ ਗਏ ਸੀ।ਡੀਜੀਪੀ ਮੁਤਾਬਿਕ ਭਰਤ ਨੇ ਹੀ ਜੈਪਾਲ ਅਤੇ ਜੱਸੀ ਦੇ ਕੋਲਕਾਤਾ ਵਾਲੇ
ਟਿਕਾਣੇ ਬਾਰੇ ਖੁਲਾਸਾ ਕੀਤਾ ਕਿ ਦੋਨੋਂ ਗੈਂਗਸਟਰ ਇੱਕ ਕਿਰਾਏ ਦੇ ਅਪਾਰਟਮੈਂਟ ਵਿੱਚ ਰਹਿ ਰਹੇ ਹਨ।
ਇਸ ਮਗਰੋਂ ਪੰਜਾਬ ਪੁਲਿਸ ਦੀ ਇੱਕ ਟੀਮ ਕੋਲਕਾਤਾ ਲਈ ਰਵਾਨਾ ਹੋ ਗਈ।ਇਸ ਮਗਰੋਂ ਕੋਲਕਾਤਾ ਪੁਲਿਸ ਨੇ ਪੰਜਾਬ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਅੱਜ ਦੁਪਹਿਰ ਐਸਟੀਐਫ ਦੀ ਜਵਾਬ ਕਾਰਵਾਈ ਵਿੱਚ ਦੋਨੋਂ ਗੈਂਗਸਟਰ ਮਾਰੇ ਗਏ ਹਨ।ਇਸ ਦੋਰਾਨ ਕੋਲਕਾਤਾ ਪੁਲਿਸ ਦੇ ਇੱਕ ਥਾਣੇਦਾਰ ਨੂੰ ਗੋਲੀ ਵੀ ਲੱਗੀ ਹੈ ਅਤੇ ਉਹ ਜ਼ਖਮੀ ਹੋਇਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ